ਮੋਹਾਲੀ 'ਚ ਇਕ ਲੱਖ ਦਾ ਇਨਾਮੀ ਸ਼ਰਾਬ ਤਸਕਰ ਗ੍ਰਿਫਤਾਰ, UP ਤੇ ਬਿਹਾਰ 'ਚ ਕਰਦਾ ਸੀ ਨਸ਼ੇ ਦਾ ਕਾਰੋਬਾਰ
ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦਾ ਰਹਿਣ ਵਾਲਾ ਇਹ ਤਸਕਰ ਸੋਮਵਾਰ ਨੂੰ ਆਪਣੇ ਘਰ ਵਿਚ ਲੁਕਿਆ ਹੋਇਆ ਸੀ। ਇਸ 'ਤੇ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ਨਵਾਬਗੰਜ ਥਾਣੇ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੁਕੱਦਮੇ ਦਰਜ ਹਨ। ਗ੍ਰਿਫਤਾਰ ਤਸਕਰ ਲੱਕੀ ਸਿੰਘ ਦਾ ਸ਼ਰਾਬ ਤਸਕਰੀ ਦਾ ਇੱਕ ਸਰਗਰਮ ਗਿਰੋਹ ਹੈ।
Publish Date: Mon, 05 Jan 2026 04:05 PM (IST)
Updated Date: Mon, 05 Jan 2026 04:08 PM (IST)
ਜਾਗਰਣ ਸੰਵਾਦਦਾਤਾ, ਮੋਹਾਲੀ : ਮੋਹਾਲੀ ਪੁਲਿਸ ਨੇ ਇਕ ਲੱਖ ਰੁਪਏ ਦੇ ਇਨਾਮੀ ਸ਼ਰਾਬ ਤਸਕਰ ਨਵਦੀਪ ਸਿੰਘ ਉਰਫ ਨਵੀ ਗਰੇਵਾਲ ਉਰਫ ਲੱਕੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਸਕਰ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸਰਗਰਮ ਸੀ।
ਜਾਣਕਾਰੀ ਅਨੁਸਾਰ, ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦਾ ਰਹਿਣ ਵਾਲਾ ਇਹ ਤਸਕਰ ਸੋਮਵਾਰ ਨੂੰ ਆਪਣੇ ਘਰ ਵਿਚ ਲੁਕਿਆ ਹੋਇਆ ਸੀ। ਇਸ 'ਤੇ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ਨਵਾਬਗੰਜ ਥਾਣੇ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੁਕੱਦਮੇ ਦਰਜ ਹਨ। ਗ੍ਰਿਫਤਾਰ ਤਸਕਰ ਲੱਕੀ ਸਿੰਘ ਦਾ ਸ਼ਰਾਬ ਤਸਕਰੀ ਦਾ ਇੱਕ ਸਰਗਰਮ ਗਿਰੋਹ ਹੈ।
ਉਸਦਾ ਪਾਰਟਨਰ ਮਨਵੀਰ ਸਿੰਘ ਉਰਫ ਮੰਨੂ ਪੁੱਤਰ ਸਤਿਆਵਾਨ ਸਿੰਘ ਹੈ, ਜੋ ਹਰਿਆਣਾ ਦੇ ਹਿਸਾਰ ਜਨਪਦ ਦੇ ਬਿਆਨਾ ਖੇੜਾ ਦਾ ਰਹਿਣ ਵਾਲਾ ਹੈ। ਉਹ ਹੋਰ ਸਹਿਯੋਗੀਆਂ ਨਾਲ ਮਿਲ ਕੇ ਵੱਖ-ਵੱਖ ਰਾਜਾਂ ਵਿੱਚ ਸ਼ਰਾਬ ਤਸਕਰੀ ਦਾ ਕੰਮ ਕਰਦਾ ਹੈ। ਉਸ 'ਤੇ ਕਈ ਸਾਲਾਂ ਤੋਂ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ਸੂਬੇ ਵਿੱਚ ਸ਼ਰਾਬ ਤਸਕਰੀ ਕਰਨ ਦਾ ਦੋਸ਼ ਹੈ।
ਪ੍ਰਯਾਗਰਾਜ 'ਚ ਫੜੀ ਗਈ ਸੀ ਸ਼ਰਾਬ ਦੀ ਖੇਪ
ਇਸ ਦੇ ਵੱਲੋਂ ਪਹਿਲਾਂ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਨੂੰ ਟਰੱਕਾਂ ਵਿੱਚ ਲੋਡ ਕਰਵਾ ਕੇ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਸੂਬਿਆਂ 'ਚ ਸਪਲਾਈ ਕੀਤੀ ਜਾਂਦੀ ਰਹੀ। ਸਾਲ 2023 ਵਿੱਚ ਇਸ ਦੇ ਵੱਲੋਂ ਆਪਣੇ ਸਹਿਯੋਗੀ ਆਨੰਦ ਕੁਮਾਰ ਨਾਲ ਮਿਲ ਕੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਿਹਾਰ ਅਤੇ ਝਾਰਖੰਡ ਭੇਜੀ ਜਾ ਰਹੀ ਸੀ, ਜਿਸ ਨੂੰ ਐੱਸ.ਟੀ.ਐੱਫ. (STF) ਵੱਲੋਂ ਜ਼ਿਲ੍ਹਾ ਪ੍ਰਯਾਗਰਾਜ ਵਿੱਚ ਫੜ ਲਿਆ ਗਿਆ ਸੀ।
ਨਵਾਬਗੰਜ ਥਾਣੇ 'ਚ ਮੁਕੱਦਮਾ ਦਰਜ ਕਰਦੇ ਹੋਏ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ। ਇਸ ਮੁਕੱਦਮੇ 'ਚ ਉਸਦੇ ਖਿਲਾਫ ਇਨਾਮ ਐਲਾਨੇ ਜਾਣ ਜਾਣਕਾਰੀ ਮਿਲਣ 'ਤੇ ਉਹ ਗ੍ਰਿਫਤਾਰੀ ਤੋਂ ਬਚਣ ਲਈ ਇੱਧਰ-ਉੱਧਰ ਲੁਕਦਾ ਫਿਰ ਰਿਹਾ ਸੀ।