- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਵਿੱਚ ਮੁੱਖ ਵਿਸ਼ਾ ਯੂਰੀਆ ਖਾਦ ਦੀ ਵੱਡੇ ਪੱਧਰ 'ਤੇ ਆ ਰਹੀ ਕਿੱਲਤ ਹੈ ਤੇ ਇਹ ਯੂਰੀਆ ਦੁਕਾਨਾਂ ਤੋਂ ਬਲੈਕ ਮਿਲ ਰਹੀ ਹੈ । ਸਹਿਕਾਰੀ ਸੁਸਾਇਟੀਆਂ ਵਿੱਚ ਵੀ ਨਾਜਾਇਜ਼ ਨੈਨੋ ਯੂਰੀਆ ਤੇ ਹੋਰ ਵਾਧੂ ਸਮਾਨ ਦਿੱਤਾ ਜਾ ਰਿਹਾ ਹੈ। ਜਿਸ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਮਿੱਥੇ ਰੇਟਾਂ 'ਤੇ ਸਰਕਾਰ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਾਵੇ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ KMM ਦੇ ਸੱਦੇ 'ਤੇ ਦੇਸ਼ ਦੇ ਪੰਜ ਸੂਬਿਆਂ ਵਿੱਚ ਅਰਥੀ ਫੂਕ ਮੁਜਾਹਰੇ ਦੀ ਲੜੀ ਤਹਿਤ ਪੂਰੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਲਗਪਗ 74 ਥਾਵਾਂ 'ਤੇ ਅਰਥੀ ਫੂਕ ਮੁਜਾਹਰੇ ਜੋ ਕਿ PM ਮੋਦੀ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਵਿਰੋਧ ਕੀਤੇ ਜਾ ਰਹੇ ਹਨ। ਜਿਸ ਵਿੱਚ ਮੁੱਖ ਵਿਸ਼ਾ ਯੂਰੀਆ ਖਾਦ ਦੀ ਵੱਡੇ ਪੱਧਰ 'ਤੇ ਆ ਰਹੀ ਕਿੱਲਤ ਹੈ ਤੇ ਇਹ ਯੂਰੀਆ ਦੁਕਾਨਾਂ ਤੋਂ ਬਲੈਕ ਮਿਲ ਰਹੀ ਹੈ । ਸਹਿਕਾਰੀ ਸੁਸਾਇਟੀਆਂ ਵਿੱਚ ਵੀ ਨਾਜਾਇਜ਼ ਨੈਨੋ ਯੂਰੀਆ ਤੇ ਹੋਰ ਵਾਧੂ ਸਮਾਨ ਦਿੱਤਾ ਜਾ ਰਿਹਾ ਹੈ। ਜਿਸ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਮਿੱਥੇ ਰੇਟਾਂ 'ਤੇ ਸਰਕਾਰ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਾਵੇ।
ਇਸ ਦੇ ਨਾਲ ਹੀ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਵੀ ਸ਼ਾਮਲ ਹਨ।
ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਪੰਜਾਬ ਤੇ ਹਰਿਆਣਾ ਜਿੱਥੇ ਕਿਸਾਨਾਂ ਦੀ ਮਰਜ਼ੀ ਤੋਂ ਉਲਟ ਜ਼ਬਰਦਸਤੀ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਉਸ ਦੇ ਵਿਰੋਧ ਵਜੋਂ ਭਾਰਤ-ਅਮਰੀਕਾ ਡੀਲ ਜੋ ਫਾਈਨਲ ਪੜਾਅ ਵਿੱਚ ਪਹੁੰਚੀ ਹੈ। ਉਸ ਨੂੰ ਰੱਦ ਕਰਾਉਣ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਨੇ ਹੇਠ ਲਿਖੀਆਂ ਥਾਵਾਂ 'ਤੇ ਇਕੱਠੇ ਹੋ ਕੇ ਅਰਥੀਆਂ ਫੂਕਣੀਆਂ ਹਨ:
ਅੰਮ੍ਰਿਤਸਰ (12 ਥਾਵਾਂ): ਗੋਲਡਨ ਗੇਟ, ਰਈਆ, ਜੰਡਿਆਲਾ ਗੁਰੂ, ਮਹਿਤਾ ਚੌਂਕ, ਟੋਲ ਪਲਾਜ਼ਾ ਕੱਥੂਨੰਗਲ, ਮਜੀਠਾ, ਖਤਰਾ ਏ ਕਲਾਂ, ਰਮਦਾਸ, ਗੱਗੋਮਾਹਲ ਚੌਂਕ, ਅਜਨਾਲਾ, ਲੋਪੋਕੇ ਅਤੇ ਖਾਸਾ।
ਹੁਸ਼ਿਆਰਪੁਰ (8 ਥਾਵਾਂ): ਰੜਾ ਪੁਲ, ਟਾਂਡਾ ਪੁੱਲ, ਚੌਲਾਂਗ ਟੌਲ, ਸਰਾਂ ਅੱਡਾ, ਦਸੂਹਾ, ਮੁਕੇਰੀਆਂ, ਫੁਗਲਾਣਾ ਅਤੇ ਡੀਸੀ ਦਫ਼ਤਰ ਹੁਸ਼ਿਆਰਪੁਰ।
ਕਪੂਰਥਲਾ (8 ਥਾਵਾਂ): ਸੁਲਤਾਨਪੁਰ, ਡੱਲਾ ਸਾਹਿਬ, ਤਲਵੰਡੀ ਚੌਧਰੀਆਂ, ਵਡਾਲਾ ਫਾਟਕ, ਨਡਾਲਾ, ਫੱਤੂ ਢੀਂਗਾ ਅਤੇ ਫਗਵਾੜਾ (ADC ਦਫ਼ਤਰ)।
ਮੋਗਾ (8 ਥਾਵਾਂ): ਮੋਗਾ ਡੀਸੀ ਦਫ਼ਤਰ, ਫਤਿਹਗੜ੍ਹ ਪੰਜਤੂਰ, ਕੋਟ ਈਸੇ ਖਾਂ, ਕਿਸ਼ਨਪੁਰਾ, ਬੁੱਗੀਪੁਰਾ ਚੌਂਕ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਅਜੀਤਵਾਲ।
ਫਿਰੋਜ਼ਪੁਰ (5 ਥਾਵਾਂ): ਗੁਰੂ ਹਰ ਸਹਾਏ, ਫਿਰੋਜ਼ਪੁਰ ਡੀਸੀ ਦਫ਼ਤਰ, ਮੱਲਾਂ ਵਾਲਾ ਚੌਂਕ, ਜ਼ੀਰਾ ਅਤੇ ਆਰਫਕੇ।
ਗੁਰਦਾਸਪੁਰ (5 ਥਾਵਾਂ): ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਬਟਾਲਾ, ਗੁਰਦਾਸਪੁਰ ਅਤੇ ਫਤਿਹਗੜ੍ਹ ਚੂੜੀਆਂ।
ਲੁਧਿਆਣਾ (3 ਥਾਵਾਂ): ਡੀਸੀ ਦਫ਼ਤਰ, ਸਿੱਧਵਾਂ ਬੇਟ ਅਤੇ ਯੋਧਾ ਮਨਸੂਰ।
ਬਠਿੰਡਾ (3 ਥਾਵਾਂ): ਰਾਮਪੁਰਾ ਫੂਲ ਸ਼ਹਿਰ, ਫੂਲ ਅਤੇ ਜੰਡਾ ਵਾਲਾ।
ਪਟਿਆਲਾ (3 ਥਾਵਾਂ): ਪਟਿਆਲਾ ਸ਼ਹਿਰ, ਘੱਗਾ ਟੋਲ ਅਤੇ ਰਾਜਪੁਰਾ।
ਸ੍ਰੀ ਮੁਕਤਸਰ ਸਾਹਿਬ (3 ਥਾਵਾਂ): ਮੁਕਤਸਰ ਸ਼ਹਿਰ, ਮਲੋਟ ਅਤੇ ਲੰਬੀ ਲੁਭਾਣਿਆਂ ਵਾਲੀ।
ਜਲੰਧਰ: ਡੀਸੀ ਦਫ਼ਤਰ, ਲੋਹੀਆਂ ਅਤੇ ਸ਼ਾਹਕੋਟ।
ਫਾਜ਼ਿਲਕਾ: 2 ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ।
ਪਠਾਨਕੋਟ (2 ਥਾਵਾਂ): ਕਟਾਰੂ ਚੱਕ ਅਤੇ ਤਾਰਾਗੜ੍ਹ।
ਰੂਪਨਗਰ (2 ਥਾਵਾਂ): ਰੋਪੜ ਸ਼ਹਿਰ ਅਤੇ ਮੋਰਿੰਡਾ।
ਇੱਕ-ਇੱਕ ਜਗ੍ਹਾ 'ਤੇ ਪ੍ਰਦਰਸ਼ਨ: ਬਰਨਾਲਾ (1), ਫ਼ਰੀਦਕੋਟ (ਸਾਦਕ), ਮਲੇਰਕੋਟਲਾ (ਡੀਸੀ ਦਫ਼ਤਰ), ਮਾਨਸਾ (ਡੀਸੀ ਦਫ਼ਤਰ), ਸੰਗਰੂਰ (SSP ਦਫ਼ਤਰ), ਐੱਸ.ਏ.ਐੱਸ. ਨਗਰ ਮੋਹਾਲੀ (ਏਅਰਪੋਰਟ ਚੌਂਕ), ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ (ਡੀਸੀ ਦਫ਼ਤਰ) ਅਤੇ ਤਰਨ ਤਾਰਨ (ਟੋਲ ਪਲਾਜ਼ਾ)।