ਆਬਕਾਰੀ ਵਿਭਾਗ ਵੱਲੋਂ ਮੋਹਾਲੀ ਦੇ ਕੈਫੇ 'ਤੇ ਛਾਪਾ, ਚੰਡੀਗੜ੍ਹ 'ਚ ਵਿਕਣ ਯੋਗ ਸ਼ਰਾਬ ਬਰਾਮਦ; ਮਾਮਲਾ ਦਰਜ
ਵਧੇਰੇ ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਾਲੀ ਇੱਕ ਟੀਮ ਦੁਆਰਾ ਆਬਕਾਰੀ ਪੁਲਿਸ ਦੇ ਨਾਲ, ਸੈਕਟਰ-99, ਮੋਹਾਲੀ ਦੇ ਕੈਫੇ ਵਿਖੇ ਛਾਪਾ ਮਾਰਿਆ ਗਿਆ।
Publish Date: Thu, 05 Mar 2026 11:55 AM (IST)
Updated Date: Thu, 05 Mar 2026 12:30 PM (IST)
ਰਣਜੀਤ ਸਿੰਘ ਰਾਣਾ, ਐਸਏਐਸ ਨਗਰ। ਆਬਕਾਰੀ ਵਿਭਾਗ ਵੱਲੋਂ ਹੋਲੀ ਵਾਲੇ ਦਿਨ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਵਿੱਚ ਮੋਹਾਲੀ ਦੇ ਇੱਕ ਕੈਫੇ ਤੇ ਛਾਪਾ ਮਾਰਿਆ ਜਿੱਥੋਂ ਕਿ ਚੰਡੀਗੜ੍ਹ ਵਿੱਚ ਵਿਕਣ ਯੋਗ ਸ਼ਰਾਬ ਬਰਾਮਦ ਹੋਈ।
ਵਧੇਰੇ ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਾਲੀ ਇੱਕ ਟੀਮ ਦੁਆਰਾ ਆਬਕਾਰੀ ਪੁਲਿਸ ਦੇ ਨਾਲ, ਸੈਕਟਰ-99, ਮੋਹਾਲੀ ਦੇ ਕੈਫੇ ਵਿਖੇ ਛਾਪਾ ਮਾਰਿਆ ਗਿਆ।
ਜਾਂਚ ਕਰਨ 'ਤੇ, ਚੰਡੀਗੜ੍ਹ ਵਿੱਚ ਵਿਕਰੀ ਲਈ ਰੱਖੀ ਗਈ ਸ਼ਰਾਬ ਬਰਾਮਦ ਕੀਤੀ ਗਈ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਿਧਮ ਵਾਸੀ ਸੈਕਟਰ-20, ਅੰਬਾਲਾ ਵਿਰੁੱਧ ਪੰਜਾਬ ਆਬਕਾਰੀ ਐਕਟ ਦੀ ਧਾਰਾ 61 ਤਹਿਤ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।