ਦੋਆਬਾ ਕਾਲਜ, ਖਰੜ ਵਿਖੇ ਆਈਬੀਐੱਮ ਦਾ ਇੰਟਰਨਸ਼ਿਪ ਡਰਾਈਵ, 300 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ
ਦੋਆਬਾ ਕਾਲਜ, ਖਰੜ ਵਿਖੇ ਆਈਬੀਐੱਮ ਦਾ ਇੰਟਰਨਸ਼ਿਪ ਡਰਾਈਵ, 300 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ
Publish Date: Sat, 13 Dec 2025 06:22 PM (IST)
Updated Date: Sat, 13 Dec 2025 06:24 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਈਬੀਐੱਮ (ਇੰਟਰਨੈਸ਼ਨਲ ਬਿਜ਼ਨਸ ਮਸ਼ੀਨਜ਼ ਕਾਰਪੋਰੇਸ਼ਨ) ਵੱਲੋਂ ਦੋਆਬਾ ਗਰੁੱਪ ਆਫ਼ ਕਾਲਜਜ਼, ਖਰੜ ਵਿਚ ਇੰਟਰਨਸ਼ਿਪ ਭਰਤੀ ਡਰਾਈਵ ਕੀਤੀ ਗਈ। ਇਹ ਡਰਾਈਵ ਬੀ.ਟੈਕ (ਸੀਐੱਸਈ), ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਅਤੇ ਬੀਸੀਏ ਵਿਦਿਆਰਥੀਆਂ ਲਈ ਕਰਵਾਈ ਗਈ। ਖਰੜ ਅਤੇ ਨਵਾਂਸ਼ਹਿਰ ਕੈਂਪਸਾਂ ਤੋਂ 300 ਤੋਂ ਵੱਧ ਵਿਦਿਆਰਥੀਆਂ ਨੇ ਇਸ ਡਰਾਈਵ ਵਿਚ ਹਿੱਸਾ ਲਿਆ। ਆਈਬੀਐੱਮ ਟੀਮ ਦੇ ਨਮਨ ਸੈਣੀ ਅਤੇ ਰਜਨੀ ਸੋਨੀ ਨੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਚੋਣ ਪ੍ਰਕਿਰਿਆ ਚਲਾਈ। ਦੋਆਬਾ ਗਰੁੱਪ ਆਫ਼ ਕਾਲਜਜ਼ ਦੇ ਡਾਇਰੈਕਟਰ ਡਾ. ਮੀਨੂ ਜੈਤਲੀ, ਡਾ. ਸੰਦੀਪ ਸ਼ਰਮਾ, ਡਾ. ਰਾਜੇਸ਼ਵਰ ਸਿੰਘ ਅਤੇ ਡਾ. ਹਰਪ੍ਰੀਤ ਰਾਇ ਨੇ ਆਈਬੀਐੱਮ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ। ਸਮਾਪਤੀ ਮੌਕੇ ਮਨਜੀਤ ਸਿੰਘ, ਐੱਸਐੱਸ ਸੰਘਾ ਅਤੇ ਡਾ. ਬਾਠ ਵੱਲੋਂ ਆਈਬੀਐੱਮ ਟੀਮ ਨੂੰ ਸਨਮਾਨਿਤ ਕੀਤਾ ਗਿਆ।