ਪੰਜਾਬ ਸਟਾਰਟਅਪ ਐਪ ਦਾ ਕਮਾਲ: 1 ਲੱਖ ਤੋਂ ਵੱਧ ਵਿਦਿਆਰਥੀ ਬਣੇ ਕਾਰੋਬਾਰੀ, ਪਹਿਲੇ ਪੜਾਅ 'ਚ ਕਮਾਏ 40 ਕਰੋੜ
ਪਹਿਲੇ ਸਾਲ 'ਚ ਹੀ ਇਹ ਪ੍ਰੋਗਰਾਮ 1.5 ਲੱਖ ਵਿਦਿਆਰਥੀਆਂ ਤੱਕ ਪਹੁੰਚਿਆ, ਜਿਨ੍ਹਾਂ 'ਚੋਂ 1.2 ਲੱਖ ਵਿਦਿਆਰਥੀਆਂ ਨੇ ਪਹਿਲੇ ਟਰਮ (ਅਕਤੂਬਰ ਤੋਂ ਫਰਵਰੀ) ਦੌਰਾਨ 40 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਔਸਤਨ ਪ੍ਰਤੀ ਵਿਦਿਆਰਥੀ 4000 ਰੁਪਏ ਅਤੇ ਪ੍ਰਤੀ ਟੀਮ 16000 ਰੁਪਏ ਦੀ ਕਮਾਈ ਦਰਜ ਕੀਤੀ ਗਈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਵਿਦਿਆਰਥੀ ਹੁਣ ਪੜ੍ਹਾਈ ਦੇ ਨਾਲ-ਨਾਲ ਅਸਲ ਬਾਜ਼ਾਰ ਵਿੱਚ ਵੀ ਸਰਗਰਮ ਹੋ ਰਹੇ ਹਨ।
Publish Date: Tue, 07 Apr 2026 08:28 AM (IST)
Updated Date: Tue, 07 Apr 2026 08:29 AM (IST)
ਰੋਹਿਤ ਕੁਮਾਰ, ਚੰਡੀਗੜ੍ਹ। ਸੂਬਾ ਸਰਕਾਰ ਦੀ ਪਹਿਲ ਐਂਟਰਪਿਨਿਓਸ਼ਿਪ ਮਾਈਂਡਸੈੱਟ ਕੈਰੀਕੁਲਮ (ਈਐਮਸੀ) ਰਾਜ ’ਚ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਾ ਨਹੀਂ, ਬਲਕਿ ਨੌਕਰੀ ਦੇਣ ਵਾਲਾ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਬਦਲਾਅ ਲਿਆ ਰਿਹਾ ਹੈ।
ਪੰਜਾਬ ਸਟਾਰਟਅਪ ਐਪ ਦੇ ਜ਼ਰੀਏ ਲਾਗੂ ਇਸ ਪ੍ਰੋਗਰਾਮ ਅਧਾਰਤ ਹੁਣ ਤੱਕ 1 ਲੱਖ ਤੋਂ ਵੱਧ ਵਿਦਿਆਰਥੀ ਕਾਰੋਬਾਰ ਦੀ ਰਾਹ ’ਤੇ ਅੱਗੇ ਵੱਧ ਚੁੱਕੇ ਹਨ ਅਤੇ ਪਹਿਲੇ ਹੀ ਪੜਾਅ ’ਚ 40 ਕਰੋੜ ਰੁਪਏ ਤੋਂ ਵੱਧ ਮਾਲੀਆ ਪੈਦਾ ਕਰ ਚੁੱਕੇ ਹਨ। ਰਾਜ ਸਰਕਾਰ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਇਸ ਪ੍ਰੋਗਰਾਮ ਨੂੰ ਭਾਰਤ ਦੇ ਬੀ-ਸਕੂਲ ਮਾਸਟਰਜ਼ ਯੂਨੀਅਨ ਦੇ ਸਹਿਯੋਗ ਨਾਲ ਡਿਜ਼ਾਈਨ ਅਤੇ ਲਾਗੂ ਕੀਤਾ ਗਿਆ ਹੈ।
ਮੋਬਾਈਲ-ਫਰਸਟ ਅਤੇ ਏਆਈ-ਪਾਵਰਡ ਪੰਜਾਬ ਸਟਾਰਟਅਪ ਐਪ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੋਂ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਨਾਲ ਸੂਬੇ ਦੇ ਵਿਦਿਆਰਥੀਆਂ ਨੂੰ ਆਸਾਨੀ ਨਾਲ ਜੋੜਿਆ ਜਾ ਸਕਿਆ ਹੈ। ਅਕਾਦਮਿਕ ਸੈਸ਼ਨ 2025-26 ਵਿੱਚ, ਇਹ ਪਹਿਲ 20 ਯੂਨੀਵਰਸਿਟੀਆਂ, 320 ਆਈਟੀਆਈ ਅਤੇ 91 ਪਾਲੀਟੈਕਨਿਕ ਸੰਸਥਾਵਾਂ ਵਿੱਚ ਲਾਗੂ ਕੀਤੀ ਗਈ ਸੀ।
ਪਹਿਲੇ ਸਾਲ 'ਚ ਹੀ ਇਹ ਪ੍ਰੋਗਰਾਮ 1.5 ਲੱਖ ਵਿਦਿਆਰਥੀਆਂ ਤੱਕ ਪਹੁੰਚਿਆ, ਜਿਨ੍ਹਾਂ 'ਚੋਂ 1.2 ਲੱਖ ਵਿਦਿਆਰਥੀਆਂ ਨੇ ਪਹਿਲੇ ਟਰਮ (ਅਕਤੂਬਰ ਤੋਂ ਫਰਵਰੀ) ਦੌਰਾਨ 40 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਔਸਤਨ ਪ੍ਰਤੀ ਵਿਦਿਆਰਥੀ 4000 ਰੁਪਏ ਅਤੇ ਪ੍ਰਤੀ ਟੀਮ 16000 ਰੁਪਏ ਦੀ ਕਮਾਈ ਦਰਜ ਕੀਤੀ ਗਈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਵਿਦਿਆਰਥੀ ਹੁਣ ਪੜ੍ਹਾਈ ਦੇ ਨਾਲ-ਨਾਲ ਅਸਲ ਬਾਜ਼ਾਰ ਵਿੱਚ ਵੀ ਸਰਗਰਮ ਹੋ ਰਹੇ ਹਨ।
ਵਿਦਿਆਰਥੀਆਂ ਨੂੰ ਈ-ਕਾਮਰਸ, ਕੰਟੈਂਟ ਕਰੀਏਸ਼ਨ, ਫ੍ਰੀਲਾਂਸਿੰਗ, ਪ੍ਰੋਫੈਸ਼ਨਲ ਸਰਵਿਸਜ਼ ਅਤੇ ਰਿਟੇਲ ਵਰਗੇ ਖੇਤਰਾਂ ਵਿੱਚ ਅਸਲੀ ਕੰਮ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਹ ਸਵੈ-ਬਾਜ਼ਾਰ ਵਿੱਚ ਜਾ ਕੇ ਗਾਹਕ ਲੱਭਦੇ ਹਨ, ਸੇਵਾਵਾਂ ਦਿੰਦੇ ਹਨ ਅਤੇ ਲਗਾਤਾਰ ਮੰਗ ਬਣਾਉਣ ਦਾ ਤਜ਼ਰਬਾ ਪ੍ਰਾਪਤ ਕਰਦੇ ਹਨ।