ਫਨ-ਰਨ ਗੇਮ-2026 ਕਰਵਾਈ
ਫਨ-ਰਨ ਗੇਮ 2026 ਦਾ ਆਯੋਜਨ ਕੀਤਾ
Publish Date: Mon, 04 May 2026 08:52 PM (IST)
Updated Date: Mon, 04 May 2026 08:53 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਸੈਕਟਰ 79 ਦੇ ਪਾਰਕ ਨੰ. 7 ਵਿਚ ਸਾਬਕਾ ਕੌਂਸਲਰ ਹਰਜੀਤ ਸਿੰਘ ਭੋਲੂ ਵੱਲੋਂ ਫਨ-ਰਨ ਗੇਮ-2026 ਕਰਵਾਈ ਗਈ, ਜਿਸ ਵਿਚ ਲਗਭਗ 600 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਭੋਲੂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਇਕ ਸਾਲ ਦੇ ਬੱਚੇ ਤੋਂ ਲੈ ਕੇ 87 ਸਾਲ ਦੇ ਬਜ਼ੁਰਗਾਂ ਨੇ ਹਿੱਸਾ ਲਿਆ। ਖੇਡਾਂ ਵਿਚ ਜਿੱਤਣ ਵਾਲੇ ਬੱਚਿਆਂ ਨੂੰ ਸਮਾਜਸੇਵੀ ਰੂਪਾ ਸੋਹਾਣਾ ਵੱਲੋਂ 15 ਸਾਈਕਲ ਸਪੈਸ਼ਲ ਇਨਾਮ ਵਜੋਂ ਦਿੱਤੇ। ਖੇਡਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਫਨ-ਰਨ 2026 ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਦਿੱਤੀਆਂ ਗਈਆਂ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦਸਵੀਂ ਸ਼੍ਰੇਣੀ ਵਿਚ 80 ਫ਼ੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਨੂੰ ਵੀ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਐਂਕਰ ਦੀ ਭੂਮਿਕਾ ਹਰਮਨ ਬੈਦਵਾਣ, ਰੈਫਰੀ ਦੀ ਭੂਮਿਕਾ ਅਧਿਆਤਮ ਪ੍ਰਕਾਸ਼, ਜਰਨੈਲ ਸਿੰਘ, ਇਕਬਾਲ ਸਿੰਘ, ਜਸਬੀਰ ਸਿੰਘ ਜੱਸੀ, ਸਵੇਤਾ, ਪਰਮਿੰਦਰ ਕੌਰ ਆਦਿ ਨੇ ਨਿਭਾਈ। ਉਨ੍ਹਾਂ ਦੱਸਿਆ ਕਿ ਹਰਦਿਆਲ ਚੰਦ ਬਡਬਰ ਦੀ ਅਗਵਾਈ ’ਚ ਕਰਵਾਈਆਂ ਇਨ੍ਹਾਂ ਖੇਡਾਂ ਵਿਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਮੁੱਖ ਮਹਿਮਾਨ ਸਨ ਅਤੇ ਇਨਾਮਾਂ ਦੀ ਵੰਡ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤੀ। ਖੇਡਾਂ ਦੌਰਾਨ ਇੱਕਤਰ ਸਿੰਘ ਨਾਟਕ ਮੰਡਲੀ ਨੇ ਦੋ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਵੀ ਖੇਡੇ। ਪੰਜਾਬੀ ਕਲਾਕਾਰ ਮੋਹਿਨੀ ਤੂਰ ਨੇ ਗਾਣਾ ਗਾ ਕੇ ਵੱਡੀ ਹਾਜ਼ਰੀ ਲਗਵਾਈ। ਇਸ ਮੌਕੇ ਸਾਬਕਾ ਕੌਂਸਲਰ ਸੁੱਚਾ ਸਿੰਘ ਕਲੋੜ, ਨਰਿੰਦਰ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਕ੍ਰਿਸ਼ਨ ਲਾਲ, ਕੰਵਰਜੀਤ ਸਿੰਘ ਔਲਖ, ਲਖਵੀਰ ਸਿੰਘ, ਬਲਵੰਤ ਰਾਏ, ਸ਼ਰਨਜੀਤ ਸਿੰਘ, ਸੁਰਜੀਤ ਸਿੰਘ, ਸੋਮਨਾਥ, ਬੱਲੀ ਮੁਹਾਲੀ, ਬਲਬੀਰ, ਹਰਲਾਲ ਸਿੰਘ, ਅਵਤਾਰ ਸਿੰਘ, ਪੁਸ਼ਪਿੰਦਰ ਸਿੰਘ, ਵਿਜੇ ਕੁਮਾਰ, ਇੰਦਰਜੀਤ ਸਿੰਘ, ਬਿੰਦਰ ਸਿੰਘ, ਜੋਗਾ ਸਿੰਘ, ਪੁਰਸ਼ੋਤਮ ਵਰਮਾ, ਸੋਹਣ ਸਿੰਘ, ਭਾਗ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ।