- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਮਜੀਠਾ ਹਲਕੇ ਵਿੱਚ ਕੁਝ ਥਾਵਾਂ ’ਤੇ ਮਜੀਠੀਆ ਨੂੰ 'ਗੁੰਮਸ਼ੁਦਾ' ਜਾਂ 'ਲਾਪਤਾ' ਦੱਸਦੇ ਹੋਏ ਹੋਰਡਿੰਗ ਅਤੇ ਬੈਨਰ ਲਗਾਏ ਗਏ। ਇਸ ਤੋਂ ਬਾਅਦ ਅਕਾਲੀ ਵਰਕਰਾਂ ਵੱਲੋਂ ਕਈ ਥਾਵਾਂ ਤੋਂ ਇਹ ਪੋਸਟਰ ਹਟਾਏ ਗਏ। ਬਾਅਦ ਵਿੱਚ ਅਕਾਲੀ ਆਗੂਆਂ ਅਤੇ ਸਮਰਥਕਾਂ ਨੇ 'ਟਾਇਗਰ ਜ਼ਿੰਦਾ ਹੈ' ਦੇ ਬੈਨਰ ਲਗਾ ਕੇ ਜਵਾਬੀ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਮਜੀਠਾ ਹਲਕੇ ਅਤੇ ਮਾਝਾ ਖੇਤਰ ਵਿੱਚ ਲੱਗੇ 'ਗੁੰਮਸ਼ੁਦਾ' ਅਤੇ 'ਟਾਇਗਰ ਜ਼ਿੰਦਾ ਹੈ' ਵਾਲੇ ਪੋਸਟਰਾਂ ਨੇ ਸੂਬੇ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਮਜੀਠੀਆ ਖ਼ਿਲਾਫ਼ ਦਰਜ ਕੇਸਾਂ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਣੇ ਮਾਹੌਲ ਵਿਚ ਸਿਆਸੀ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ।
ਜਾਣਕਾਰੀ ਅਨੁਸਾਰ ਮਜੀਠਾ ਹਲਕੇ ਵਿੱਚ ਕੁਝ ਥਾਵਾਂ ’ਤੇ ਮਜੀਠੀਆ ਨੂੰ 'ਗੁੰਮਸ਼ੁਦਾ' ਜਾਂ 'ਲਾਪਤਾ' ਦੱਸਦੇ ਹੋਏ ਹੋਰਡਿੰਗ ਅਤੇ ਬੈਨਰ ਲਗਾਏ ਗਏ। ਇਸ ਤੋਂ ਬਾਅਦ ਅਕਾਲੀ ਵਰਕਰਾਂ ਵੱਲੋਂ ਕਈ ਥਾਵਾਂ ਤੋਂ ਇਹ ਪੋਸਟਰ ਹਟਾਏ ਗਏ। ਬਾਅਦ ਵਿੱਚ ਅਕਾਲੀ ਆਗੂਆਂ ਅਤੇ ਸਮਰਥਕਾਂ ਨੇ 'ਟਾਇਗਰ ਜ਼ਿੰਦਾ ਹੈ' ਦੇ ਬੈਨਰ ਲਗਾ ਕੇ ਜਵਾਬੀ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ।
ਮਜੀਠੀਆ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਆਗੂਆਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਅਕਾਲੀ ਆਗੂਆਂ ਨੇ ਵੀ ਤਿੱਖੇ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਮੁੱਦਿਆਂ ਦੀ ਥਾਂ ਵਿਅਕਤੀਗਤ ਹਮਲਿਆਂ ਅਤੇ ਸਿਆਸੀ ਤਲਖ਼ੀ ਨੇ ਵੱਧ ਜਗ੍ਹਾ ਬਣਾਈ ਹੈ। ਵਿਰੋਧੀ ਧਿਰ ਦੇ ਆਗੂ ਲਗਾਤਾਰ ਸਰਕਾਰ ਨੂੰ ਵੱਖ-ਵੱਖ ਮਾਮਲਿਆਂ ’ਤੇ ਘੇਰ ਰਹੇ ਹਨ, ਜਦਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਟਕਰਾਅ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ।
ਪੰਜਾਬ ਦੀ ਸਿਆਸਤ ਵਿੱਚ ਪਹਿਲਾਂ ਵੀ ਚੱਲ ਚੁੱਕੀ ਹੈ ਪੋਸਟਰ ਜੰਗ
ਸਿਆਸੀ ਧਿਰਾਂ ਵੱਲੋਂ ਇਕ-ਦੂਜੇ ਨੂੰ ਨਿਸ਼ਾਨਾ ਬਣਾਉਣ ਲਈ ਪੋਸਟਰਾਂ ਅਤੇ ਬੈਨਰਾਂ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਅਤੀਤ ਵਿੱਚ ਵੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਲੈ ਕੇ 'ਲਾਪਤਾ', 'ਗੁੰਮਸ਼ੁਦਾ' ਜਾਂ ਹੋਰ ਸਿਆਸੀ ਸੁਨੇਹਿਆਂ ਵਾਲੇ ਪੋਸਟਰ ਲਗਦੇ ਰਹੇ ਹਨ। ਮਜੀਠੀਆ ਨੂੰ ਲੈ ਕੇ ਛਿੜੀ ਮੌਜੂਦਾ ਪੋਸਟਰ ਜੰਗ ਨੂੰ ਵੀ ਉਸੇ ਲੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
‘ਸਿਆਸੀ ਆਗੂਆਂ ਵਿੱਚ ਆਲੋਚਨਾ ਸੁਣਨ ਦੀ ਸਮਰੱਥਾ ਘੱਟ ਹੋ ਰਹੀ ਹੈ। ਮੁੱਦਿਆਂ ਦੀ ਥਾਂ ਨਿੱਜੀ ਦੋਸ਼ਾਰੋਪਣ ਅਤੇ ਤਲਖ਼ ਬਿਆਨਬਾਜ਼ੀ ਵਧੀ ਹੈ, ਜੋ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ।’
— ਪ੍ਰੋ. ਮਨਜੀਤ ਸਿੰਘ, ਸਮਾਜ ਸ਼ਾਸਤਰੀ