ਬਜ਼ੁਰਗ ਨੂੰ ਫੇਸਬੁੱਕ ’ਤੇ ਦੋਸਤ ਬਣਾ ਕੇ ਠੱਗੇ 19 ਕਰੋੜ 84 ਲੱਖ, ਸ਼ਿਕਾਇਤ ਮੁਹਾਲੀ ਸਾਈਬਰ ਸੈੱਲ 'ਚ ਦਰਜ
ਪੰਜਾਬ ਵਿਚ ਸਾਈਬਰ ਠੱਗਾਂ ਵੱਲੋਂ ਬਜ਼ੁਰਗਾਂ ਨੂੰ ਨਿਤ ਦਿਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਇਕ ਵਪਾਰੀ ਨੂੰ ਸਾਈਬਰ ਠੱਗਾਂ ਵੱਲੋਂ ਫੇਸਬੁੱਕ ’ਤੇ ਦੋਸਤ ਬਣਾ ਕੇ 19 ਕਰੋੜ 84 ਲੱਖ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸ਼ਿਕਾਇਤ ਮੁਹਾਲੀ ਸਾਈਬਰ ਸੈੱਲ ਵਿਚ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 21 Apr 2026 07:15 PM (IST)
Updated Date: Tue, 21 Apr 2026 07:20 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਵਿਚ ਸਾਈਬਰ ਠੱਗਾਂ ਵੱਲੋਂ ਬਜ਼ੁਰਗਾਂ ਨੂੰ ਨਿਤ ਦਿਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਇਕ ਵਪਾਰੀ ਨੂੰ ਸਾਈਬਰ ਠੱਗਾਂ ਵੱਲੋਂ ਫੇਸਬੁੱਕ ’ਤੇ ਦੋਸਤ ਬਣਾ ਕੇ 19 ਕਰੋੜ 84 ਲੱਖ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸ਼ਿਕਾਇਤ ਮੁਹਾਲੀ ਸਾਈਬਰ ਸੈੱਲ ਵਿਚ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਨਿਵਾਸੀ ਸੀਨੀਅਰ ਨਾਗਰਿਕ ਜਗਦੀਪ ਸਿੰਘਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਮਈ 2025 ਵਿਚ ਫੇਸਬੁੱਕ ’ਤੇ ਅਨਾਮਿਕਾ ਰਾਏ ਨਾਮ ਦੀ ਇਕ ਔਰਤ ਵੱਲੋਂ ਉਸ ਨਾਲ ਦੋਸਤੀ ਕੀਤੀ ਜਾਂਦੀ ਹੈ, ਜਿਵੇਂ ਦੋਸਤੀ ਵੱਧਦੀ ਗਈ ਬਜ਼ੁਰਗ ਨੂੰ ਕ੍ਰਿਪਕੋ ਵਪਾਰ ਵਿਚ ਭਾਰੀ ਮੁਨਾਫ਼ੇ ਦਾ ਵਾਧਾ ਕਰਕੇ ਲਾਲਚ ਦਿੱਤਾ ਗਿਆ। ਧੋਖੇਬਾਜ਼ਾਂ ਨੇ ਜੋਕਿ ਮਾਹਰ ਹੋਣ ਦਾ ਦਾਅਵਾ ਕਰਦੇ ਸਨ ਨੇ ਉਸ ਨੂੰ ਇਕ ਅੰਤਰਰਾਸ਼ਟਰੀ ਪਲੇਟਫਾਰਮ ’ਤੇ ਨਿਵੇਸ਼ ਕਰਨ ਵਿਚ ਮਦਦ ਕਰਨ ਦਾ ਵਾਅਦਾ ਕੀਤਾ। ਪੀੜਤ ਨੂੰ ਕੋਨਿਕਸ ਵੀਆਈਪੀ-ਟੂ ਨਾਮਕ ਇਕ ਵੈੱਬਸਾਈਟ ’ਤੇ ਇਕ ਇਹ ਵਾਇਲੇਟ ਬਣਾਉਣ ਲਈ ਕਿਹਾ ਗਿਆ ਸੀ ਜੋ ਕਿ ਅਸਲ ਪਲੇਟਫਾਰਮ ਦੀ ਬਿਲਕੁਲ ਕਾਪੀ ਸੀ, ਜਿਵੇਂ-ਜਿਵੇਂ ਨਿਵੇਸ਼ ਵੱਧਦਾ ਗਿਆ, ਵੈੱਬਸਾਈਟ ’ਤੇ ਬਕਾਇਆ ਵੀ ਵੱਧਦਾ ਗਿਆ। ਵੈੱਬਸਾਈਟ ’ਤੇ ਕਰੋੜਾਂ ਦਾ ਬਕਾਇਆ ਦਿਖਾ ਕੇ ਉਸ ਨੂੰ ਅੱਤਵਾਦੀ ਅਤੇ ਜਾਅਲੀ ਆਰਬੀਆਈ ਨੋਟਿਸ ਦੀ ਧਮਕੀਆਂ ਭੇਜੀਆਂ ਗਈਆਂ, ਜਿਸ ਨਾਲ ਉਸ ਬਜ਼ੁਰਗ ਤੋਂ 15 ਬੈਂਕਾਂ ਦੇ 76 ਖਾਤਿਆਂ ਵਿਚ 19 ਕਰੋੜ 84 ਲੱਖ ਰੁਪਏ ਟਰਾਂਸਫਰ ਕਰਵਾ ਲਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।