- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕਿਤ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੀ ਰੀੜ੍ਹ ਦੀ ਹੱਡੀ (ਸਪਾਈਨਲ ਕੋਰਡ) ਦਾ ਐਲ-4 (L-4) ਹਿੱਸਾ ਫ੍ਰੈਕਚਰ ਹੋ ਗਿਆ ਹੈ। ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਜੀਐਮਸੀਐਚ-32 (GMCH-32) ਰੈਫਰ ਕਰ ਦਿੱਤਾ ਹੈ, ਜਿੱਥੇ ਉਸ ਦੀ ਸਰਜਰੀ ਹੋਣੀ ਹੈ।

ਜਾਗਰਣ ਸੰਵਾਦਦਾਤਾ, ਮੋਹਾਲੀ : ਨਿਹੰਗ ਦੇ ਭੇਸ 'ਚ ਆਏ ਤਿੰਨ ਬਦਮਾਸ਼ਾਂ ਨੇ ਤਲਵਾਰ ਦਿਖਾ ਕੇ ਬਾਈਕ ਸਵਾਰ ਲੜਕਾ-ਲੜਕੀ ਨੂੰ ਰੋਕਿਆ। ਲੜਕੀ ਤੋਂ ਮੋਬਾਈਲ ਫ਼ੋਨ ਤੇ ਗਹਿਣੇ ਖੋਹ ਲਏ ਅਤੇ ਬਦਤਮੀਜ਼ੀ ਕੀਤੀ। ਨੌਜਵਾਨ ਨੇ ਵਿਰੋਧ ਕੀਤਾ ਤਾਂ ਉਸ ਨੂੰ ਫਲਾਈਓਵਰ ਤੋਂ ਕਰੀਬ 35 ਫੁੱਟ ਹੇਠਾਂ ਸੁੱਟ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ।
ਇਹ ਵਾਰਦਾਤ ਖਰੜ ਰੋਡ 'ਤੇ ਦੇਰ ਰਾਤ ਹੋਈ। ਨੌਜਵਾਨ ਦੀ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਆਇਆ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਸ਼ਿਕਾਰ ਸੈਕਟਰ-41 ਦੇ ਨਿਵਾਸੀ ਅੰਕਿਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਬਾਈਕ 'ਤੇ ਚੰਡੀਗੜ੍ਹ ਯੂਨੀਵਰਸਿਟੀ ਰੋਡ ਤੋਂ ਖਰੜ ਵੱਲ ਜਾ ਰਿਹਾ ਸੀ।
ਰਸਤੇ 'ਚ ਅਚਾਨਕ ਨਿਹੰਗ ਦੇ ਭੇਸ 'ਚ ਤਿੰਨ ਨੌਜਵਾਨ ਤਲਵਾਰਾਂ ਲੈ ਕੇ ਸਾਹਮਣੇ ਆ ਗਏ ਤੇ ਉਨ੍ਹਾਂ ਤਲਵਾਰ ਦਿਖਾ ਕੇ ਉਸ ਦੀ ਬਾਈਕ ਰੁਕਵਾ ਲਈ। ਬਦਮਾਸ਼ਾਂ ਨੇ ਸਭ ਤੋਂ ਪਹਿਲਾਂ ਅੰਕਿਤ ਤੋਂ ਮੋਬਾਈਲ ਫ਼ੋਨ ਅਤੇ ਜੇਬ ਵਿੱਚ ਮੌਜੂਦ ਸਾਮਾਨ ਦੇਣ ਲਈ ਕਿਹਾ।
ਤਲਵਾਰ ਦੇਖ ਕੇ ਘਬਰਾਏ ਅੰਕਿਤ ਨੇ ਬਾਈਕ ਦੀ ਚਾਬੀ ਦੂਰ ਸੁੱਟ ਦਿੱਤੀ ਤਾਂ ਜੋ ਉਹ ਬਾਈਕ ਲੈ ਕੇ ਭੱਜ ਨਾ ਸਕਣ। ਇਸ ਤੋਂ ਬਾਅਦ ਤਿੰਨਾਂ ਬਦਮਾਸ਼ਾਂ ਨੇ ਉਸ ਦੀ ਗਰਲਫ੍ਰੈਂਡ ਨੂੰ ਘੇਰ ਲਿਆ ਤੇ ਉਸ ਤੋਂ ਮੋਬਾਈਲ ਫ਼ੋਨ, ਚਾਂਦੀ ਦੀ ਚੇਨ ਅਤੇ ਸੋਨੇ ਦੀ ਨੋਜ਼ ਰਿੰਗ (ਕੋਕਾ) ਖੋਹ ਲਈ।
ਲੜਕੀ ਨੇ ਉਨ੍ਹਾਂ ਨੂੰ ਅੱਗੇ ਅਜਿਹਾ ਨਾ ਕਰਨ ਦੀ ਗੁਹਾਰ ਲਗਾਈ, ਪਰ ਬਦਮਾਸ਼ਾਂ ਨੇ ਉਸ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਅੰਕਿਤ ਨੇ ਇਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨਾਲ ਭਿੜਨ ਦੀ ਕੋਸ਼ਿਸ਼ ਕੀਤੀ ਤਾਂ ਤਿੰਨਾਂ ਨੇ ਉਸ ਨੂੰ ਫੜ ਲਿਆ ਅਤੇ ਫਲਾਈਓਵਰ ਤੋਂ ਹੇਠਾਂ ਸੁੱਟ ਦਿੱਤਾ।
ਕਰੀਬ 35 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਣ ਕਾਰਨ ਅੰਕਿਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਤਿੰਨੋਂ ਬਦਮਾਸ਼ ਫਰਾਰ ਹੋ ਗਏ। ਅੰਕਿਤ ਨੇ ਕਿਸੇ ਤਰ੍ਹਾਂ ਐਂਬੂਲੈਂਸ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਹਿਲਾਂ ਖਰੜ ਹਸਪਤਾਲ ਲਿਜਾਇਆ ਗਿਆ।
ਬਾਅਦ 'ਚ ਅੰਕਿਤ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੀ ਰੀੜ੍ਹ ਦੀ ਹੱਡੀ (ਸਪਾਈਨਲ ਕੋਰਡ) ਦਾ ਐਲ-4 (L-4) ਹਿੱਸਾ ਫ੍ਰੈਕਚਰ ਹੋ ਗਿਆ ਹੈ। ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਜੀਐਮਸੀਐਚ-32 (GMCH-32) ਰੈਫਰ ਕਰ ਦਿੱਤਾ ਹੈ, ਜਿੱਥੇ ਉਸ ਦੀ ਸਰਜਰੀ ਹੋਣੀ ਹੈ।
ਅੰਕਿਤ ਨੇ ਇਹ ਵੀ ਦੱਸਿਆ ਕਿ ਜਦੋੰ ਉਸ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਗਰਲਫਰੈਂਡ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟ੍ਰੈਕ ਕੀਤੀ ਤਾਂ ਮੋਰਿੰਡਾ ਦੇ ਇਕ ਗੁਰਦੁਆਰੇ ਦੀ ਆਈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲ ਦ ਹੀ ਬਦਮਾਸ਼ਾਂ ਨੂੰ ਫੜ ਲਿਆ ਜਾਵੇਗਾ।