ਜਾਗਰਣ ਸਮੂਹ ਵੱਲੋਂ ‘ਹੈਲਥ ਕੇਅਰ ਐਂਡ ਵੈੱਲਨੈੱਸ ਐਵਾਰਡਜ਼ -2026 ਅੱਜ, ਅਨੁਰਾਗ ਠਾਕੁਰ ਕਰਨਗੇ ਸ਼ਿਰਕਤ
ਉਨ੍ਹਾਂ ਵੱਲੋਂ ਵੱਖ-ਵੱਖ ਸ਼੍ਰੇਣੀਆਂ ਵਿਚ ਚੁਣੇ ਗਏ ਸਿਹਤ ਮਾਹਰਾਂ ਅਤੇ ਸੰਸਥਾਵਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਸਿਹਤ ਖੇਤਰ ਦੀਆਂ ਉੱਘੀਆਂ ਹਸਤੀਆਂ ਅਤੇ ਵਿਦਵਾਨ ਮੌਜੂਦਾ ਸਿਹਤ ਚੁਣੌਤੀਆਂ ਅਤੇ ਨਵੇਂ ਸੁਝਾਵਾਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ।
Publish Date: Thu, 26 Feb 2026 10:15 AM (IST)
Updated Date: Thu, 26 Feb 2026 10:24 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਿਹਤ ਸੇਵਾਵਾਂ ਦੇ ਖੇਤਰ ਵਿਚ ਮਿਸਾਲੀ ਯੋਗਦਾਨ ਪਾਉਣ ਵਾਲੇ ਡਾਕਟਰਾਂ, ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਦੀ ਹੌਸਲਾ ਅਫ਼ਜ਼ਾਈ ਲਈ ਜਾਗਰਣ ਸਮੂਹ ਵੱਲੋਂ 26 ਫਰਵਰੀ ਨੂੰ ‘ਹੈਲਥ ਕੇਅਰ ਐਂਡ ਵੈੱਲਨੈੱਸ ਐਵਾਰਡਜ਼-2026’ ਤਹਿਤ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਵੱਖ-ਵੱਖ ਸ਼੍ਰੇਣੀਆਂ ਵਿਚ ਚੁਣੇ ਗਏ ਸਿਹਤ ਮਾਹਰਾਂ ਅਤੇ ਸੰਸਥਾਵਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਸਿਹਤ ਖੇਤਰ ਦੀਆਂ ਉੱਘੀਆਂ ਹਸਤੀਆਂ ਅਤੇ ਵਿਦਵਾਨ ਮੌਜੂਦਾ ਸਿਹਤ ਚੁਣੌਤੀਆਂ ਅਤੇ ਨਵੇਂ ਸੁਝਾਵਾਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਪ੍ਰੋਗਰਾਮ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਡਾਕਟਰ ਅਤੇ ਮੈਡੀਕਲ ਪ੍ਰੋਫੈਸ਼ਨਲ ਹਿੱਸਾ ਲੈ ਰਹੇ ਹਨ। ਸਮਾਰੋਹ ਦਾ ਮੁੱਖ ਮਕਸਦ ਉਨ੍ਹਾਂ ‘ਕਰਮਯੋਗੀਆਂ’ ਦਾ ਸਨਮਾਨ ਕਰਨਾ ਹੈ ਜੋ ਨਿਸ਼ਕਾਮ ਭਾਵਨਾ ਨਾਲ ਲੋਕਾਂ ਦੀ ਜਾਨ ਬਚਾਉਣ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿਚ ਜੁਟੇ ਹੋਏ ਹਨ। ਜਾਗਰਣ ਸਮੂਹ ਦਾ ਇਹ ਉਪਰਾਲਾ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਮੈਡੀਕਲ ਖੇਤਰ ਵਿਚ ਉਤਕ੍ਰਿਸ਼ਟਤਾ ਨੂੰ ਉਤਸ਼ਾਹਤ ਕਰਨ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।