ਯੋਗ ਵਿਹਾਰ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਗਠਿਤ
ਯੋਗ ਵਿਹਾਰ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ
Publish Date: Mon, 18 May 2026 07:10 PM (IST)
Updated Date: Mon, 18 May 2026 07:12 PM (IST)
ਜੇਐੱਸ ਕਲੇਰ, ਪੰਜਾਬੀ ਜਾਗਰਣ ਜ਼ੀਰਕਪੁਰ : ਬਲਟਾਣਾ ਸਥਿਤ ਯੋਗ ਵਿਹਾਰ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਬੈਠਕ ਦੌਰਾਨ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ਵਿਚ ਹਿਤੇਸ਼ ਕੌਸ਼ਲ ਨੂੰ ਪ੍ਰਧਾਨ, ਯਸ਼ ਪਾਲ ਸ਼ਰਮਾ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਜਰਨੈਲ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਘਵੀਰ ਸਿੰਘ ਨੂੰ ਚੇਅਰਮੈਨ, ਬਿੰਦਰ ਸਿੰਘ ਰਾਣਾ ਨੂੰ ਸਹਾਇਕ ਸਕੱਤਰ, ਹਰਦੇਵ ਸਿੰਘ ਅਤੇ ਜੈਪਾਲ ਸੈਣੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਕਮੇਟੀ ਵਿਚ ਰਾਜ ਸਿੰਘ ਨੂੰ ਮੁੱਖ ਸਲਾਹਕਾਰ, ਮੋਹਿੰਦਰ ਬਿਸ਼ਟ ਨੂੰ ਖ਼ਜ਼ਾਨਚੀ, ਸਤਬੀਰ ਸ਼ਰਮਾ ਨੂੰ ਪ੍ਰਚਾਰ ਸਕੱਤਰ, ਕੁਲਵੰਤ ਸਿੰਘ ਨੂੰ ਪ੍ਰੈੱਸ ਸਕੱਤਰ, ਜਗਤਾਰ ਸਿੰਘ ਨੂੰ ਆਡੀਟਰ, ਸ਼ੇਪਾਲ ਸੈਣੀ ਨੂੰ ਉਪ ਪ੍ਰਧਾਨ ਅਤੇ ਬ੍ਰਿਜਪਾਲ ਨੂੰ ਉਪ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਨਵੀਂ ਕਮੇਟੀ ਇਲਾਕੇ ਦੇ ਵਿਕਾਸ, ਸਫ਼ਾਈ, ਸੁਰੱਖਿਆ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਿਲਜੁਲ ਕੇ ਕੰਮ ਕਰੇਗੀ।