ਚੋਣਾਂ ਨੇੜੇ ਆਉਂਦੇ ਹੀ ਲੋਕਾਂ ਨੂੰ ਲੁਭਾਉਣ ਲਈ ਕੀਤੇ ਵੱਡੇ ਐਲਾਨ, ਪਰ ਪੂਰਾ ਕਰਨ ਦੀ ਕੋਈ ਰੂਪ-ਰੇਖਾ ਨਹੀਂ, ਕੰਵਰਵੀਰ ਸਿੰਘ ਟੋਹੜਾ ਦਾ ਵੱਡਾ ਬਿਆਨ
ਭਾਜਪਾ ਦੇ ਸੂਬਾ ਸਕੱਤਰ ਇੰਜੀਨੀਅਰ ਕੰਵਰਵੀਰ ਸਿੰਘ ਟੋਹੜਾ ਨੇ ਪੰਜਾਬ ਸਰਕਾਰ ਦੇ ਚੋਣਵੇਂ ਬਜਟ ਨੂੰ ਛਲਾਵਾ ਦੱਸਿਆ ਕਿ ਸਰਕਾਰ ਵੱਲੋਂ ਜਨਤਾ ਨੂੰ ਲੁਭਾਉਣ ਲਈ ਵੱਡੇ-ਵੱਡੇ ਐਲਾਨ ਕੀਤੇ ਗਏ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਸਰਕਾਰ ਦੀ ਕੋਈ ਰੂਪ-ਰੇਖਾ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਝੂਠ ਦਾ ਪੁਲੰਦਾ ਹੈ
Publish Date: Sun, 08 Mar 2026 01:31 PM (IST)
Updated Date: Sun, 08 Mar 2026 03:27 PM (IST)
ਭਾਜਪਾ ਦੇ ਸੂਬਾ ਸਕੱਤਰ ਇੰਜੀਨੀਅਰ ਕੰਵਰਵੀਰ ਸਿੰਘ ਟੋਹੜਾ ਨੇ ਪੰਜਾਬ ਸਰਕਾਰ ਦੇ ਚੋਣਵੇਂ ਬਜਟ ਨੂੰ ਛਲਾਵਾ ਦੱਸਿਆ ਕਿ ਸਰਕਾਰ ਵੱਲੋਂ ਜਨਤਾ ਨੂੰ ਲੁਭਾਉਣ ਲਈ ਵੱਡੇ-ਵੱਡੇ ਐਲਾਨ ਕੀਤੇ ਗਏ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਸਰਕਾਰ ਦੀ ਕੋਈ ਰੂਪ-ਰੇਖਾ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਝੂਠ ਦਾ ਪੁਲੰਦਾ ਹੈ ਜਿਸ ਕੋਲ ਝੂਠ ਬੋਲਣ ਤੋਂ ਇਲਾਵਾ ਕੋਈ ਵਿਜ਼ਨ ਨਹੀਂ ਹੈ। ਟੋਹੜਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਚੋਣਾਂ ਦੌਰਾਨ ਹਰ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ 4 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਸਰਕਾਰ ਨੇ ਹੁਣ ਐਲਾਨ ਕਰਕੇ ਸਕੀਮ ਦੇ ਤਹਿਤ ਕੁਝ ਸ਼ਰਤਾਂ ਰੱਖ ਕੇ ਮਹਿਲਾਵਾਂ ਨਾਲ ਵਿਸ਼ਵਾਸਘਾਤ ਕੀਤਾ ਕਿਉਂਕਿ ਹਰ ਮਹਿਲਾ ਨੇ ਸਰਕਾਰ ਨੂੰ ਵੋਟ ਦਿੱਤੀ ਅਤੇ ਸਕੀਮ ਦੀਆਂ ਸ਼ਰਤਾਂ ਅਨੁਸਾਰ 1000 ਰੁਪਏ ਤੋਂ ਵਾਂਝੀਆਂ ਰਹਿਣ ਵਾਲੀਆਂ ਮਹਿਲਾਵਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ।