ਮੋਹਾਲੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ ਵੱਡੀ ਕਾਰਵਾਈ, 25 ਅਪਰਾਧਿਕ ਮਾਮਲਿਆਂ ਨਾਲ ਸਬੰਧਤ ਨਸ਼ੀਲੇ ਪਦਾਰਥ ਕੀਤੇ ਨਸ਼ਟ
ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਕੇਸਾਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਐੱਸ.ਐੱਸ.ਪੀ. ਮੁਹਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ, ਐੱਸ.ਏ.ਐੱਸ ਨਗਰ ਵੱਲੋਂ ਐੱਨ.ਡੀ.ਪੀ.ਐੱਸ ਐਕਟ ਅਧੀਨ ਦਰਜ ਕੁੱਲ 25 ਮਾਮਲਿਆਂ ਨਾਲ ਸੰਬੰਧਿਤ ਨਸ਼ੀਲੀ ਵਸਤੂਆਂ ਨੂੰ ਨਿਯਮਾਂ ਅਨੁਸਾਰ ਪੰਜਾਬ ਕੈਮੀਕਲ ਪ੍ਰਾਈਵੇਟ ਲਿਮਿਟਡ ਕਾਲਕਾ-ਅੰਬਾਲਾ ਰੋਡ, ਡੇਰਾਬੱਸੀ ਵਿਖੇ ਨਸ਼ਟ ਕੀਤਾ ਗਿਆ।
Publish Date: Mon, 27 Apr 2026 03:14 PM (IST)
Updated Date: Mon, 27 Apr 2026 03:19 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ। ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਕੇਸਾਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਐੱਸ.ਐੱਸ.ਪੀ. ਮੁਹਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ, ਐੱਸ.ਏ.ਐੱਸ ਨਗਰ ਵੱਲੋਂ ਐੱਨ.ਡੀ.ਪੀ.ਐੱਸ ਐਕਟ ਅਧੀਨ ਦਰਜ ਕੁੱਲ 25 ਮਾਮਲਿਆਂ ਨਾਲ ਸੰਬੰਧਿਤ ਨਸ਼ੀਲੀ ਵਸਤੂਆਂ ਨੂੰ ਨਿਯਮਾਂ ਅਨੁਸਾਰ ਪੰਜਾਬ ਕੈਮੀਕਲ ਪ੍ਰਾਈਵੇਟ ਲਿਮਿਟਡ ਕਾਲਕਾ-ਅੰਬਾਲਾ ਰੋਡ, ਡੇਰਾਬੱਸੀ ਵਿਖੇ ਨਸ਼ਟ ਕੀਤਾ ਗਿਆ।
ਇਸ ਕਾਰਵਾਈ ਦੌਰਾਨ 513 ਗ੍ਰਾਮ ਹੈਰੋਇਨ, 21.900 ਕਿਲੋਗ੍ਰਾਮ ਭੁੱਕੀ ਦਾ ਚੂਰਾ, 120 ਨਸ਼ੀਲੀਆਂ ਗੋਲੀਆਂ, 176 ਗ੍ਰਾਮ ਚਰਸ ਅਤੇ 21 ਕਿਲੋਗ੍ਰਾਮ ਗਾਂਜਾ ਨਸ਼ਟ ਕੀਤਾ ਗਿਆ।
ਐੱਸ.ਐੱਸ.ਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਮੋਹਾਲੀ ਪੁਲਿਸ ਨਸ਼ਿਆਂ ਦੇ ਖ਼ਿਲਾਫ਼ “ਜ਼ੀਰੋ ਟੋਲਰੈਂਸ” ਨੀਤੀ ਅਧੀਨ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਵੀ ਰਹਿਮ ਨਹੀਂ ਕੀਤਾ ਜਾਵੇਗਾ।
ਐੱਸਐੱਸਪੀ ਮੋਹਾਲੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।