ਧੁੰਦ ਦਾ ਕਹਿਰ ਜਾਂ ਲਾਪਰਵਾਹੀ? ਨਵੇਂ ਸਾਲ ਦੀ ਪਹਿਲੀ ਸਵੇਰ ਚਾਰ ਗੱਡੀਆਂ ਦੀ ਜ਼ਬਰਦਸਤ ਟੱਕਰ, ਵਾਲ-ਵਾਲ ਬਚੀਆਂ ਜਾਨਾਂ
ਜਦੋਂ ਕਿ ਟੱਕਰ ਤੋਂ ਬਾਅਦ ਸੇਲਟੋਸ ਗੱਡੀ ਆਪਣੇ ਸਾਹਮਣੇ ਖੜ੍ਹੇ ਟਰੱਕ ਨਾਲ ਟਕਰਾ ਗਈ ਅਤੇ ਕੁੱਝ ਹੀ ਪਲਾਂ ਵਿਚ ਚਾਰੇ ਵਾਹਨ ਨੁਕਸਾਨੇ ਗਏ, ਜਿਸ ਕਾਰਨ ਸੜਕ 'ਤੇ ਕੁੱਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਹਾਦਸੇ ਦੌਰਾਨ ਸਕਾਰਪੀਓ ਗੱਡੀ ਦੇ ਖੱਬੇ ਵਾਲੇ ਪਾਸੇ ਬੈਠਾ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ।
Publish Date: Fri, 02 Jan 2026 11:10 AM (IST)
Updated Date: Fri, 02 Jan 2026 11:12 AM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜਦੋਂ ਲੋਕ ਖੁਸ਼ੀ ਅਤੇ ਉਤਸ਼ਾਹ ਨਾਲ ਨਵੇਂ ਸਾਲ ਦੇ ਆਗਮਨ ਦਾ ਜਸ਼ਨ ਮਨਾ ਰਹੇ ਸਨ, ਤਾਂ ਜ਼ੀਰਕਪੁਰ-ਪਟਿਆਲਾ ਰੋਡ 'ਤੇ ਛੱਤ ਲਾਈਟ ਪੁਆਇੰਟ ਨੇੜੇ ਦੇਰ ਰਾਤ 12:30 ਵਜੇ ਦੇ ਕਰੀਬ ਇਕ ਗੰਭੀਰ ਸੜਕ ਹਾਦਸਾ ਵਾਪਰਿਆ। ਖੁਸ਼ਕਿਸਮਤੀ ਨਾਲ, ਹਾਦਸਾ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਟਲ ਗਿਆ।
ਜਾਣਕਾਰੀ ਅਨੁਸਾਰ, ਜ਼ੀਰਕਪੁਰ ਤੋਂ ਪਟਿਆਲਾ ਜਾ ਰਹੇ ਇਕ ਟਾਟਾ 407 ਟਰੱਕ ਨੇ ਇਕ ਖੜ੍ਹੇ ਵਾਹਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਦਕਿ ਲਾਲ ਬੱਤੀ ਹੋਣ ਕਾਰਨ ਇਕ ਟਰੱਕ ਪਹਿਲਾਂ ਹੀ ਖੜ੍ਹਾ ਸੀ। ਇਕ ਮਹਿੰਦਰਾ ਸਕਾਰਪੀਓ ਸੇਲਟੋਸ ਗੱਡੀ ਦੇ ਪਿੱਛੇ ਖੜ੍ਹੀ ਸੀ, ਅਤੇ ਤੇਜ਼ ਰਫ਼ਤਾਰ ਟਾਟਾ 407 ਨੇ ਪਹਿਲਾਂ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ, ਜੋ ਫਿਰ ਸਾਹਮਣੇ ਖੜ੍ਹੀ ਸੇਲਟੋਸ ਨਾਲ ਟਕਰਾ ਗਈ।
ਜਦੋਂ ਕਿ ਟੱਕਰ ਤੋਂ ਬਾਅਦ ਸੇਲਟੋਸ ਗੱਡੀ ਆਪਣੇ ਸਾਹਮਣੇ ਖੜ੍ਹੇ ਟਰੱਕ ਨਾਲ ਟਕਰਾ ਗਈ ਅਤੇ ਕੁੱਝ ਹੀ ਪਲਾਂ ਵਿਚ ਚਾਰੇ ਵਾਹਨ ਨੁਕਸਾਨੇ ਗਏ, ਜਿਸ ਕਾਰਨ ਸੜਕ 'ਤੇ ਕੁੱਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਹਾਦਸੇ ਦੌਰਾਨ ਸਕਾਰਪੀਓ ਗੱਡੀ ਦੇ ਖੱਬੇ ਵਾਲੇ ਪਾਸੇ ਬੈਠਾ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਪੁਲਿਸ ਅਨੁਸਾਰ ਟਾਟਾ 407 ਗੱਡੀ ਦੇ ਬਰੇਕ ਅਚਾਨਕ ਫੇਲ੍ਹ ਹੋ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਸਕਾਰਪੀਓ ਅਤੇ ਸੇਲਟੋਸ ਗੱਡੀ ਵਿਚ ਪਰਿਵਾਰ ਸਵਾਰ ਸਨ, ਜੋ ਨਵਾਂ ਸਾਲ ਮਨਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ।