ਪਾਣੀ ਦੀ ਕਿੱਲਤ ਨੂੰ ਲੈ ਕੇ ਕਾਰਜਸਾਧਕ ਅਫ਼ਸਰ ਨੂੰ ਲਿਖਿਆ ਪੱਤਰ
ਪਾਣੀ ਦੀ ਕਿੱਲਤ ਨੂੰ ਲੈ ਕੇ ਕਾਰਜਸਾਧਕ ਅਫ਼ਸਰ ਨੂੰ ਲਿਖਿਆ ਪੱਤਰ
Publish Date: Mon, 18 May 2026 08:14 PM (IST)
Updated Date: Mon, 18 May 2026 08:15 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਸਮਾਜ ਸੇਵੀ ਰੁਪਿੰਦਰ ਕੌਰ ਬੱਤਰਾ ਨੇ ਵਾਰਡ ਨੰ. 22 ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਆ ਰਹੀ ਸਮੱਸਿਆ ਦੇ ਸਬੰਧ ਵਿਚ ਕਾਰਜਸਾਧਕ ਅਫ਼ਸਰ ਨੂੰ ਪੱਤਰ ਲਿਖਿਆ ਹੈ। ਇਸ ਸਬੰਧੀ ਰੁਪਿੰਦਰ ਕੌਰ ਨੇ ਦੱਸਿਆ ਕਿ ਵਾਰਡ ਵਿਚ ਪਾਣੀ ਦੀ ਸਮੱਸਿਆ ਆ ਰਹੀ ਹੈ, ਜਦਕਿ ਗਰਮੀ ਦਾ ਮੌਸਮ ਹੋਣ ਕਾਰਨ ਪਾਣੀ ਦੀ ਮੰਗ ਵੀ ਵੱਧ ਰਹੀ ਹੈ ਪਰ ਪਾਣੀ ਦੀ ਘਾਟ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਪੇਅਰ ਸਟੇਟ ਹਿਊਮਨ ਰਾਈਟ ਕੋਰ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਭਾਟੀਆ ਵੀ ਮੌਜੂਦ ਸਨ। ਇਸ ਮੌਕੇ ਕਾਰਜਸਾਧਕ ਅਫ਼ਸਰ ਨੇ ਇੰਸਪੈਕਟਰ ਦੀਪਕ ਕੁਮਾਰ ਨੂੰ ਪਾਣੀ ਦੀ ਇਸ ਸਮੱਸਿਆ ਨੂੰ ਵਾਚਣ ਬਾਰੇ ਕਿਹਾ ਅਤੇ ਜਲਦ ਹੀ ਹੱਲ ਦਾ ਭਰੋਸਾ ਦਿੱਤਾ।