ਮੁੱਖ ਸਕੱਤਰ ਨੇ 55 ਨਵੇਂ ਪੁਲਿਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਮੁੱਖ ਸਕੱਤਰ ਨੇ 55 ਨਵੇਂ ਪੁਲਿਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Publish Date: Mon, 20 Apr 2026 08:14 PM (IST)
Updated Date: Mon, 20 Apr 2026 08:18 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਸੈਕਟਰ 9 ਵਿਖੇ ਇੱਕ ਸਮਾਗਮ ਵਿੱਚ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ‘ਗਾਰਡੀਅਨਸ ਆਫ਼ ਦਾ ਰੋਡ’ ਥੀਮ ਅਧੀਨ 55 ਨਵੇਂ ਪੁਲਿਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਵੇਂ ਬੇੜੇ ਵਿੱਚ 25 ਟੀਵੀਐੱਸ ਅਪਾਚੇ ਮੋਟਰਸਾਈਕਲ, 5 ਰਾਇਲ ਐਨਫੀਲਡ ਬੁਲੇਟ, 20 ਹੌਂਡਾ ਐਕਟਿਵਾ ਸਕੂਟਰ, 2 ਜੇਲ੍ਹ ਵੈਨ, 2 ਅੰਡਰ-ਲਿਫਟ ਰਿਕਵਰੀ ਵੈਨ, ਅਤੇ 1 ਪਲੇਟਫਾਰਮ ਰਿਕਵਰੀ ਵਾਹਨ ਸ਼ਾਮਲ ਹਨ। ਇਹ ਵਾਹਨ ਸ਼ਹਿਰ ਵਿੱਚ ਪੁਲਿਸ ਗਸ਼ਤ, ਐਮਰਜੈਂਸੀ ਪ੍ਰਤੀਕਿਰਿਆ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਵਧਾਉਣਗੇ। ਇਸ ਮੌਕੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ ਪੁਸ਼ਪੇਂਦਰ ਕੁਮਾਰ ਮੌਜੂਦ ਸਨ। ਇਸ ਤੋਂ ਇਲਾਵਾ ਰਾਜੀਵ ਰੰਜਨ ਸਿੰਘ ਆਈਪੀਐੱਸ ਡੀਆਈਜੀ, ਯੂਟੀ ਚੰਡੀਗੜ੍ਹ, ਸੁਮੇਰ ਪ੍ਰਤਾਪ ਸਿੰਘ, ਆਈਪੀਐੱਸ, ਐੱਸਐੱਸਪੀ (ਸੁਰੱਖਿਆ ਅਤੇ ਟ੍ਰੈਫਿਕ); ਕੰਵਰਦੀਪ ਕੌਰ, ਆਈਪੀਐੱਸ, ਐੱਸਐੱਸਪੀ, ਯੂਟੀ ਚੰਡੀਗੜ੍ਹ, ਮਨਜੀਤ ਸ਼ਿਓਰਾਨ, ਆਈਪੀਐੱਸ; ਗੀਤਾਂਜਲੀ ਖੰਡੇਵਾਲ, ਆਈਪੀਐੱਸ; ਕੇਐੱਮ ਪ੍ਰਿਯੰਕਾ, ਆਈਪੀਐੱਸ; ਅਨੁਰਾਗ ਦੁਰੂ, ਆਈਪੀਐੱਸ, ਅਤੇ ਚੰਡੀਗੜ੍ਹ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮੁੱਖ ਸਕੱਤਰ ਨੇ ਚੰਡੀਗੜ੍ਹ ਪੁਲਿਸ ਦੇ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪੁਲਿਸ ਦੀ ਤੇਜ਼ ਪ੍ਰਤੀਕਿਰਿਆ ਸਮਰੱਥਾ ਨੂੰ ਵਧਾਉਣਗੀਆਂ ਅਤੇ ਨਾਗਰਿਕਾਂ ਨੂੰ ਬਿਹਤਰ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨਗੀਆਂ।