ਵੈੱਬ ਸੀਰੀਜ਼ 'ਲਾਰੈਂਸ ਆਫ ਪੰਜਾਬ' ਵਿਰੁੱਧ ਰਾਜਾ ਵੜਿੰਗ ਦੀ ਪਟੀਸ਼ਨ ਹਾਈਕੋਰਟ ਨੇ ਕੀਤੀ ਖਾਰਜ, ਕਿਹਾ- ਇਹ ਸੈਂਸਰ ਬੋਰਡ ਦਾ ਮਾਮਲਾ
ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਦਾਲਤ ਨੇ ਕਿਹਾ: "ਇਹ ਮਾਮਲਾ ਸੈਂਸਰ ਬੋਰਡ ਦੇ ਦਾਇਰੇ ਵਿੱਚ ਆਉਂਦਾ ਹੈ। ਸਮੱਗਰੀ ਦੀ ਸਮੀਖਿਆ ਕਰਨਾ ਅਤੇ ਉਸ 'ਤੇ ਫੈਸਲਾ ਲੈਣਾ ਬੋਰਡ ਦਾ ਕੰਮ ਹੈ, ਸਾਡਾ (ਅਦਾਲਤ ਦਾ) ਨਹੀਂ।"
Publish Date: Fri, 24 Apr 2026 12:21 PM (IST)
Updated Date: Fri, 24 Apr 2026 12:24 PM (IST)
ਸਟੇਟ ਬਿਊਰੋ, ਚੰਡੀਗੜ੍ਹ: ZEE5 'ਤੇ ਜਲਦ ਹੀ ਪ੍ਰਸਾਰਿਤ ਹੋਣ ਵਾਲੀ ਵੈੱਬ ਸੀਰੀਜ਼ 'ਲਾਰੈਂਸ ਆਫ ਪੰਜਾਬ' (Lawrence of Punjab) ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ, ਪਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਰਾਜਾ ਵੜਿੰਗ ਵੱਲੋਂ ਦਾਇਰ ਪਟੀਸ਼ਨ 'ਤੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।