ਹੋਮਿਓਪੈਥਿਕ ਮੈਡੀਕਲ ਚੈੱਕਅਪ ਕੈਂਪ ਲਾਇਆ
ਹੋਮਿਓਪੈਥਿਕ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ
Publish Date: Mon, 15 Sep 2025 09:15 PM (IST)
Updated Date: Mon, 15 Sep 2025 09:17 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤ ਵਿਕਾਸ ਪਰਿਸ਼ਦ ਮੁਹਾਲੀ ਬਰਾਂਚਾਂ ਵੱਲੋਂ ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਵਿਖੇ ਇਕ ਮੁਫ਼ਤ, ਹੋਮਿਓਪੈਥਿਕ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਸੰਸਥਾ ਦੀ ਮੁਹਾਲੀ ਬਰਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ. ਸੁਖਪਾਲ ਬਾਤਿਸ਼ ਅਤੇ ਉਨ੍ਹਾਂ ਦੇ ਸਹਿਯੋਗੀਆਂ ਐੱਮਐੱਲ ਮੈਨੀ, ਹਰਜੀਤ ਕੌਰ ਅਤੇ ਮਮਤਾ ਭਾਰਦਵਾਜ ਨੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਮੁਫ਼ਤ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਲੈੱਬ ਟੈਕਨੀਸ਼ੀਅਨ ਨੇਹਾ ਕੁਮਾਰੀ ਦੀ ਅਗਵਾਈ ਹੇਠ ਹੀਮੋਗਲੋਬਿਨ ਦੇ ਮੁਫ਼ਤ ਟੈਸਟ ਵੀ ਕੀਤੇ ਗਏ। ਕੈਂਪ ਦੌਰਾਨ 42 ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ। ਇਸ ਮੌਕੇ ਮੁਹਾਲੀ ਬਰਾਂਚ ਦੇ ਸਕੱਤਰ ਬਲਦੇਵ ਰਾਮ ਨੇ ਆਏ ਮੈਂਬਰਾਂ ਦਾ ਸਵਾਗਤ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਲਈ ਦੋਹਾਂ ਬਰਾਂਚਾਂ ਦੇ ਮੈਂਬਰਾਂ ਨੇ ਭਰਭੂਰ ਸਹਿਯੋਗ ਦਿੱਤਾ। ਇਸ ਮੌਕੇ ਮੰਦਰ ਪ੍ਰਧਾਨ ਦੇਸ ਰਾਜ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅਖੀਰ ਵਿਚ ਮਹਾਰਾਣਾ ਪ੍ਰਤਾਪ ਬਰਾਂਚ ਦੇ ਪ੍ਰਧਾਨ ਐੱਸਕੇ ਵਿਜ ਵੱਲੋਂ ਕੈਂਪ ਵਿਚ ਆਏ ਡਾਕਟਰਾਂ, ਲੈੱਬ ਟੈਕਨੀਸ਼ੀਅਨ, ਪਰਿਸ਼ਦ ਮੈਂਬਰਾਂ, ਮੰਦਰ ਪ੍ਰਧਾਨ ਅਤੇ ਸਮੁੱਚੇ ਮੰਦਰ ਪ੍ਰਬੰਧਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਵ ਸ਼੍ਰੀ ਗੁਰਦੀਪ ਸਿੰਘ, ਬਲਦੇਵ ਰਾਮ, ਕਮਲ ਗਰੋਵਰ, ਰਾਕੇਸ਼ ਗੁਪਤਾ, ਚਿਮਨ ਲਾਲ, ਜੀਡੀ ਧੀਮਾਨ, ਮਧੂਕਰ ਕੌੜਾ, ਐੱਸਕੇ ਅਰੋੜਾ, ਨਰਿੰਦਰ ਬਾਂਸਲ, ਸੁਭਾਸ਼ ਗੁਪਤਾ, ਕਿਰਨ ਪਵਾਰ, ਸੁਦੇਸ਼ ਕੁਮਾਰੀ, ਰਾਜ ਬਾਲਾ ਹਾਜ਼ਰ ਸਨ।