- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਈਏ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਫਾਜ਼ਿਲਕਾ ਤੇ ਫਿਰੋਜ਼ਪੁਰ ’ਚ ਛਾਪੇਮਾਰੀ ਦੌਰਾਨ ਕਈ ਡਿਜੀਟਲ ਡਿਵਾਈਸ, ਦਸਤਾਵੇਜ਼, ਵਿੱਤੀ ਲੈਣ-ਦੇਣ ਤੇ ਸ਼ੱਕੀ ਸਰਗਰਮੀਆਂ ਨਾਲ ਸਬੰਧਤ ਸਮੱਗਰੀ ਕਬਜ਼ੇ ’ਚ ਲਈ ਹੈ। ਸਾਰੀ ਜਾਣਕਾਰੀ ਤੇ ਸਬੂਤਾਂ ਨੂੰ ਫੋਰੈਂਸਿਕ ਤੇ ਤਕਨੀਕੀ ਜਾਂਚ ਲਈ ਭੇਜਿਆ ਗਿਆ ਹੈ, ਤਾਂ ਜੋ ਸਰਹੱਦ ਪਾਰ ਦੀ ਵੱਡੀ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ। ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਐੱਨਆਈਏ ਨੇ ਪਾਕਿਸਤਾਨ ਦੇ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਜੁੜੇ ਅੱਤਵਾਦ-ਗੈਂਗਸਟਰ ਨੈੱਟਵਰਕ ਦੇ ਖਿਲਾਫ਼ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ’ਚ 18 ਥਾਵਾਂ ’ਤੇ ਇਕੱਠੇ ਛਾਪੇਮਾਰੀ ਕੀਤੀ। ਇਹ ਕਾਰਵਾਈ ਭੱਟੀ ਨਾਲ ਜੁੜੇ ਤਿੰਨ ਵੱਖ ਵੱਖ ਮਾਮਲਿਆਂ ਦੀ ਜਾਂਚ ਦੇ ਤਹਿਤ ਕੀਤੀ ਗਈ। ਐੱਨਆਈਏ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਫਾਜ਼ਿਲਕਾ ਤੇ ਫਿਰੋਜ਼ਪੁਰ ’ਚ ਛਾਪੇਮਾਰੀ ਦੌਰਾਨ ਕਈ ਡਿਜੀਟਲ ਡਿਵਾਈਸ, ਦਸਤਾਵੇਜ਼, ਵਿੱਤੀ ਲੈਣ-ਦੇਣ ਤੇ ਸ਼ੱਕੀ ਸਰਗਰਮੀਆਂ ਨਾਲ ਸਬੰਧਤ ਸਮੱਗਰੀ ਕਬਜ਼ੇ ’ਚ ਲਈ ਹੈ। ਸਾਰੀ ਜਾਣਕਾਰੀ ਤੇ ਸਬੂਤਾਂ ਨੂੰ ਫੋਰੈਂਸਿਕ ਤੇ ਤਕਨੀਕੀ ਜਾਂਚ ਲਈ ਭੇਜਿਆ ਗਿਆ ਹੈ, ਤਾਂ ਜੋ ਸਰਹੱਦ ਪਾਰ ਦੀ ਵੱਡੀ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ। ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਖੇਤਰ ਦੇ ਪਿੰਡ ਕੁਲਾਨਾ ’ਚ ਮੰਗਲਵਾਰ ਸਵੇਰੇ ਐੱਨਆਈਏ ਨੇ ਯਾਦਵਿੰਦਰ ਸਿੰਘ ਦੇ ਘਰ ਤੀਜੀ ਵਾਰੀ ਛਾਪਾ ਮਾਰਿਆ। ਤਿੰਨ ਗੱਡੀਆਂ ’ਚ ਪਹੁੰਚੇ ਕਰੀਬ ਸੱਤ ਤੋਂ ਅੱਠ ਅਧਿਕਾਰੀਆਂ ਨੇ ਲਗਪਗ ਚਾਰ ਘੰਟੇ ਤੱਕ ਪੂਰੇ ਘਰ ਦੀ ਤਲਾਸ਼ੀ ਲਈ, ਪਰ ਕੁਝ ਨਹੀਂ ਮਿਲਿਆ। ਹੁਣ ਯਾਦਵਿੰਦਰ ਸਿੰਘ ਨੂੰ 15 ਜੂਨ ਨੂੰ ਚੰਡੀਗੜ੍ਹ ਦਫ਼ਤਰ ’ਚ ਬੁਲਾਇਆ ਗਿਆ ਹੈ। 12ਵੀਂ ਦੀ ਪੜ੍ਹਾਈ ਵਿਚਾਲੇ ਛੱਡ ਚੁੱਕੇ ਯਾਦਵਿੰਦਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਇੰਟਰਨੈੱਟ ਮੀਡੀਆ ਜ਼ਰੀਏ ਸ਼ਹਿਜ਼ਾਦ ਭੱਟੀ ਦੇ ਸੰਪਰਕ ’ਚ ਆਇਆ ਸੀ, ਪਰ ਹੁਣ ਉਸ ਨਾਲ ਕੋਈ ਤਾਲਮੇਲ ਨਹੀਂ ਹੈ।
ਫਾਜ਼ਿਲਕਾ ਜ਼ਿਲ੍ਹੇ ’ਚ ਵੀ ਐੱਨਆਈਏ ਨੇ ਸ਼ਹਿਰ ਦੀ ਇਕ ਕਾਲੋਨੀ, ਜਲਾਲਾਬਾਦ ਦੇ ਪਿੰਡ ਰੱਤਾ ਥੇੜਾ ਤੇ ਪਿੰਡ ਡੰਗਰ ਖੇੜਾ ’ਚ ਰੇਡ ਮਾਰੀ। ਇਹ ਕਾਰਵਾਈ ਸਰਹੱਦ ਪਾਰ ਤੋਂ ਹੋ ਰਹੀ ਨਸ਼ਾ ਤਸਕਰੀ ਤੇ ਅੱਤਵਾਦੀ ਗੈਂਗਸਟਰ ਨੈੱਟਵਰਕ ਦੇ ਮਾਮਲੇ ’ਚ ਕੀਤੀ ਗਈ। ਫ਼ਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਪਿੰਡ ਕਾਲੂ ਰਾਈਆਂ ਹਿਠਾੜ ’ਚ ਕੇਵਲ ਸਿੰਘ ਦੇ ਘਰ ਵੀ ਰੇਡ ਕੀਤੀ ਗੀ। ਇਸ ਦੌਰਾਨ ਘਰ ਦੀ ਡੂੰਘੀ ਤਲਾਸ਼ੀ ਲਈ ਗਈ ਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਹਾਲਾਂਕਿ ਐੱਨਆਈਏ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਜਾਂਚ ਏਜੰਸੀ ਮੁਤਾਬਕ ਸ਼ਹਿਜ਼ਾਦ ਭੱਟੀ ਭਾਰਤ ’ਚ ਆਪਣੇ ਨੈੱਟਵਰਕ ਜ਼ਰੀਏ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਹੈ। ਮਾਰਚ 2025 ’ਚ ਜਲੰਧਰ ’ਚ ਹੋਏ ਗ੍ਰਨੇਡ ਹਮਲੇ ਦੇ ਪਿੱਛੇ ਵੀ ਭੱਟੀ ਦਾ ਹੱਥ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਸਿਰਸਾ ਮਹਿਲਾ ਥਾਣਾ ਕੰਪਲੈਕਸ ’ਚ ਹੋਏ ਧਮਾਕੇ