ਹਾਈ ਕੋਰਟ ਨੇ ਮੁਅੱਤਲ ਡੀਐੱਸਪੀ ਨੂੰ ਬਹਾਲ ਕਰਨ ਦਾ ਦਿੱਤਾ ਹੁਕਮ, ਪੰਜਾਬ ਸਰਕਾਰ ਨੂੰ ਦੋ ਹਫ਼ਤਿਆਂ ’ਚ ਪਟੀਸ਼ਨਰ ਦੀ ਮੁੜ ਨਿਯੁਕਤੀ ਦਾ ਦਿੱਤਾ ਨਿਰਦੇਸ਼
ਜਾਂਚ ਦੌਰਾਨ ਪਤਾ ਲੱਗਾ ਸੀ ਕਿ ਸੁਰਜੀਤ ਸਿੰਘ ਨੇ ਅਫੀਮ ਪਿਸ਼ੋਰਾ ਸਿੰਘ ਤੋਂ ਖ਼ਰੀਦੀ ਸੀ ਅਤੇ ਡੀਐੱਸਪੀ ਦੇ ਚਚੇਰੇ ਭਰਾ ਹੀਰਾ ਸਿੰਘ ਜ਼ਰੀਏ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਦੋਸ਼ ਤੋਂ ਬਾਅਦ ਡੀਐੱਸਪੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤੇ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
Publish Date: Fri, 13 Mar 2026 11:09 AM (IST)
Updated Date: Fri, 13 Mar 2026 11:12 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਅੱਤਲ ਡੀਐੱਸਪੀ ਲਖਬੀਰ ਸਿੰਘ ਨੂੰ ਸੇਵਾ ਵਿਚ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਨਹੀਂ ਰੱਖਿਆ ਜਾ ਸਕਦਾ। ਹਾਈ ਕੋਰਟ ਨੇ ਵਿਭਾਗ ਨੂੰ ਦੋ ਹਫ਼ਤਿਆਂ ’ਚ ਪਟੀਸ਼ਨਰ ਨੂੰ ਮੁੜ ਨਿਯੁਕਤ ਕਰਨ ਦਾ ਹੁਕਮ ਦਿੱਤਾ ਅਤੇ ਵਿਭਾਗੀ ਕਾਰਵਾਈ ਵਿਚ ਦੇਰੀ ’ਤੇ ਵੀ ਸਵਾਲ ਉਠਾਏ।
ਡੀਐੱਸਪੀ ਲਖਬੀਰ ਸਿੰਘ ਨੇ 22 ਜੁਲਾਈ 2022 ਨੂੰ ਜਾਰੀ ਮੁਅੱਤਲੀ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਦਕਿ ਐਨੱਡੀਪੀਐੱਸ ਐਕਟ ਤਹਿਤ ਸੁਰਜੀਤ ਸਿੰਘ ਤੋਂ 900 ਗ੍ਰਾਮ ਅਫੀਮ ਮਿਲਣ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ।
ਜਾਂਚ ਦੌਰਾਨ ਪਤਾ ਲੱਗਾ ਸੀ ਕਿ ਸੁਰਜੀਤ ਸਿੰਘ ਨੇ ਅਫੀਮ ਪਿਸ਼ੋਰਾ ਸਿੰਘ ਤੋਂ ਖ਼ਰੀਦੀ ਸੀ ਅਤੇ ਡੀਐੱਸਪੀ ਦੇ ਚਚੇਰੇ ਭਰਾ ਹੀਰਾ ਸਿੰਘ ਜ਼ਰੀਏ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਦੋਸ਼ ਤੋਂ ਬਾਅਦ ਡੀਐੱਸਪੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤੇ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਟੀਸ਼ਨਰ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਪਰੂਵਰ ਬਣਾ ਦਿੱਤਾ ਗਿਆ ਹੈ ਅਤੇ ਹੁਣ ਉਹ ਇਸਤਗਾਸਾ ਧਿਰ ਦੇ ਗਵਾਹ ਹਨ, ਜਦਕਿ ਡੀਆਈਜੀ ਇੰਦਰਬੀਰ ਸਿੰਘ ਤੇ ਏਐੱਸਆਈ ਰਸ਼ਪਾਲ ਸਿੰਘ ਮੁਲਜ਼ਮ ਹਨ। ਹਾਈ ਕੋਰਟ ਨੇ ਵਿਭਾਗੀ ਜਾਂਚ ਵਿਚ ਲਾਪਰਵਾਹੀ ’ਤੇ ਸਖ਼ਤ ਟਿੱਪਣੀ ਕੀਤੀ ਅਤੇ ਕਿਹਾ ਕਿ ਵਿਭਾਗ ਨੂੰ ਸਮੇਂ ’ਤੇ ਕਾਰਵਾਈ ਪੂਰੀ ਕਰਨੀ ਚਾਹੀਦੀ ਸੀ।