- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਇਸ ਪੱਤਰ ਨੂੰ ਲੈ ਕੇ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਕੇਸੀ ਵੇਣੁਗੋਪਾਲ ਸਾਰੇ ਇਕ ਰਾਏ ਸਨ ਕਿ ਇਸ ਨਾਲ ਪਾਰਟੀ ’ਚ ਗੁੱਟਬੰਦੀ ਵਧੇਗੀ। ਪਾਰਟੀ ਦੇ ਆਗੂਆਂ ਨੇ ਇਸ ਨੂੰ ‘ਦਬਾਅ’ ਦੇ ਨਜ਼ਰੀਏ ਨਾਲ ਵੀ ਦੇਖਿਆ। ਯਾਦ ਰਹੇ ਕਿ ਪਾਰਟੀ ਦੇ ਪ੍ਰਦੇਸ਼ ਇੰਚਾਰਜ ਭੂਪੇਸ਼ ਬਘੇਲ ਨੇ ਇਹ ਐਲਾਨ ਕੀਤਾ ਸੀ ਕਿ 2027 ਦੀਆਂ ਚੋਣਾਂ ’ਚ ਪਾਰਟੀ ਇਕੱਠੇ ਹੋ ਕੇ ਚੋਣ ਲੜੇਗੀ, ਮੁੱਖ ਮੰਤਰੀ ਦਾ ਚਿਹਰਾ ਅੱਗੇ ਕਰ ਕੇ ਨਹੀਂ।

ਕੈਲਾਸ਼ ਨਾਥ, ਜਾਗਰਣ, ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਪੰਜਾਬ ’ਚ ਮੁੱਖ ਮੰਤਰੀ ਬਣਨ ਦੇ ਇੱਛੁਕ ਆਗੂਆਂ ਨੂੰ ਵੱਡਾ ਝਟਕਾ ਦਿੱਤਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਦਿੱਲੀ ’ਚ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ ਬੈਠਕ ’ਚ ਲੋਕ ਸਭਾ ’ਚ ਵਿਰੋਧੀ ਪੱਖ ਦੇ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਆਗੂਆਂ ਨੂੰ ਸਾਫ ਕਿਹਾ ਕਿ ਜੋ ਲੋਕ ਖ਼ੁਦ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਸਮਝ ਰਹੇ ਹਨ, ਉਹ ਇਹ ਸਮਝ ਲੈਣ ਕਿ ਮੁੱਖ ਮੰਤਰੀ ਬਣਾਉਣ ਦਾ ਅਧਿਕਾਰ ਪਾਰਟੀ ਕੋਲ ਹੈ। ਇਸ ਤਰ੍ਹਾਂ ਉਹ ਸੀਐੱਮ ਉਮੀਦਵਾਰ ਨਹੀਂ ਬਣ ਸਕਦੇ। ਸੂਤਰਾਂ ਮੁਤਾਬਕ ਇਸ ਦੌਰਾਨ ਰਾਹੁਲ ਦਾ ਲਹਿਜਾ ਬਹੁਤ ਸਖ਼ਤ ਸੀ। ਇਸੇ ਦੌਰਾਨ ਪਾਰਟੀ ਨੇ 31 ਆਗੂਆਂ ਵੱਲੋਂ ਪੱਤਰ ਲਿਖ ਕੇ ਮਿਲਣ ਲਈ ਸਮਾਂ ਮੰਗਣ ਨੂੰ ਬਹੁਤ ਗੰਭੀਰਤਾ ਨਾਲ ਲਿਆ। ਇਸ ਨੂੰ ‘ਦਬਾਅ’ ਦੀ ਰਾਜਨੀਤੀ ਵਜੋਂ ਦੇਖਿਆ ਗਿਆ।
ਜਾਣਕਾਰੀ ਅਨੁਸਾਰ ਇਸ ਪੱਤਰ ਨੂੰ ਲੈ ਕੇ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਕੇਸੀ ਵੇਣੁਗੋਪਾਲ ਸਾਰੇ ਇਕ ਰਾਏ ਸਨ ਕਿ ਇਸ ਨਾਲ ਪਾਰਟੀ ’ਚ ਗੁੱਟਬੰਦੀ ਵਧੇਗੀ। ਪਾਰਟੀ ਦੇ ਆਗੂਆਂ ਨੇ ਇਸ ਨੂੰ ‘ਦਬਾਅ’ ਦੇ ਨਜ਼ਰੀਏ ਨਾਲ ਵੀ ਦੇਖਿਆ। ਯਾਦ ਰਹੇ ਕਿ ਪਾਰਟੀ ਦੇ ਪ੍ਰਦੇਸ਼ ਇੰਚਾਰਜ ਭੂਪੇਸ਼ ਬਘੇਲ ਨੇ ਇਹ ਐਲਾਨ ਕੀਤਾ ਸੀ ਕਿ 2027 ਦੀਆਂ ਚੋਣਾਂ ’ਚ ਪਾਰਟੀ ਇਕੱਠੇ ਹੋ ਕੇ ਚੋਣ ਲੜੇਗੀ, ਮੁੱਖ ਮੰਤਰੀ ਦਾ ਚਿਹਰਾ ਅੱਗੇ ਕਰ ਕੇ ਨਹੀਂ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ’ਚ 31 ਜੱਟ ਆਗੂਆਂ ਨੇ ਇਕ ਸੰਯੁਕਤ ਪੱਤਰ ਲਿਖ ਕੇ ਪਾਰਟੀ ਹਾਈਕਮਾਨ ਨਾਲ ਮਿਲਣ ਲਈ ਸਮਾਂ ਮੰਗਿਆ ਸੀ। ਇਸ ਦੌਰਾਨ ਗ਼ੈਰ ਜੱਟ ਆਗੂਆਂ ਤੋਂ ਵੀ ਹਸਤਾਖ਼ਰ ਕਰਵਾ ਕੇ ਇਕ ਹੋਰ ਪੱਤਰ ਭੇਜਣ ਦੀ ਤਿਆਰੀ ਸੀ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਬੈਠਕ ’ਚ ਸਾਫ਼ ਕਿਹਾ ਕਿ ਇਸ ਤਰ੍ਹਾਂ ਦੇ ਪੱਤਰ ਲਿਖ ਕੇ ਪਾਰਟੀ 'ਤੇ ਦਬਾਅ ਨਹੀਂ ਬਣਾਇਆ ਜਾ ਸਕਦਾ। ਪਾਰਟੀ ਦਬਾਅ ’ਚ ਨਹੀਂ ਆਵੇਗੀ। ਸੂਤਰਾਂ ਨੇ ਦੱਸਿਆ ਕਿ ਖਰਗੇ ਨੇ ਇੱਥੇ ਤੱਕ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ। ਇਸੇ ਕਾਰਨ, ਬਾਅਦ ’ਚ ਕੇਸੀ ਵੇਣੁਗੋਪਾਲ ਨੇ ਕਿਹਾ ਕਿ ਜੇ ਕੋਈ ਵਿਅਕਤੀਗਤ ਤੌਰ 'ਤੇ ਪਾਰਟੀ ਦੇ ਆਗੂਆਂ ਨਾਲ ਮਿਲਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਾਂ ਲੈਣ ਦੀ ਲੋੜ ਨਹੀਂ ਹੈ ਪਰ ਇਸ ਤਰ੍ਹਾਂ ਗਰੁੱਪ ਬਣਾ ਕੇ ਮਿਲਣ ਲਈ ਸਮਾਂ ਮੰਗਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਰਟੀ ਦੇ ਇਸ ਸੁਨੇਹੇ ਨਾਲ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਝਟਕਾ ਮਿਲਿਆ, ਉਥੇ ਪ੍ਰਦੇਸ਼ ਦੀ ਅਗਵਾਈ ’ਚ ਫਿਲਹਾਲ ਕੋਈ ਬਦਲਾਅ ਨਹੀਂ ਕਰਨ ਦਾ ਐਲਾਨ ਕਰ ਕੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੂੰ ਰਾਹਤ ਦਿੱਤੀ ਗਈ। ਕਿਉਂਕਿ ਇਸ ਸਮੇਂ ਸਭ ਤੋਂ ਵੱਡੀ ਖਿੱਚੋਤਾਨ ਪ੍ਰਦੇਸ਼ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਹੀ ਮਚੀ ਹੋਈ ਸੀ।