ਮੁਹਾਲੀ ਜ਼ਿਲ੍ਹੇ ’ਚ 1175 ’ਚੋਂ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ
ਮੁਹਾਲੀ ਜ਼ਿਲ੍ਹੇ ਵਿਚ 1175 ’ਚੋਂ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ
Publish Date: Mon, 18 May 2026 10:21 PM (IST)
Updated Date: Mon, 18 May 2026 10:24 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨਗਰ ਨਿਗਮ ਅਤੇ ਸਮੂਹ ਨਗਰ ਕੌਂਸਲ ਦੀਆਂ ਚੋਣਾਂ ਲਈ ਮੁਹਾਲੀ ਜ਼ਿਲ੍ਹੇ ’ਚੋਂ ਪ੍ਰਾਪਤ ਹੋਏ 1175 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਸੋਮਵਾਰ ਨੂੰ ਰਿਟਰਨਿੰਗ ਅਫ਼ਸਰਾਂ ਵੱਲੋਂ ਪੜਤਾਲ ਕੀਤੀ ਗਈ। ਪੜਤਾਲ ਦੌਰਾਨ 1061 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦਿੱਤੀ। ਮੁਹਾਲੀ ਦੇ ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਦੇ ਵਾਰਡ ਨੰ. 1 ਤੋਂ 25 ਲਈ ਪ੍ਰਾਪਤ 166 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 165 ਉਮੀਦਵਾਰਾਂ ਦੇ ਪੇਪਰ ਸਹੀ ਪਾਏ ਗਏ ਹਨ। ਇੰਜ ਹੀ ਮੁਹਾਲੀ ਦੇ ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਦਮਨਦੀਪ ਕੌਰ ਨੇ ਦੱਸਿਆ ਕਿ ਮੁਹਾਲੀ ਨਿਗਮ ਦੇ ਵਾਰਡ ਨੰ. 26 ਤੋਂ 50 ਲਈ ਪ੍ਰਾਪਤ 158 ਨਾਮਜ਼ਦਗੀ ਪੱਤਰਾਂ ’ਚੋਂ 146 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ੀਰਕਪੁਰ ਵਿਚ 31 ਵਾਰਡਾਂ ਲਈ ਪ੍ਰਾਪਤ 259 ਨਾਮਜ਼ਦਗੀ ਪੱਤਰਾਂ ’ਚੋਂ 212 ਨਾਮਜ਼ਦਗੀਆਂ ਜਾਂਚ ਦੌਰਾਨ ਸਹੀ ਪਾਈਆਂ ਗਈਆਂ। ਬਨੂੜ ਵਿਚ 13 ਵਾਰਡਾਂ ਲਈ ਪ੍ਰਾਪਤ 56 ਨਾਮਜ਼ਦਗੀਆਂ ’ਚੋਂ 54 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਡੇਰਾਬੱਸੀ ਵਿਚ 19 ਵਾਰਡਾਂ ਲਈ ਪ੍ਰਾਪਤ 162 ਨਾਮਜ਼ਦਗੀਆਂ ’ਚੋਂ 149 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਲਾਲੜੂ ਵਿਚ 17 ਵਾਰਡਾਂ ਲਈ ਪ੍ਰਾਪਤ 131 ਨਾਮਜ਼ਦਗੀਆਂ ’ਚੋਂ 108 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਕੁਰਾਲੀ ਵਿਚ 17 ਵਾਰਡਾਂ ਲਈ ਪ੍ਰਾਪਤ 99 ਨਾਮਜ਼ਦਗੀਆਂ ’ਚੋਂ 93 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਨਿਆਗਾਓਂ ਵਿਚ 21 ਵਾਰਡਾਂ ਲਈ ਪ੍ਰਾਪਤ 144 ਨਾਮਜ਼ਦਗੀਆਂ ’ਚੋਂ 134 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਾਂਚ ਦੌਰਾਨ ਸਹੀ ਪਾਈਆਂ ਗਈਆਂ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਹੀ ਪਾਈਆਂ ਗਈਆਂ ਨਾਮਜ਼ਦਗੀਆਂ ਵਾਲੇ ਉਮੀਦਵਾਰ 19 ਮਈ ਤੱਕ ਆਪਣੀ ਉਮੀਦਵਾਰੀ ਵਾਪਸ ਲੈ ਸਕਦੇ ਹਨ।