ਕੁਦਰਤ ਦੀ ਗੋਦ 'ਚ ਘੁੰਮਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ: ਸਿਸਵਾਂ-ਮਿਰਜ਼ਾਪੁਰ ਖੇਤਰ ਬਣਿਆ ਪੰਜਾਬ ਦਾ ਨਵਾਂ 'ਟੂਰਿਸਟ ਹੱਬ'!
ਸਿਸਵਾਂ ਡੈਮ ਵਿਖੇ ਬੋਟਿੰਗ ਦੀ ਸਹੂਲਤ, ਸੁਚੱਜੀਆਂ ਕੈਂਟੀਨ ਸੇਵਾਵਾਂ ਅਤੇ ਤਿੰਨ ਈਕੋ-ਹੱਟਾਂ ਸੈਲਾਨੀਆਂ ਨੂੰ ਸ਼ਾਨਦਾਰ ਅਨੁਭਵ ਪ੍ਰਦਾਨ ਕਰ ਰਹੀਆਂ ਹਨ। ਇਹ ਸਾਰੀਆਂ ਸਹੂਲਤਾਂ ਲੋਕਾਂ ਵਿਚ ਕਾਫ਼ੀ ਪ੍ਰਸਿੱਧ ਹੋ ਰਹੀਆਂ ਹਨ। ਇਸ ਤੋਂ ਇਲਾਵਾ ਜੰਗਲਾਤ ਉੱਤੇ ਨਿਰਭਰ ਪਿੰਡਾਂ ਦੇ ਲੋਕਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ।
Publish Date: Fri, 16 Jan 2026 11:04 AM (IST)
Updated Date: Fri, 16 Jan 2026 11:08 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੋਹਾਲੀ ਜੰਗਲਾਤ ਡਿਵੀਜ਼ਨ (ਮੰਡਲ) ਵੱਲੋਂ ਸਿਸਵਾਂ–ਮਿਰਜ਼ਾਪੁਰ ਜੰਗਲ ਖੇਤਰ ਵਿਚ ਵਾਤਾਵਰਣ ਸੁਰੱਖਿਆ ਅਤੇ ਈਕੋ-ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ।
ਸਿਸਵਾਂ ਤੋਂ ਮਿਰਜ਼ਾਪੁਰ ਨੇਚਰ ਟ੍ਰੈਕ, ਜੋ ਲਗਭਗ 5 ਕਿਲੋਮੀਟਰ ਲੰਮਾ ਹੈ ਅਤੇ ਇਸ ਨੂੰ ਪੂਰਾ ਕਰਨ ਵਿਚ ਤਕਰੀਬਨ 1.5 ਘੰਟੇ ਲੱਗਦੇ ਹਨ, ਕੁਦਰਤੀ ਸੁੰਦਰਤਾ, ਹਰੇ-ਭਰੇ ਜੰਗਲਾਤੀ ਦ੍ਰਿਸ਼ਾਂ, ਸੁੰਦਰ ਦ੍ਰਿਸ਼ਟਿਕੋਣਾਂ ਅਤੇ ਵਾਚ ਟਾਵਰਾਂ ਕਰ ਕੇ ਲੋਕਾਂ ਵਿਚ ਬਹੁਤ ਮਕਬੂਲ ਬਣ ਚੁੱਕਾ ਹੈ।
ਸਿਸਵਾਂ ਡੈਮ ਵਿਖੇ ਬੋਟਿੰਗ ਦੀ ਸਹੂਲਤ, ਸੁਚੱਜੀਆਂ ਕੈਂਟੀਨ ਸੇਵਾਵਾਂ ਅਤੇ ਤਿੰਨ ਈਕੋ-ਹੱਟਾਂ ਸੈਲਾਨੀਆਂ ਨੂੰ ਸ਼ਾਨਦਾਰ ਅਨੁਭਵ ਪ੍ਰਦਾਨ ਕਰ ਰਹੀਆਂ ਹਨ। ਇਹ ਸਾਰੀਆਂ ਸਹੂਲਤਾਂ ਲੋਕਾਂ ਵਿਚ ਕਾਫ਼ੀ ਪ੍ਰਸਿੱਧ ਹੋ ਰਹੀਆਂ ਹਨ। ਇਸ ਤੋਂ ਇਲਾਵਾ ਜੰਗਲਾਤ ਉੱਤੇ ਨਿਰਭਰ ਪਿੰਡਾਂ ਦੇ ਲੋਕਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਸਮੁਦਾਇਕ ਵਿਕਾਸ ਤਹਿਤ ਸਿਸਵਾਂ, ਗੋਚਰ ਅਤੇ ਨਾਢਾ ਪਿੰਡਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਅਚਾਰ ਬਣਾਉਣਾ, ਬਿਊਟੀ ਪਾਰਲਰ, ਕੱਪੜੇ ਦੇ ਬੈਗ ਬਣਾਉਣਾ, ਟੇਲਰਿੰਗ ਆਦਿ ਵਰਗੀਆਂ ਹੁਨਰਮੰਦ ਸਿਖਲਾਈਆਂ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।