ਇਸ ਤਹਿਤ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਸਿਸਟਮ ਵਿਕਸਿਤ ਕੀਤਾ ਜਾਵੇਗਾ। ਇਸ ਪਹਿਲ ਨਾਲ ਹੁਣ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਜੁੜੀ ਵਿਸਥਾਰਤ ਜਾਣਕਾਰੀ ‘ਵਨ ਕਲਿਕ’ 'ਤੇ ਉਪਲਬਧ ਹੋ ਸਕੇਗੀ। ਇਸ ਸਮਝੌਤੇ ਤਹਿਤ ਸਟਰਕਚਰਡ ਡਾਟਾ ਸਿਸਟਮ ਤਿਆਰ ਕੀਤਾ ਜਾਵੇਗਾ ਜੋ ਰਾਜ ਵਿਚ ਚੱਲ ਰਹੇ 'ਗੈਂਗਸਟਰਾਂ ’ਤੇ ਵਾਰ ਅਤੇ ਯੁੱਧ ਨਸ਼ਿਆਂ ਵਿਰੁੱਧ' ਜਿਹੀਆਂ ਮੁਹਿੰਮਾਂ ਨੂੰ ਤਕਨੀਕੀ ਮਜ਼ਬੂਤੀ ਦੇਵੇਗਾ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਵਿਚ ਅਪਰਾਧ ਅਤੇ ਗੈਂਗਸਟਰ ਨੈੱਟਵਰਕ 'ਤੇ ਲਗਾਮ ਕੱਸਣ ਲਈ ਸਰਕਾਰ ਨੇ ਹੁਣ ਤਕਨੀਕ ਦਾ ਸਹਾਰਾ ਲਿਆ ਹੈ। ਪੰਜਾਬ ਪੁਲਿਸ ਨੂੰ ਹੋਰ ਮਜ਼ਬੂਤ ਬਣਾਉਣ ਦੇ ਟੀਚਾ ਨਾਲ ਆਈਆਈਟੀ ਰੋਪੜ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਤਹਿਤ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਸਿਸਟਮ ਵਿਕਸਿਤ ਕੀਤਾ ਜਾਵੇਗਾ। ਇਸ ਪਹਿਲ ਨਾਲ ਹੁਣ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਜੁੜੀ ਵਿਸਥਾਰਤ ਜਾਣਕਾਰੀ ‘ਵਨ ਕਲਿਕ’ 'ਤੇ ਉਪਲਬਧ ਹੋ ਸਕੇਗੀ। ਇਸ ਸਮਝੌਤੇ ਤਹਿਤ ਸਟਰਕਚਰਡ ਡਾਟਾ ਸਿਸਟਮ ਤਿਆਰ ਕੀਤਾ ਜਾਵੇਗਾ ਜੋ ਰਾਜ ਵਿਚ ਚੱਲ ਰਹੇ 'ਗੈਂਗਸਟਰਾਂ ’ਤੇ ਵਾਰ ਅਤੇ ਯੁੱਧ ਨਸ਼ਿਆਂ ਵਿਰੁੱਧ' ਜਿਹੀਆਂ ਮੁਹਿੰਮਾਂ ਨੂੰ ਤਕਨੀਕੀ ਮਜ਼ਬੂਤੀ ਦੇਵੇਗਾ।
ਆਈਆਈਟੀ ਰੋਪੜ ਇਸ ਪ੍ਰੋਜੈਕਟ ਤਹਿਤ ਐਡਵਾਂਸ ਸਾਫਟਵੇਅਰ ਵਿਕਸਤ ਕਰੇਗਾ, ਜਿਸ ਵਿਚ ਡਾਟਾ ਵਿਸ਼ਲੇਸ਼ਣ, ਵਾਇਸ ਰਿਕਗਨਿਸ਼ਨ ਅਤੇ ਡੈਸ਼ਬੋਰਡ ਆਧਾਰਿਤ ਮਾਨੀਟਰਿੰਗ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਨਾਲ ਪੁਲਿਸ ਨੂੰ ਰੀਅਲ ਟਾਈਮ ਟ੍ਰੈਕਿੰਗ ਅਤੇ ਇੰਟੈਲੀਜੈਂਸ ਆਧਾਰਿਤ ਕਾਰਵਾਈ ਵਿਚ ਮਦਦ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ਨਾਲ ਅਪਰਾਧ ਸਬੰਧੀ ਡਾਟਾ ਇਕੱਠਾ ਕੀਤਾ ਜਾਵੇਗਾ। ਪੁਲਿਸ ਰਿਕਾਰਡ ਵਿਚ ਮੌਜੂਦ ਸਕੈਨ ਕੀਤੇ ਗਏ ਪੀਡੀਐਫ ਅਤੇ ਹਸਤਲਿਖਤ ਦਸਤਾਵੇਜ਼ਾਂ ਨੂੰ ਵੀ ਡਿਜੀਟਲ ਕਰ ਕੇ ਇਕ ਹੀ ਪਲੇਟਫਾਰਮ 'ਤੇ ਲਿਆ ਜਾਵੇਗਾ। ਇਸ ਨਾਲ ਪੁਲਿਸ ਕੋਲ ਅਪਰਾਧੀਆਂ ਦਾ ਵਿਸਥਾਰਤ ਡਾਟਾਬੇਸ ਤਿਆਰ ਹੋਵੇਗਾ ਅਤੇ ਜਾਂਚ ਪ੍ਰਕਿਰਿਆ ਤੇਜ਼ ਹੋਵੇਗੀ।
ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਧੁਨਿਕ ਪੁਲਿਸਿੰਗ ਵਿਚ ਡਾਟੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਪਰ ਵੱਡੀ ਮਾਤਰਾ ਵਿਚ ਰਿਕਾਰਡ ਅਸੰਗਠਿਤ ਰੂਪ ਵਿਚ ਹੋਣ ਕਾਰਨ ਵਿਸ਼ਲੇਸ਼ਣ ਵਿਚ ਮੁਸ਼ਕਲਾਂ ਆਉਂਦੀਆਂ ਹਨ। ਇਹ ਪ੍ਰਾਜੈਕਟ ਉਸ ਕਮੀ ਨੂੰ ਦੂਰ ਕਰੇਗਾ ਜਿਸ ਨਾਲ ਜਾਂਚ ਹੋਰ ਪ੍ਰਭਾਵਸ਼ਾਲੀ ਬਣ ਸਕੇਗੀ। ਪ੍ਰਾਜੈਕਟ ਤਹਿਤ ਏਆਈ ਟੂਲਜ਼, ਪ੍ਰਿਡਿਕਟਿਵ ਮਾਡਲ ਅਤੇ ਐਨਾਲਿਟਿਕਲ ਡੈਸ਼ਬੋਰਡ ਦਾ ਉਪਯੋਗ ਕਰ ਕੇ ਡਾਟਾ ਨੂੰ ਐਕਸ਼ਨ ਯੋਗ ਇੰਟੈਲੀਜੈਂਸ ਵਿਚ ਬਦਲਿਆ ਜਾਵੇਗਾ। ਇਸ ਨਾਲ ਪੁਲਿਸ ਨੂੰ ਨਾ ਸਿਰਫ ਅਪਰਾਧ ਪੈਟਰਨ ਸਮਝਣ ਵਿਚ ਮਦਦ ਮਿਲੇਗੀ, ਸਗੋਂ ਸੰਭਾਵਿਤ ਘਟਨਾਵਾਂ ਦਾ ਪਹਿਲਾਂ ਹੀ ਅੰਦਾਜ਼ਾ ਲਾ ਕੇ ਕਾਰਵਾਈ ਕਰਨਾ ਵੀ ਆਸਾਨ ਹੋਵੇਗਾ। ਮੋਹਾਲੀ ਸਥਿਤ ਏਆਈਐਮਐਸ ਵਿਚ ਸਥਾਪਿਤ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸੁਪੋਰਟ ਯੂਨਿਟ (ਡੀਆਈਟੀਐੱਸਯੂ) ਇਸ ਪੂਰੇ ਪ੍ਰੋਜੈਕਟ ਵਿਚ ਵੱਖ-ਵੱਖ ਏਜੰਸੀਆਂ ਦੇ ਵਿਚਕਾਰ ਤਾਲਮੇਲ ਦਾ ਕੰਮ ਕਰੇਗੀ।
---
ਜਨਤਕ ਸੁਰੱਖਿਆ ਨੂੰ ਮਿਲੇਗੀ ਹੋਰ ਮਜ਼ਬੂਤੀ
ਪੰਜਾਬ ਪੁਲਿਸ ਦਾ ਮੰਨਣਾ ਹੈ ਕਿ ਆਈਆਈਟੀ ਰੋਪੜ ਨਾਲ ਇਹ ਸਾਂਝੇਦਾਰੀ ਪੁਲਿਸ ਵਿਚ ਏਆਈ ਅਤੇ ਮਸ਼ੀਨ ਲਰਨਿੰਗ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪੁਲਿਸ ਕਰਮਚਾਰੀਆਂ ਨੂੰ ਅਪਰਾਧ ਦੀ ਪਛਾਣ ਅਤੇ ਨੈੱਟਵਰਕ ਟ੍ਰੈਕਿੰਗ ਵਿਚ ਵਾਧਾ ਮਿਲੇਗਾ। ਨਾਲ ਹੀ ਤਕਨੀਕ ਦੇ ਦੁਰਪਯੋਗ ਨੂੰ ਰੋਕਣ ਵਿਚ ਵੀ ਇਹ ਪਹਲ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸਰਕਾਰ ਨੂੰ ਉਮੀਦ ਹੈ ਕਿ ਇਸ ਪ੍ਰਾਜੈਕਟ ਨਾਲ ਅਪਰਾਧਾਂ ਦੀ ਪਛਾਣ ਤੇਜ਼ ਹੋਵੇਗੀ, ਨੈੱਟਵਰਕ ਦੀ ਨਿਗਰਾਨੀ ਪ੍ਰਭਾਵਸ਼ਾਲੀ ਬਣੇਗੀ ਅਤੇ ਡਾਟਾ ਆਧਾਰਿਤ ਤੁਰੰਤ ਕਾਰਵਾਈ ਸੰਭਵ ਹੋਵੇਗੀ, ਜਿਸ ਨਾਲ ਸੂਬੇ ਵਿਚ ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ।