Mohali News : ਮੋਹਾਲੀ ਵਿਖੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਦੀ ਲੋਕ ਅਦਾਲਤ 'ਚ 38 ਕੇਸਾਂ ਦਾ ਨਿਪਟਾਰਾ, 3.54 ਕਰੋੜ ਰੁਪਏ ਤੋਂ ਵੱਧ ਦੇ ਐਵਾਰਡ ਪਾਸ
ਰਿਪੋਰਟ ਅਨੁਸਾਰ, ਲੋਕ ਅਦਾਲਤ ਵਿੱਚ ਕੁੱਲ 76 ਉਪਭੋਗਤਾ ਕੇਸ ਸੁਣਵਾਈ ਲਈ ਲਏ ਗਏ, ਜਿਨ੍ਹਾਂ ਵਿੱਚੋਂ 38 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਨ੍ਹਾਂ ਕੇਸਾਂ ਵਿੱਚ ਕੁੱਲ 3 ਕਰੋੜ 54 ਲੱਖ 98 ਹਜ਼ਾਰ 523 ਰੁਪਏ ਦੀ ਰਕਮ ਤਹਿ ਹੋਈ, ਜੋ ਉਪਭੋਗਤਾਵਾਂ ਲਈ ਵੱਡੀ ਰਾਹਤ ਸਾਬਤ ਹੋਈ।
Publish Date: Sat, 13 Dec 2025 07:26 PM (IST)
Updated Date: Sat, 13 Dec 2025 07:34 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ, ਐੱਸਏਐੱਸ ਨਗਰ (ਮੋਹਾਲੀ) ਵੱਲੋਂ ਅੱਜ 13 ਦਸੰਬਰ 2025 ਨੂੰ ਆਯੋਜਿਤ ਕੀਤੀ ਗਈ ਲੋਕ ਅਦਾਲਤ ਦੌਰਾਨ ਉਪਭੋਗਤਾ ਕੇਸਾਂ ਦਾ ਸਫ਼ਲ ਨਿਪਟਾਰਾ ਕੀਤਾ ਗਿਆ। ਇਸ ਸਬੰਧੀ ਕਮਿਸ਼ਨ ਵੱਲੋਂ ਰਾਜ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ, ਪੰਜਾਬ (ਚੰਡੀਗੜ੍ਹ) ਨੂੰ ਰਿਪੋਰਟ ਭੇਜੀ ਗਈ ਹੈ।
ਰਿਪੋਰਟ ਅਨੁਸਾਰ, ਲੋਕ ਅਦਾਲਤ ਵਿੱਚ ਕੁੱਲ 76 ਉਪਭੋਗਤਾ ਕੇਸ ਸੁਣਵਾਈ ਲਈ ਲਏ ਗਏ, ਜਿਨ੍ਹਾਂ ਵਿੱਚੋਂ 38 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਨ੍ਹਾਂ ਕੇਸਾਂ ਵਿੱਚ ਕੁੱਲ 3 ਕਰੋੜ 54 ਲੱਖ 98 ਹਜ਼ਾਰ 523 ਰੁਪਏ ਦੀ ਰਕਮ ਤਹਿ ਹੋਈ, ਜੋ ਉਪਭੋਗਤਾਵਾਂ ਲਈ ਵੱਡੀ ਰਾਹਤ ਸਾਬਤ ਹੋਈ।
ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਸ਼੍ਰੀ ਐੱਸਕੇ ਅੱਗਰਵਾਲ ਨੇ ਦੱਸਿਆ ਕਿ ਲੋਕ ਅਦਾਲਤਾਂ ਦਾ ਮਕਸਦ ਉਪਭੋਗਤਾਵਾਂ ਨੂੰ ਤੇਜ਼, ਸੁਲਭ ਅਤੇ ਘੱਟ ਖਰਚ ਵਾਲਾ ਇਨਸਾਫ਼ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੰਚਾਂ ਰਾਹੀਂ ਲੰਬਿਤ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਹੋਣ ਨਾਲ ਨਾ ਸਿਰਫ਼ ਸਮਾਂ ਬਚਦਾ ਹੈ, ਸਗੋਂ ਦੋਵਾਂ ਧਿਰਾਂ ਨੂੰ ਸੰਤੁਸ਼ਟੀ ਵੀ ਮਿਲਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਉਪਭੋਗਤਾ ਕਮਿਸ਼ਨ ਭਵਿੱਖ ਵਿੱਚ ਵੀ ਲੋਕ ਅਦਾਲਤਾਂ ਰਾਹੀਂ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ, ਤਾਂ ਜੋ ਆਮ ਲੋਕਾਂ ਨੂੰ ਨਿਆਂ ਪ੍ਰਾਪਤੀ ਵਿੱਚ ਆਸਾਨੀ ਹੋ ਸਕੇ।
ਇਸ ਸਬੰਧੀ ਇੱਕ ਕਾਪੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ (ਮੋਹਾਲੀ) ਦੇ ਸਕੱਤਰ ਨੂੰ ਵੀ ਜਾਣਕਾਰੀ ਅਤੇ ਜ਼ਰੂਰੀ ਕਾਰਵਾਈ ਲਈ ਭੇਜੀ ਗਈ ਹੈ।