ਨਵੀਂ ਪਾਰੀ ਦੀ ਜਲਦ ਸ਼ੁਰੂਆਤ ਕਰਨਗੇ ਮਨਪ੍ਰੀਤ ਸਿੰਘ ਇਆਲੀ,ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਣਗੇ ਸ਼ਾਮਲ
ਉਸ ਵੇਲੇ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਜਪਾ ’ਚ ਸ਼ਾਮਲ ਨਹੀਂ ਹੋਣਗੇ ਬਲਕਿ ਪੰਥਕ ਸਿਆਸਤ ਕਰਨਗੇ। ਇਆਲੀ ਦੇ ਅਸਤੀਫ਼ਾ ਦੇਣ ਨਾਲ ਇਕ ਗੱਲ ਸਪਸ਼ਟ ਹੋ ਗਈ ਸੀ ਕਿ ਅਕਾਲੀ ਦਲ ਪੁਨਰ ਸੁਰਜੀਤ ’ਚ ਸਭ ਕੁੱਝ ਠੀਕ ਨਹੀਂ ਹੈ। ਉਦੋਂ ਹੀ ਇਆਲੀ ਦਾ ਝੁਕਾਅ ਵਾਰਿਸ ਪੰਜਾਬ ਦੀ ਜਥੇਬੰਦੀ ਵੱਲ ਦੱਸਿਆ ਜਾ ਰਿਹਾ ਸੀ।
Publish Date: Mon, 08 Jun 2026 12:22 PM (IST)
Updated Date: Mon, 08 Jun 2026 12:53 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਉੱਘੇ ਸਿਆਸੀ ਆਗੂ ਮਨਪ੍ਰੀਤ ਸਿੰਘ ਇਆਲੀ ਅੱਜ ਆਪਣੀ ਸਿਆਸਤ ਵਿੱਚ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ । ਉਹ ਅਕਾਲੀ ਦਲ (ਵਾਰਸ ਪੰਜਾਬ ਦੇ) ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਹ ਜਾਣਕਾਰੀ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਬੁਲਾਰੇ ਪ੍ਰਗਟ ਸਿੰਘ ਮੀਆਂਵਿੰਡ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਦਾਖਾ ਹਲਕੇ ਤੋਂ ਚੋਣ ਲੜਦੇ ਰਹੇ ਹਨ। ਕੁਝ ਕਾਰਨਾਂ ਕਰਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਆਪਣਾ ਭਰੋਸਾ ਪ੍ਰਗਟਾਉਂਦਿਆਂ ਸ਼ਮੂਲੀਅਤ ਕੀਤੀ ਸੀ ਪਰ ਕੁਝ ਕਾਰਨਾਂ ਕਰਕੇ ਉਹਨਾਂ ਨੇ ਕੁਝ ਸਮਾਂ ਪਹਿਲਾਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਨਾਤਾ ਤੋੜ ਲਿਆ ਹੈ।
ਉਸ ਵੇਲੇ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਜਪਾ ’ਚ ਸ਼ਾਮਲ ਨਹੀਂ ਹੋਣਗੇ ਬਲਕਿ ਪੰਥਕ ਸਿਆਸਤ ਕਰਨਗੇ। ਇਆਲੀ ਦੇ ਅਸਤੀਫ਼ਾ ਦੇਣ ਨਾਲ ਇਕ ਗੱਲ ਸਪਸ਼ਟ ਹੋ ਗਈ ਸੀ ਕਿ ਅਕਾਲੀ ਦਲ ਪੁਨਰ ਸੁਰਜੀਤ ’ਚ ਸਭ ਕੁੱਝ ਠੀਕ ਨਹੀਂ ਹੈ। ਉਦੋਂ ਹੀ ਇਆਲੀ ਦਾ ਝੁਕਾਅ ਵਾਰਿਸ ਪੰਜਾਬ ਦੀ ਜਥੇਬੰਦੀ ਵੱਲ ਦੱਸਿਆ ਜਾ ਰਿਹਾ ਸੀ। ਇਯਾਲੀ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਵਾਰਿਸ ਪੰਜਾਬ ਦੇ ਧੜੇ ਦਾ ਕੀਤਾ ਗਿਆ ਸੀ। ਇਹ ਜ਼ਿਕਰ ਇਹ ਵੀ ਸੰਦੇਸ਼ ਦਿੰਦਾ ਸੀ ਕਿ ਉਹ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਮਿਲ ਕੇ ਕੰਮ ਕਰਨਗੇ, ਜੋ ਹੁਣ ਇੱਕ ਪਾਰਟੀ ਬਣ ਗਈ ਹੈ। ਜੋ ਅੱਜ ਸਹੀ ਸਾਬਤ ਹੋ ਗਿਆ।
ਇਹ ਨਾ ਸਿਰਫ਼ ਕੱਟੜ ਪੰਥਕ ਵੋਟਰਾਂ ਨੂੰ ਲੁਭਾਏਗਾ ਬਲਕਿ ਮਨਪ੍ਰੀਤ ਸਿੰਘ ਇਆਲੀ ਦੀ ਸ਼ਖਸੀਅਤ ਰਾਹੀਂ ਨਿਰਪੱਖ ਵੋਟਰਾਂ ਨੂੰ ਵੀ ਇਕੱਠੇ ਕਰੇਗਾ। ਇਸ ਸਮੇਂ ਮਾਝਾ ਤੇ ਮਾਲਵਾ ਦੇ ਕੁਝ ਖੇਤਰਾਂ ’ਚ ਸ਼੍ਰੋਮਣੀ ਅਕਾਲੀ ਦਲ ਲਈ ਵਾਰਸ ਪੰਜਾਬ ਦੀ ਜਥੇਬੰਦੀ ਸਿਆਸੀ ਵਿਰੋਧੀ ਬਣਕੇ ਉਭਰੀ ਹੋਈ ਹੈ। ਸਗੋਂ ਦੁਆਬਾ ਖੇਤਰ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਫਾਇਦਾ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਬਹੁਤ ਕੁੱਝ ਤਬਦੀਲੀਆਂ ਹੋਣ ਨੂੰ ਇਨਕਾਰ ਨਹੀ ਕੀਤਾ ਜਾ ਸਕਦਾ। ਵਿਧਾਨ ਸਭਾ ਚੋਣਾਂ ’ਚ ਕਿਹੋ ਜਿਹੇ ਰਾਜਨੀਤੀਕ ਹਾਲਾਤ ਬਣ ਗਏ ਇਹ ਸਮੇਂ ਦੇ ਗਰਭ ’ਚ ਹੈ, ਪਰ ਮਨਪ੍ਰੀਤ ਇਯਾਲੀ ਨੇ ਅਸਤੀਫ਼ਾ ਦੇ ਕੇ ਪੰਥਕ ਰਾਜਨੀਤੀ ਭਖ਼ਾ ਦਿੱਤੀ ਹੈ।