- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਅਹੁਦਿਆਂ ਲਈ ਮਾਸਿਕ ਤਨਖ਼ਾਹ 14 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕੀਤੀ ਗਈ ਹੈ। ਇਸੇ ਤਰ੍ਹਾਂ ਕਲੱਸਟਰ ਪ੍ਰੀਵੈਨਸ਼ਨ ਅਫ਼ਸਰ ਦੀ ਅਸਾਮੀ ਲਈ 45 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਨਿਰਧਾਰਤ ਕੀਤੀ ਗਈ ਹੈ।
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਅਤੇ ਸਿੱਧੇ ਠੇਕੇ ’ਤੇ ਮੁਲਾਜ਼ਮ ਰੱਖਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। 30 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦੇ ਫ਼ੈਸਲੇ ਮਗਰੋਂ ਸਰਕਾਰੀ ਵਿਭਾਗਾਂ ਨੇ ਭਰਤੀ ਲਈ ਇਸ਼ਤਿਹਾਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੇ ਫ਼ੈਸਲੇ ਨਾਲ ਪ੍ਰਾਈਵੇਟ ਠੇਕੇਦਾਰਾਂ ਦੀ ਭੂਮਿਕਾ ਖ਼ਤਮ ਹੋਵੇਗੀ ਅਤੇ ਵਿਭਾਗ ਆਪਣੇ ਪੱਧਰ ’ਤੇ ਸਿੱਧੇ ਠੇਕੇ ’ਤੇ ਭਰਤੀ ਕਰਨਗੇ। ਇਸ ਨਾਲ ਵਿਚੋਲਿਆਂ ਦੀ ਦਖ਼ਲਅੰਦਾਜ਼ੀ ਵੀ ਖ਼ਤਮ ਹੋਣ ਦੀ ਉਮੀਦ ਹੈ। ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਨੇ 11 ਮੈਡੀਕਲ ਲੈਬ ਟੈਕਨੀਸ਼ੀਅਨ ਅਤੇ ਤਿੰਨ ਕੌਂਸਲਰਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਇਨ੍ਹਾਂ ਅਹੁਦਿਆਂ ਲਈ ਮਾਸਿਕ ਤਨਖ਼ਾਹ 14 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕੀਤੀ ਗਈ ਹੈ। ਇਸੇ ਤਰ੍ਹਾਂ ਕਲੱਸਟਰ ਪ੍ਰੀਵੈਨਸ਼ਨ ਅਫ਼ਸਰ ਦੀ ਅਸਾਮੀ ਲਈ 45 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਨਿਰਧਾਰਤ ਕੀਤੀ ਗਈ ਹੈ। ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ, ਮੁਹਾਲੀ ਨੇ ਪ੍ਰਿੰਸੀਪਲ ਦੀ ਅਸਾਮੀ ਲਈ ਅਰਜ਼ੀਆਂ ਮੰਗੀਆਂ ਹਨ, ਜਿਸ ਲਈ 1.44 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਰੱਖੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਪੋਰਟਸ ਮੈਡੀਕਲ ਸਰਵਿਸਿਜ਼, ਪੰਜਾਬ ਰਾਜ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਵੀ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸਰਕਾਰੀ ਹਲਕਿਆਂ ਅਨੁਸਾਰ ਨਵੀਂ ਨੀਤੀ ਦਾ ਉਦੇਸ਼ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਯੋਗ ਉਮੀਦਵਾਰਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ।
ਨਵੀਂ ਭਰਤੀ ’ਚ ਤਨਖ਼ਾਹਾਂ ਨੂੰ ਵੀ ਮਿਲਿਆ ਬੂਸਟ
ਪੰਜਾਬ ਸਰਕਾਰ ਵੱਲੋਂ ਸਿੱਧੇ ਠੇਕੇ ’ਤੇ ਕੀਤੀਆਂ ਜਾ ਰਹੀਆਂ ਭਰਤੀਆਂ ਵਿੱਚ ਕਈ ਅਸਾਮੀਆਂ ਦੀ ਤਨਖ਼ਾਹ ਪਹਿਲਾਂ ਨਾਲੋਂ ਵਧਾਈ ਗਈ ਹੈ। ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵਿੱਚ ਮੈਡੀਕਲ ਲੈਬ ਟੈਕਨੀਸ਼ੀਅਨ ਅਤੇ ਕੌਂਸਲਰ ਅਹੁਦਿਆਂ ਲਈ ਪਹਿਲਾਂ 14 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਵਿੱਚ ਨਿਕਲੀਆਂ ਨਵੀਆਂ ਅਸਾਮੀਆਂ ਲਈ 40 ਹਜ਼ਾਰ ਤੋਂ 1.44 ਲੱਖ ਰੁਪਏ ਤੱਕ ਮਾਸਿਕ ਤਨਖ਼ਾਹ ਤੈਅ ਕੀਤੀ ਗਈ ਹੈ। ਸਰਕਾਰੀ ਹਲਕਿਆਂ ਅਨੁਸਾਰ ਮਹਿੰਗਾਈ ਅਤੇ ਯੋਗ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਦੇ ਮੱਦੇਨਜ਼ਰ ਤਨਖ਼ਾਹ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਹੈ।
ਏਡਜ਼ ਕੰਟਰੋਲ ਸੁਸਾਇਟੀ ਤੇ ਫੈਸ਼ਨ ਇੰਸਟੀਚਿਊਟ ਵਿੱਚ ਭਰਤੀ
11 ਮੈਡੀਕਲ ਲੈਬ ਟੈਕਨੀਸ਼ੀਅਨ, 3 ਕੌਂਸਲਰ
ਮਾਸਿਕ ਤਨਖ਼ਾਹ 21 ਹਜ਼ਾਰ ਰੁਪਏ
ਕਲੱਸਟਰ ਪ੍ਰੀਵੈਨਸ਼ਨ ਅਫ਼ਸਰ ਲਈ 45 ਹਜ਼ਾਰ ਰੁਪਏ
ਐਨਆਈਆਈਐਫਟੀ ਮੁਹਾਲੀ ਵਿੱਚ ਪ੍ਰਿੰਸੀਪਲ ਦੀ ਅਸਾਮੀ
ਪ੍ਰਿੰਸੀਪਲ ਲਈ 1.44 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ
ਖੇਡ, ਸਿਹਤ ਤੇ ਤਕਨੀਕੀ ਸਿੱਖਿਆ ਖੇਤਰ ਵਿੱਚ ਵੀ ਮੌਕੇ
ਸਪੋਰਟਸ ਮੈਡੀਸਿਨ ਸਪੈਸ਼ਲਿਸਟ, ਫਿਜ਼ਿਓਥੈਰਾਪਿਸਟ ਅਤੇ ਹੋਰ ਅਸਾਮੀਆਂ ਲਈ ਭਰਤੀ
ਸਪੈਸ਼ਲਿਸਟ ਨੂੰ 1.15 ਲੱਖ ਰੁਪਏ ਤਨਖ਼ਾਹ
ਪੰਜਾਬ ਰਾਜ ਬੱਸ ਸਟੈਂਡ ਮੈਨੇਜਮੈਂਟ ਵਿੱਚ ਚੀਫ਼ ਫਾਈਨੈਂਸ਼ੀਅਲ ਅਫ਼ਸਰ ਦੀ ਅਸਾਮੀ
ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਆਈਟੀਆਈ ਮਾਣਕਪੁਰ ਸ਼ਰੀਫ਼ ਵਿੱਚ ਵੀ ਅਰਜ਼ੀਆਂ ਦੀ ਮੰਗ
ਗੈਸਟ ਫੈਕਲਟੀ ਇੰਸਟਰੱਕਟਰਾਂ ਲਈ 15 ਹਜ਼ਾਰ ਰੁਪਏ ਮਾਣ-ਭੱਤਾ