ਲਿੰਕ ਸੜਕਾਂ, ਵਿਕਾਸ ਦਾ ਬੁਰਾ ਹਾਲ, ਫੇਲ੍ਹ ਹੋਈ ਸਰਕਾਰ : ਕੰਗ
ਲਿੰਕ ਸੜਕਾਂ, ਵਿਕਾਸ ਦਾ ਬੁਰਾ ਹਾਲ, ਫੇਲ੍ਹ ਹੋਈ ਸਰਕਾਰ : ਕੰਗ
Publish Date: Sat, 08 Nov 2025 06:17 PM (IST)
Updated Date: Sat, 08 Nov 2025 06:19 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਪਿੰਡ ਫ਼ਤਿਹਪੁਰ ਨਾਲ ਬੈਠਕ ਕਰਦਿਆਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਨਗਰ ਨਿਵਾਸੀਆਂ ਨੇ ਕਿਹਾ ਕਿ ਜਦੋਂ ਦੀਆਂ ਨਵੀਆਂ ਪੰਚਾਇਤਾਂ ਬਣੀਆਂ ਹਨ, ਉਨ੍ਹਾਂ ਦੇ ਪਿੰਡ ਨੂੰ ਕੋਈ ਵੀ ਗਰਾਂਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸ. ਕੰਗ ਦੇ ਸਮੇਂ ਪਿੰਡ ਦਾ ਹੀ ਨਹੀਂ, ਬਲਕਿ ਇਲਾਕੇ ਦਾ ਵੀ ਸਰਬਪੱਖੀ ਵਿਕਾਸ ਕਰਵਾਇਆ ਅਤੇ ਪਿਛਲੀ ਕਾਂਗਰਸ ਸਰਕਾਰ ਵੇਲੇ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਆਉਂਦੀਆਂ ਰਹੀਆਂ ਹਨ। ਨਿਵਾਸੀਆਂ ਨੇ ਕਿਹਾ ਕਿ ਕਾਂਗਰਸ ਵੇਲੇ ਹੀ ਪਿੰਡ ਮਾਜਰੀ ’ਚੋਂ ਲੰਘਦੀ ਨਦੀ ’ਤੇ ਪੁਲ ਅਤੇ ਖਿਜ਼ਰਾਬਾਦ-ਬਿੰਦਰਖ ਨੂੰ ਜਾਂਦੀ ਨਦੀ ’ਤੇ ਵੀ ਪੁੱਲ ਦੀ ਉਸਾਰੀ ਕਰਵਾਈ ਗਈ ਸੀ, ਉਸ ਤੋਂ ਬਾਅਦ ਕੋਈ ਵੀ ਕੰਮ ਨਹੀਂ ਹੋਇਆ ਹੈ ਅਤੇ ਹੁਣ ਸਾਰੇ ਵਿਕਾਸ ਦੇ ਕੰਮ ਰੁਕੇ ਪਏ ਹਨ। ਸਾਡੇ ਇਲਾਕੇ ਦੇ ਕਈ ਅਹਿਮ ਕੰਮ, ਇਲਾਕੇ ਦੀਆਂ ਸਾਰੀਆਂ ਲਿੰਕ ਸੜਕਾਂ, ਖ਼ਾਸ ਤੌਰ ’ਤੇ ਚਟੋਲੀ-ਖਿਜ਼ਰਾਬਾਦ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰਿਆਂ ਨੇ ਆਪ ਦੀ ਸਰਕਾਰ ਅਤੇ ਖ਼ਾਸ ਤੌਰ ’ਤੇ ਆਪਣੇ ਹਲਕੇ ਦੀ ਐੱਮਐੱਲਏ ਬੀਬੀ ਅਨਮੋਲ ਗਗਨ ਮਾਨ ਦੀ ਕਾਰਗੁਜ਼ਾਰੀ ਤਾਂ ਦੇਖ ਹੀ ਲਈ ਹੈ, ਇਸ ਲਈ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ ਅਤੇ ਸਾਰਿਆਂ ਨੇ ਲਾਮਬੰਦ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਹਨ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਅਤੇ ਇਲਾਕੇ ਦੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਮੂਹਰੇ ਹੋ ਕੇ ਇਲਾਕੇ ਦੇ ਸਾਰੇ ਹੋਣ ਵਾਲੇ ਢੁਕਵੇਂ ਵਿਕਾਸ ਦੇ ਕੰਮ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਰਣਧੀਰ ਸਿੰਘ, ਰਾਣਾ ਰਵਿੰਦਰ ਸਿੰਘ, ਰਾਣਾ ਜਸਵਿੰਦਰ ਸਿੰਘ, ਰਾਣਾ ਅੰਮ੍ਰਿਤਪਾਲ ਸਿੰਘ, ਰਾਣਾ ਤੇਜਪਾਲ ਸਿੰਘ ਆਦਿ ਹਾਜ਼ਰ ਸਨ।