- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਮਾਮਲਿਆਂ ਵਿਚ ਵਿਦੇਸ਼ੀ ਪਿਸਤੌਲ ਅਤੇ ਜ਼ਿੰਗਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਵਿਚ ਨਾਬਾਲਗ ਵੀ ਸ਼ਾਮਲ ਪਾਏ ਗਏ ਹਨ। ਪੰਜਾਬ ਪੁਲਿਸ ਦੇ ਡੀ.ਆਈ.ਜੀ. ਗੁਰਮੀਤ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਰੁਝਾਨ ਅਚਾਨਕ ਨਹੀਂ ਸਗੋਂ ਯੋਜਨਾਬੱਧ ਤਰੀਕੇ ਨਾਲ ਵਧ ਰਿਹਾ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ਨੂੰ ਅਸ਼ਾਂਤ ਕਰਨ ਦੀ ਪਾਕਿਸਤਾਨ ਦੀ ਨਵੀਂ ਚਾਲ ਸਾਹਮਣੇ ਆਈ ਹੈ। ਪਾਕਿਸਤਾਨ ਸਰਹੱਦ ਪਾਰੋਂ ਭੇਜੇ ਜਾ ਰਹੇ ਹਥਿਆਰਾਂ ਦੀ ਡਲੀਵਰੀ ਲਈ ਇੰਟਰਨੈੱਟ ਮੀਡੀਆ ਨਾਲ ਜੁੜੇ ਨਾਬਾਲਿਗ ਲੜਕਿਆਂ ਨੂੰ ਆਪਣੇ ਨੈੱਟਵਰਕ ਵਿਚ ਫਸਾ ਰਿਹਾ ਹੈ। ਦੋ ਦਿਨ ਪਹਿਲਾਂ ਫਾਜ਼ਿਲਕਾ ਵਿਚ ਹੈਂਡ ਗ੍ਰਨੇਡ ਨਾਲ ਗ੍ਰਿਫ਼ਤਾਰ ਹੋਇਆ 12ਵੀਂ ਜਮਾਤ ਦਾ ਨਾਬਾਲਿਗ ਵਿਦਿਆਰਥੀ ਵੀ ਇਸੇ ਸਾਜ਼ਿਸ਼ ਦਾ ਸ਼ਿਕਾਰ ਬਣਿਆ ਸੀ। ਜਾਂਚ ਦੌਰਾਨ ਨਾਬਾਲਿਗ ਨੇ ਦੱਸਿਆ ਕਿ ਉਸ ਨੂੰ ਇੰਸਟਾਗ੍ਰਾਮ 'ਤੇ ਪੈਸੇ ਦੇ ਲਾਲਚ ਨਾਲ ਫਸਾਇਆ ਗਿਆ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਆਏ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਨਾਲ ਗ੍ਰਿਫ਼ਤਾਰ ਹੋਏ ਦੋਸ਼ੀਆਂ ਵਿਚ ਕਈ ਨਾਬਾਲਿਗ ਸ਼ਾਮਲ ਹਨ। ਮਈ 2022 ਤੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਲੈ ਕੇ ਪੁਲਿਸ ਥਾਣਿਆਂ ’ਤੇ ਹੋਏ ਗ੍ਰਨੇਡ ਹਮਲਿਆਂ ਵਿਚ ਨਾਬਾਲਿਗ ਸ਼ਾਮਲ ਰਹੇ ਹਨ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧ ਦਾ ਢਾਂਚਾ ਤੇਜ਼ੀ ਨਾਲ ਬਦਲ ਰਿਹਾ ਹੈ, ਜਿੱਥੇ ਨਾਬਾਲਿਗ ਹੁਣ ਸਿਰਫ ਦਰਸ਼ਕ ਨਹੀਂ, ਬਲਕਿ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇੰਟਰਨੈੱਟ ਮੀਡੀਆ, ਤੇਜ਼ ਕਮਾਈ ਦਾ ਲਾਲਚ ਅਤੇ ਗੈਂਗਸਟਰ ਨੈੱਟਵਰਕ ਦੀ ਯੋਜਨਾਬੱਧ ਰਣਨੀਤੀ ਨੇ ਨਾਬਾਲਗਾਂ ਨੂੰ ਨਸ਼ਾ ਤਸਕਰੀ, ਹਥਿਆਰ ਸਪਲਾਈ, ਸਨੈਚਿੰਗ ਅਤੇ ਹਿੰਸਕ ਵਾਰਦਾਤਾਂ ਤੱਕ ਪਹੁੰਚਾ ਦਿੱਤਾ ਹੈ। ਪੁਲਿਸ ਦੀ ਜਾਂਚ ਅਤੇ ਏਜੀਟੀਐਫ ਦੇ ਇਨਪੁੱਟ ਇਸ ਖਤਰਨਾਕ ਰੁਝਾਨ ਦੀ ਪੁਸ਼ਟੀ ਕਰ ਰਹੇ ਹਨ, ਜੋ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਅੱਗੇ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਸਰਹੱਦ ਪਾਰ ਬੈਠੇ ਅੱਤਵਾਦੀ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਅਤੇ ਵਿਦੇਸ਼ੀ ਹੈਂਡਲਰ ਨਾਬਾਲਿਗਾਂ ਦਾ ਇਸਤੇਮਾਲ ਰੇਕੀ, ਹਥਿਆਰਾਂ ਦੀ ਡਲੀਵਰੀ ਅਤੇ ਟਾਰਗੇਟ ਕਿਲਿੰਗ ਵਿਚ ਕਰ ਰਹੇ ਹਨ।
ਕਈ ਮਾਮਲਿਆਂ ਵਿਚ ਵਿਦੇਸ਼ੀ ਪਿਸਤੌਲ ਅਤੇ ਜ਼ਿੰਗਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਵਿਚ ਨਾਬਾਲਗ ਵੀ ਸ਼ਾਮਲ ਪਾਏ ਗਏ ਹਨ। ਪੰਜਾਬ ਪੁਲਿਸ ਦੇ ਡੀ.ਆਈ.ਜੀ. ਗੁਰਮੀਤ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਰੁਝਾਨ ਅਚਾਨਕ ਨਹੀਂ ਸਗੋਂ ਯੋਜਨਾਬੱਧ ਤਰੀਕੇ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇ ਅਨੁਸਾਰ ਨਾਬਾਲਗਾਂ ਨੂੰ ਪਹਿਲਾਂ ਛੋਟੇ ਕੰਮ ਜਿਵੇਂ ਕਿ ਪੈਕੇਟ ਪਹੁੰਚਾਉਣਾ ਜਾਂ ਕਿਸੇ 'ਤੇ ਨਜ਼ਰ ਰੱਖਣ ਲਈ ਦਿੱਤੇ ਜਾਂਦੇ ਹਨ। ਹੌਲੀ-ਹੌਲੀ ਉਹ ਵੱਡੇ ਅਪਰਾਧਾਂ ਵਿਚ ਸ਼ਾਮਲ ਹੋ ਜਾਂਦੇ ਹਨ। ਡੀਜੀਪੀ ਗੌਰਵ ਯਾਦਵ ਦੇ ਅਨੁਸਾਰ, ਵਿਦੇਸ਼ੀ ਹੈਂਡਲਰ ਅਤੇ ਸਰਹੱਦ ਪਾਰ ਬੈਠੇ ਅੱਤਵਾਦੀ ਇੰਟਰਨੈੱਟ ਮੀਡੀਆ ਜ਼ਰੀਏ ਨੌਜਵਾਨਾਂ ਅਤੇ ਨਾਬਾਲਿਗਾਂ ਨੂੰ ਪੈਸੇ ਦਾ ਲਾਲਚ ਦੇ ਕੇ ਫਸਾਉਂਦੇ ਹਨ ਅਤੇ ਇਨ੍ਹਾਂ ਨੂੰ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਕਰਦੇ ਹਨ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਇਨ੍ਹਾਂ ਸਾਜ਼ਿਸ਼ਾਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।