ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਅਤੇ ਲੁੱਕਆਉਟ ਨੋਟਿਸ ਜਾਰੀ ਕੀਤਾ ਗਿਆ ਸੀ। ਉਹ ਫਿਰੋਜ਼ਪੁਰ ’ਚ 2024 ’ਚ ਹੋਏ ਤੀਹਰੇ ਕਤਲ ਕਾਂਡ ਦਾ ਮੁੱਖ ਆਰੋਪੀ ਸੀ ਅਤੇ ਉਸ ਦੇ ਖ਼ਿਲਾਫ਼ ਫਾਜ਼ਿਲਕਾ ਅਤੇ ਪਟਿਆਲਾ ’ਚ ਵੀ ਨੌਂ ਮਾਮਲੇ ਦਰਜ ਹਨ। ਕੌਮਾਂਤਰੀ ਤਾਲਮੇਲ ਤੋਂ ਬਾਅਦ ਮੁਲਜ਼ਮ ਭੁਵਨੇਸ਼ ਦੀ ਲੋਕੇਸ਼ਨ ਇਕ ਮੱਧ ਏਸ਼ੀਆਈ ਦੇਸ਼ ’ਚ ਟ੍ਰੇਸ ਹੋਈ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ’ਚ ਲੋੜੀਂਦੇ ਮੁਲਜ਼ਮ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਨੂੰ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਅਤੇ ਲੁੱਕਆਉਟ ਨੋਟਿਸ ਜਾਰੀ ਕੀਤਾ ਗਿਆ ਸੀ। ਉਹ ਫਿਰੋਜ਼ਪੁਰ ’ਚ 2024 ’ਚ ਹੋਏ ਤੀਹਰੇ ਕਤਲ ਕਾਂਡ ਦਾ ਮੁੱਖ ਆਰੋਪੀ ਸੀ ਅਤੇ ਉਸ ਦੇ ਖ਼ਿਲਾਫ਼ ਫਾਜ਼ਿਲਕਾ ਅਤੇ ਪਟਿਆਲਾ ’ਚ ਵੀ ਨੌਂ ਮਾਮਲੇ ਦਰਜ ਹਨ। ਕੌਮਾਂਤਰੀ ਤਾਲਮੇਲ ਤੋਂ ਬਾਅਦ ਮੁਲਜ਼ਮ ਭੁਵਨੇਸ਼ ਦੀ ਲੋਕੇਸ਼ਨ ਇਕ ਮੱਧ ਏਸ਼ੀਆਈ ਦੇਸ਼ ’ਚ ਟ੍ਰੇਸ ਹੋਈ। ਇਸ ਤੋ. ਬਾਅਦ ਉਸ ਨੂੰ ਡਿਪੋਰਟ ਕਰ ਕੇ ਭਾਰਤ ਲਿਆਂਦਾ ਗਿਆ।
ਪਾਕਿਸਤਾਨ ਤੋਂ ਨਸ਼ਾ ਤਸਕਰੀ ’ਚ ਨਿਭਾਉਂਦਾ ਸੀ ਅਹਿਮ ਭੂਮਿਕਾ
ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਤੋਂ ਪੰਜਾਬ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਂਦਾ ਸੀ ਅਤੇ ਕਾਨੂੰਨ ਤੋਂ ਬਚਣ ਲਈ ਵਿਦੇਸ਼ ਭੱਜ ਗਿਆ ਸੀ। ਪੁਲਿਸ ਨੂੰ ਉਮੀਦ ਹੈ ਕਿ ਉਸ ਤੋਂ ਪੁੱਛਗਿੱਛ ’ਚ ਤਸਕਰੀ ਦੇ ਕੌਮਾਂਤਰੀ ਨੈੱਟਵਰਕ ਨਾਲ ਜੁੜੇ ਅਹਿਮ ਸੁਰਾਗ ਮਿਲ ਸਕਦੇ ਹਨ। ਪੁਲਿਸ ਅਨੁਸਾਰ, ਇਸ ਪੂਰੇ ਆਪ੍ਰੇਸ਼ਨ ’ਚ ਹਾਲ ਹੀ ਵਿੱਚ ਗਠਿਡ ਓਵਰਸੀਜ ਫਿਉਜ਼ੀਟਿਵ ਟ੍ਰੇਕਿੰਗ ਐਂਡ ਐਕਸਟ੍ਰਾਡਿਸ਼ਨ ਸੈੱਲ ਨੇ ਅਹਿਮ ਭੂਮਿਕਾ ਨਿਭਾਈ। ਇਹ ਸੈੱਲ ਵਿਦੇਸ਼ ’ਚ ਲੁਕੇ ਅਪਰਾਧੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਬਣਾਇਆ ਗਿਆ ਹੈ।
ਸਤੰਬਰ 2024 ’ਚ ਤਿੰਨ ਲੋਕਾਂ ਦੀ ਹੱਤਿਆ ’ਚ ਹੈ ਲੋੜੀਂਦਾ
ਫਿਰੋਜ਼ਪੁਰ ਦਾ ਰਹਿਣ ਵਾਲਾ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਲੰਮੇ ਸਮੇਂ ਤੋਂ ਅਪਰਾਧ ਦੀ ਦੁਨੀਆ ’ਚ ਸਰਗਰਮ ਸੀ। ਪੁਲਿਸ ਦੀ ਟੀਮ ਉਸ ਨੂੰ ਲੈਥ ਲਈ ਰਵਾਨਾ ਹੋ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਲਿਆ ਕੇ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। 2 ਸਤੰਬਰ 2024 ਨੂੰ ਸ਼ਿਹਰ ਦੇ ਗੁਰਦੁਆਰਾ ਅਕਾਲਗੜ੍ਹ ਕੋਲ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਆਕਸ਼ੀਦੀਪ ਅਤੇ ਹਰਪ੍ਰੀਤ ਕੌਰ ਉਰਫ਼ ਜੋਂਟੀ ਕਾਰ ’ਚ ਜਾ ਰਹੇ ਸਨ ਤਾਂ ਛੇ ਲੋਕਾਂ ਨੇ ਉਨ੍ਹਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ, ਜਿਸ ’ਚ ਦਿਲਦੀਪ, ਆਕਸ਼ਦੀਪ ਸਿੰਘ ਅਤੇ ਉਸ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਿਟੀ ਪੁਲਿਸ ਨੇ ਹੱਤਿਆ ਦੇ ਮਾਸਟਰਮਾਈਂਡ ਆਸ਼ੀਸ਼ ਚੋਪੜਾ ਸਣੇ ਉਸ ਦੇ ਸਾਥੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।