ਪਹਿਲੇ ਪਾਵਰ ਸਲੈਪ ਚੈਂਪਿਅਨ ਜੁਝਾਰ ਸਿੰਘ ਨੂੰ ਕੀਤਾ ਸਨਮਾਨਿਤ
ਪਹਿਲੇ ਪਾਵਰ ਸਲੈਪ ਚੈਂਪਿਅਨ ਜੁਝਾਰ ਸਿੰਘ ਨੂੰ ਕੀਤਾ ਸਨਮਾਨਿਤ
Publish Date: Wed, 05 Nov 2025 06:20 PM (IST)
Updated Date: Wed, 05 Nov 2025 06:22 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਚਮਕੌਰ ਸਾਹਿਬ ਦੇ ਜੁਝਾਰ ਸਿੰਘ ਨੇ ਅਬੂ ਧਾਬੀ ਵਿੱਚ ਇਤਿਹਾਸ ਰਚਦਿਆਂ ਭਾਰਤ ਦਾ ਪਹਿਲਾ ਪਾਵਰ ਸਲੈਪ ਚੈਂਪਿਅਨ ਬਣਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਮਸ਼ਹੂਰ ਸੈਲੀਬ੍ਰਟੀ ਡਾਇਟੀਸ਼ਨ ਅਮ੍ਰਿਤ ਦਿਓਲ ਵੱਲੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਗੜ੍ਹੀ ਸਾਹਿਬ ਵਿੱਚ ਹੋਏ ਵਿਸ਼ੇਸ਼ ਸਮਾਰੋਹ ਦੌਰਾਨ ਜੁਝਾਰ ਸਿੰਘ ਅਤੇ ਉਸਦੇ ਪਿਤਾ ਦਾ ਸਨਮਾਨ ਕੀਤਾ ਗਿਆ। ਅਮ੍ਰਿਤ ਦਿਓਲ ਨੇ ਐਲਾਨ ਕੀਤਾ ਕਿ ਉਹ ਅਤੇ ਉਹਦੀ ਟੀਮ ਜੁਝਾਰ ਸਿੰਘ ਨੂੰ ਜੀਵਨ ਭਰ ਲਈ ਆਰਥਿਕ ਅਤੇ ਡਾਇਟ ਸਹਾਇਤਾ ਦੇਣਗੇ ਜਿੰਨੀ ਉਹਨਾਂ ਵੱਲੋਂ ਸੰਭਵ ਹੋ ਸਕੇ, ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰ ਸਕੇ। ਇਸ ਮੌਕੇ ਜੁਝਾਰ ਸਿੰਘ ਨੇ ਵੀ ਅੰਮ੍ਰਿਤ ਦਿਓਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਖਿਲਾੜੀ ਦੀ ਇੱਕੋ ਹੀ ਮੁਸ਼ਕਿਲ ਹੁੰਦੀ ਹੈ ਕੀ ਉਹਨੂੰ ਇੱਕ ਹੈਲਦੀ ਡਾਇਟ ਮਿਲੇ ਅਤੇ ਜਿਸ ਦਾ ਹੱਲ ਮੈਨੂੰ ਅੰਮ੍ਰਿਤ ਦਿਓਲ ਵੱਲੋਂ ਮਿਲ ਗਿਆ ਹੈ ਅਤੇ ਮੈਨੂੰ ਵੀ ਅੰਮ੍ਰਿਤ ਦਿਓਲ ਨਾਲ ਜੁੜ ਕੇ ਮਾਨ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਗੁਰਦੁਆਰਾ ਪ੍ਰਧਾਨ ਸਮੇਤ ਕਈ ਪ੍ਰਸਿੱਧ ਹਸਤੀਆਂ ਮੌਜੂਦ ਸਨ, ਜਿਵੇਂ ਕਿ ਜਸਪਾਲ ਸਿੰਘ ਦਿਓਲ, ਬਲਰਾਜ ਗਿੱਲ (ਮੋਹਾਲੀ), ਲੱਲੀ ਘਰੂਆਂ, ਜੁਝਾਰ ਗਰਚਾ, ਅਤੇ ਕਾਲੂ ਗਰਚਾ (ਕਬੱਡੀ ਖਿਡਾਰੀ)।