- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਂਸ ਬਿਊਰੋ ਨੇ ਸਾਲ 2021 ’ਚ ਸੁਮੇਧ ਸੈਣੀ ਤੇ ਨਿਮਰਤਦੀਪ ਸਿੰਘ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਸੀ। ਸੈਣੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਹਾਈਕੋਰਟ ਦਾ ਰੁਖ਼ ਕੀਤਾ ਸੀ। ਅਦਾਲਤ ਦੇ ਹੁਕਮਾਂ ’ਤੇ ਬਣੀ ਐੱਸਐਸ ਸ੍ਰੀਵਾਸਤਵ ਦੀ ਐੱਸਆਈਟੀ ਨੇ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਦਾਲਤ ਨੂੰ ਦੱਸਿਆ ਕਿ ਸੈਣੀ ਵਿਰੁੱਧ ਲੱਗੇ ਦੋਸ਼ ਸਬੂਤਾਂ ਦੀ ਘਾਟ ਕਾਰਨ ਸਹੀ ਨਹੀਂ ਪਾਏ ਗਏ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਮੋਹਾਲੀ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸਾਲ 2021 ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਵੱਡੀ ਰਾਹਤ ਮਿਲੀ ਹੈ। ਇਸ ਮਾਮਲੇ ’ਚ ਐੱਸਐਸ ਸ੍ਰੀਵਾਸਤਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦਾਖ਼ਲ ਚਾਰਜਸ਼ੀਟ ’ਚ ਸੈਣੀ ਨੂੰ ਨਿਰਦੋਸ਼ ਮੰਨਦਿਆਂ ਕਾਲਮ ਨੰਬਰ-2 ’ਚ ਰੱਖਿਆ ਗਿਆ ਹੈ•। ਇਸ ਮਤਲਬ ਹੈ ਕਿ ਉਨ੍ਹਾਂ ਵਿਰੁੱਧ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ। ਦੂਜੇ ਪਾਸੇ ,ਐੱਸਆਈਟੀ ਨੇ ਲੋਕ ਨਿਰਮਾਣ ਵਿਭਾਗ ਨੇ ਤੱਤਕਾਲੀ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
ਵਿਜੀਲੈਂਸ ਬਿਊਰੋ ਨੇ ਸਾਲ 2021 ’ਚ ਸੁਮੇਧ ਸੈਣੀ ਤੇ ਨਿਮਰਤਦੀਪ ਸਿੰਘ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਸੀ। ਸੈਣੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਹਾਈਕੋਰਟ ਦਾ ਰੁਖ਼ ਕੀਤਾ ਸੀ। ਅਦਾਲਤ ਦੇ ਹੁਕਮਾਂ ’ਤੇ ਬਣੀ ਐੱਸਐਸ ਸ੍ਰੀਵਾਸਤਵ ਦੀ ਐੱਸਆਈਟੀ ਨੇ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਦਾਲਤ ਨੂੰ ਦੱਸਿਆ ਕਿ ਸੈਣੀ ਵਿਰੁੱਧ ਲੱਗੇ ਦੋਸ਼ ਸਬੂਤਾਂ ਦੀ ਘਾਟ ਕਾਰਨ ਸਹੀ ਨਹੀਂ ਪਾਏ ਗਏ।
ਚਾਰਜਸ਼ੀਟ ਅਨੁਸਾਰ ਨਿਮਰਤਦੀਪ ਸਿੰਘ, ਉਸਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ, ਅਜੈ ਕੌਸ਼ਲ, ਪ੍ਰਦਿਊਮਨ ਸਿੰਘ ਤੇ ਅਮਿਤ ਸਿੰਗਲਾ ’ਤੇ ਆਮਦਨ ਤੋਂ ਕਿਤੇ ਵੱਧ ਜਾਇਦਾਦ ਬਣਾਉਣ ਦੇ ਗੰਭੀਰ ਦੋਸ਼ ਹਨ। ਮੁਲਜ਼ਮਾਂ ਨੇ ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ ਤੇ ਕੁਰਾਲੀ ਵਿੱਚ ਲਗਭਗ 35 ਅਚੱਲ ਜਾਇਦਾਦਾਂ ਬਣਾਈਆਂ। ਪਰਿਵਾਰ ਦੇ 22 ਬੈਂਕ ਖਾਤਿਆਂ ’ਚ 4.88 ਕਰੋੜ ਰੁਪਏ ਜਮ੍ਹਾਂ ਹਨ। 11.18 ਕਰੋੜ ਰੁਪਏ ਦੀਆਂ ਐੱਫਡੀ ਤੇ 2.12 ਕਰੋੜ ਰੁਪਏ ਦੀ ਵਿਦੇਸ਼ੀ ਕਰੱਸੀ ਖ਼ਰੀਦਣ ਦਾ ਵੀ ਪਤਾ ਲੱਗਿਆ ਹੈ। ਐੱਸਆਈਟੀ ਦੀ ਰਿਪੋਰਟ ਮੁਤਾਬਕ ਨਿਮਰਤਦੀਪ ਸਿੰਘ ਦੇ ਪਰਿਵਾਰ ਦੀ ਕੁੱਲ ਆਮਦਨ 20.57 ਕਰੋੜ ਰੁਪਏ ਸੀ, ਜਦਕਿ ਉਨ੍ਹਾਂ ਦਾ ਖ਼ਰਚਾ 56.16 ਕਰੋੜ ਰੁਪਏ ਤੋਂ ਵੀ ਵੱਧ ਪਾਇਆ ਗਿਆ ਹੈ। ਹੋਰਨਾਂ ਮੁਲਜ਼ਮਾਂ 'ਤੇ ਮਹਿੰਗੀਆਂ ਜ਼ਮੀਨਾਂ ਨੂੰ ਸਸਤੀਆਂ ਦਰਸਾ ਕੇ ਹੇਰਾਫੇਰੀ ਕਰਨ ਦੇ ਦੋਸ਼ ਹਨ। ਅਦਾਲਤ ਨੇ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ, 2026 ਨੂੰ ਤੈਅ ਕੀਤੀ ਹੈ। ਚਾਰਜਸ਼ੀਟ ਵਿੱਚ ਨਾਮਜ਼ਦ ਪੰਜ ਮੁਲਜ਼ਮਾਂ ਵਿੱਚ ਨਿਮਰਤਦੀਪ ਸਿੰਘ, ਸੁਰਿੰਦਰਜੀਤ ਸਿੰਘ ਜਸਪਾਲ, ਅਜੈ ਕੌਸ਼ਲ, ਪ੍ਰਦਿਊਮਨ ਸਿੰਘ ਅਤੇ ਅਮਿਤ ਸਿੰਗਲਾ ਸ਼ਾਮਲ ਹਨ।
ਫੋਟੋ ਕੈਪਸ਼ਨ: ਸਾਬਕਾ ਡੀ ਜੀ ਪੀ ਸੁਮੇਧ ਸੈਣੀ