- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਅਤੇ ਕੇਂਦਰਾਂ ਨਾਲ ਜੁੜੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਬੋਰਡ ਹੈੱਡਕੁਆਰਟਰ ਵਿਚ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਰੋਲ ਨੰਬਰ ਸਲਿੱਪ ’ਤੇ ਪ੍ਰੀਖਿਆ ਕੇਂਦਰਾਂ ਦਾ ਪੂਰਾ ਬਿਓਰਾ ਦਿੱਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਪਹਿਲਾਂ ਤੋਂ ਆਪਣੇ ਕੇਂਦਰ ਦੀ ਲੋਕੇਸ਼ਨ ਦੇਖ ਸਕਣਗੇ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਸਾਲ 2026 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਸੁਰੱਖਿਅਤ ਅਤੇ ਨਿਰਪੱਖ ਬਣਾਉਣ ਲਈ ਇਸ ਵਾਰ ਤਕਨੀਕ ਅਤੇ ਪ੍ਰਸ਼ਾਸਨਿਕ ਸਖ਼ਤੀ ਦਾ ਸਹਾਰਾ ਲਿਆ ਹੈ। ਬੋਰਡ ਵੋਲੰ ਨਵੀਂ ਡਿਜੀਟਲ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਤਹਿਤ ਹੁਣ ਪ੍ਰਸ਼ਨ ਪੱਤਰਾਂ ਦੀ ਮੂਵਮੈਂਟ ਤੋਂ ਲੈ ਕੇ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਤੱਕ ਹਰ ਦੌਰ ਵਿਚ ਨਿਗਰਾਨੀ ਰੱਖੀ ਜਾਵੇਗੀ। ਪੀਐੱਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਬੋਰਡ ਨੇ ਐੱਮਏਟੀਕਿਊ ਐਪ ਲਾਂਚ ਕੀਤਾ ਹੈ। ਇਸ ਰਾਹੀਂ ਪ੍ਰਸ਼ਨ ਪੱਤਰਾਂ ਦੀ ਡਿਜੀਟਲ ਟ੍ਰੈਕਿੰਗ ਕੀਤੀ ਜਾਵੇਗੀ। ਐਪ ਬੋਰਡ ਹੈੱਡਕੁਆਰਟਰ ਤੋਂ ਲੈ ਕੇ ਬੈਂਕਾਂ ਅਤੇ ਫਿਰ ਪ੍ਰੀਖਿਆ ਕੇਂਦਰਾਂ ਤੱਕ ਪ੍ਰਸ਼ਨ ਪੱਤਰਾਂ ਦੀ ਪੂਰੀ ਨਿਗਰਾਨੀ ਕਰੇਗਾ। ਹਰ ਪੱਧਰ ’ਤੇ ਫੋਟੋ ਅਪਲੋਡ ਕਰਨੀ ਲਾਜ਼ਮੀ ਹੋਵੇਗੀ ਅਤੇ ਐਪ ਜ਼ਰੀਏ ਜੀਪੀਐੱਸ ਲੋਕੇਸ਼ਨ ਦਾ ਪਹਿਲਾਂ ਤੋਂ ਤੈਅ ਥਾਵਾਂ ਨਾਲ ਮਿਲਾਨ ਕੀਤਾ ਜਾਵੇਗਾ। ਇਸ ਨਾਲ ਗੜਬੜੀ ਜਾਂ ਲਾਪਰਵਾਹੀ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਅਤੇ ਕੇਂਦਰਾਂ ਨਾਲ ਜੁੜੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਬੋਰਡ ਹੈੱਡਕੁਆਰਟਰ ਵਿਚ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਰੋਲ ਨੰਬਰ ਸਲਿੱਪ ’ਤੇ ਪ੍ਰੀਖਿਆ ਕੇਂਦਰਾਂ ਦਾ ਪੂਰਾ ਬਿਓਰਾ ਦਿੱਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਪਹਿਲਾਂ ਤੋਂ ਆਪਣੇ ਕੇਂਦਰ ਦੀ ਲੋਕੇਸ਼ਨ ਦੇਖ ਸਕਣਗੇ। ਨਕਲ ਅਤੇ ਗ਼ੈਰ-ਵਾਜਬ ਵਸੀਲਿਆਂ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਬੋਰਡ ਨੇ ਸੂਬੇ ਭਰ ਵਿਚ 300 ਤੋਂ ਵੱਧ ਫਲਾਇੰਗ ਸਕਵਾਇਡ ਦਾ ਗਠਨ ਕੀਤਾ ਹੈ। ਇਹ ਟੀਮਾਂ ਕਿਸੇ ਵੀ ਕੇਂਦਰ ’ਤੇ ਪਹੁੰਚ ਕੇ ਜਾਂਚ ਕਰਨਗੀਆਂ। ਇਸ ਤੋਂ ਇਲਾਵਾ ਸੰਵੇਦਨਸ਼ੀਲ ਪ੍ਰੀਖਿਆਵਾਂ ਵਿਚ ਵਿਸ਼ੇਸ਼ ਆਬਜ਼ਰਵਰਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਪ੍ਰੀਖਿਆ ਪ੍ਰਕਿਰਿਆ ਵਿਚ ਪਾਰਦਰਸ਼ਤਾ ਵਧਾਉਣ ਲਈ ਉੱਤਰ ਪੁਸਤਿਕਾਵਾਂ ’ਤੇ ਬਾਰ ਕੋਡਿੰਗ ਕੀਤੀ ਜਾ ਰਹੀ ਹੈ। ਇਸ ਨਾਲ ਮੁਲਾਂਕਣ ਦੇ ਸਮੇਂ ਪ੍ਰੀਖਿਅਕ ਨੂੰ ਵਿਦਿਆਰਥੀ ਦੀ ਪਛਾਣ ਨਹੀਂ ਪਤਾ ਲੱਗੇਗੀ ਅਤੇ ਅੰਕ ਪੂਰੀ ਤਰ੍ਹਾਂ ਨਿਰਪੱਖ ਤਰੀਕੇ ਨਾਲ ਦਿੱਤੇ ਜਾਣਗੇ। ਉੱਤਰ ਪੁਸਤਿਕਾਵਾਂ ਕੰਟਰੋਲ ਢੰਗ ਨਾਲ ਕੇਂਦਰਾਂ ’ਤੇ ਵੰਡੀਆਂ ਜਾਣਗੀਆਂ, ਜਿਸ ਨਾਲ ਕਿਸੇ ਤਰ੍ਹਾਂ ਦੀ ਹੇਰਾਫੇਰੀ ਸੰਭਵ ਨਹੀਂ ਹੋਵੇਗੀ।
ਅੱਠ ਲੱਖ ਤੋਂ ਵੱਧ ਵਿਦਿਆਰਥੀ ਬੋਰਡ ਪ੍ਰੀਖਿਆਵਾਂ ’ਚ ਲੈਣਗੇ ਹਿੱਸਾ
ਇਕ ਹੋਰ ਅਹਿਮ ਸੁਧਾਰ ਦੇ ਤਹਿਤ ਇਸ ਸਾਲ ਪਹਿਲੀ ਵਾਰ ਪ੍ਰਯੋਗੀ ਪ੍ਰੀਖਿਆਵਾਂ ਬਾਹਰੀ ਆਬਜ਼ਰਵਰਾਂ ਤੋਂ ਕਰਵਾਈਆਂ ਜਾ ਰਹੀਆਂ ਹਨ। ਬੋਰਡ ਦੇ ਮੁਤਾਬਕ 2 ਫਰਵਰੀ ਤੋਂ 12 ਫਰਵਰੀ ਤੱਕ ਚੱਲ ਰਹੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸੂਬੇ ਭਰ ਵਿਚ ਸੁਚਾਰੂ ਰੂਪ ਨਾਲ ਸੰਪੰਨ ਹੋ ਰਹੀਆਂ ਹਨ। ਬੋਰਡ ਨੇ ਪ੍ਰੀਖਿਆ ਲਈ ਸੂਬੇ ਵਿਚ ਕੁੱਲ 2366 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ। ਇਸ ਸਾਲ ਅੱਠ ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆਵਾਂ ਵਿਚ ਹਿੱਸਾ ਲੈਣਗੇ। ਇਨ੍ਹਾਂ ਵਿਚ ਜਮਾਤ ਅੱਠਵੀਂ ਦੇ 2,77,316 ਵਿਦਿਆਰਥੀ, ਜਮਾਤ ਦਸਵੀਂ ਦੇ 2,72,560 ਵਿਦਿਆਰਥੀ ਅਤੇ ਜਮਾਤ 12ਵੀਂ ਦੇ 2,68,794 ਵਿਦਿਆਰਥੀ ਸ਼ਾਮਲ ਹਨ। ਜਮਾਤ ਅੱਠਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣਗੀਆਂ ਜਦਕਿ ਦਸਵੀਂ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹੋਣੀਆਂ ਹਨ।