ਗਨੀਵ ਮਜੀਠੀਆ ਦਾ ਬਜਟ 'ਤੇ ਤਿੱਖਾ ਵਾਰ, ਕਿਹਾ- ਔਰਤਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ 'ਆਪ' ਸਰਕਾਰ, 48 ਹਜ਼ਾਰ ਦੇ ਬਕਾਏ ਦਾ ਕੀ ਬਣਿਆ
ਤਜਵੀਜ਼ ਨਹੀਂ ਰੱਖੀ ਗਈ ਕਿ ਪਿਛਲੇ ਚਾਰ ਸਾਲ ਦੀ ਬਕਾਇਆ ਰਾਸ਼ੀ ਵੀ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੀ ਜਾਵੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਨੂੰ ਚਾਰ ਸਾਲ ਪਹਿਲਾਂ ਵੋਟਾਂ ਪਾ ਕੇ ਸੱਤਾ ’ਚ ਲਿਆਂਦਾ ਸੀ ਪਰ ਹੁਣ ਇਸ ਪਾਰਟੀ ਦੀ ਸਰਕਾਰ ਨੇ ਆਪਣੇ ਅਖੀਰੀ ਸਾਲ ਦੇ ਅਖੀਰੀ ਬਜਟ ਵਿਚ ਮਹਿਜ਼ ਖਾਨਾ ਪੂਰਤੀ ਕਰਦੇ ਹੋਏ ਐਲਾਨ ਕਰ ਦਿੱਤਾ
Publish Date: Mon, 09 Mar 2026 09:13 AM (IST)
Updated Date: Mon, 09 Mar 2026 09:20 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਬਜਟ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੀ ਮਾਵਾਂ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਸਰਕਾਰ ਬਣਨ ਤੋਂ ਤੁਰੰਤ ਬਾਅਦ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣੇ ਸ਼ੁਰੂ ਕੀਤੇ ਜਾਣਗੇ ਪਰ ਅੱਜ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਬਜਟ ’ਚ ਅਜਿਹੀ ਕੋਈ ਤਜਵੀਜ਼ ਨਹੀਂ ਰੱਖੀ ਗਈ ਕਿ ਪਿਛਲੇ ਚਾਰ ਸਾਲ ਦੀ ਬਕਾਇਆ ਰਾਸ਼ੀ ਵੀ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੀ ਜਾਵੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਨੂੰ ਚਾਰ ਸਾਲ ਪਹਿਲਾਂ ਵੋਟਾਂ ਪਾ ਕੇ ਸੱਤਾ ’ਚ ਲਿਆਂਦਾ ਸੀ ਪਰ ਹੁਣ ਇਸ ਪਾਰਟੀ ਦੀ ਸਰਕਾਰ ਨੇ ਆਪਣੇ ਅਖੀਰੀ ਸਾਲ ਦੇ ਅਖੀਰੀ ਬਜਟ ਵਿਚ ਮਹਿਜ਼ ਖਾਨਾ ਪੂਰਤੀ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਮਹਿਲਾਵਾਂ ਨੂੰ ਸ਼ੁਰੂ ਕੀਤੇ ਜਾਣਗੇ ਪਰ ਇਹ ਨਹੀਂ ਦੱਸਿਆ ਕਿ ਸਰਕਾਰ ਵੱਲੋਂ ਇਹ ਰਾਸ਼ੀ ਚਾਰ ਸਾਲ ਦੇ 48 ਹਜ਼ਾਰ ਦੀ ਰਾਸ਼ੀ ਮਹਿਲਾਵਾਂ ਨੂੰ ਅਦਾ ਕੀਤੀ ਜਾਵੇਗੀ ਜਾਂ ਸਿਰਫ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਿਛਲੇ ਕੁਝ ਮਹੀਨਿਆਂ ਦੇ ਪੈਸੇ ਦੇ ਕੇ ਸਾਡੀਆਂ ਮਾਵਾਂ ਭੈਣਾਂ ਨਾਲ ਇੱਕ ਮਜ਼ਾਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਪਹਿਲਾਂ ਸਾਡੇ ਸੂਬੇ ਦੀਆਂ ਧੀਆਂ ਭੈਣਾਂ ਨੂੰ ਇੱਜ਼ਤ ਦੇਣਾ ਸਿੱਖੇ।