ਟ੍ਰਾਈਸਿਟੀ ’ਚ ਦੀਪ ਸਿੰਘ ਸੀਰਹਾ ਦੂਜਾ ਸਥਾਨ ’ਤੇ ਰਿਹਾ
ਟਰਾਈਸਿਟੀ ਵਿਚ ਦੀਪ ਸਿੰਘ ਸੀਰਹਾ ਨੇ ਦੂਜਾ ਸਥਾਨ ਮੱਲ੍ਹਿਆ
Publish Date: Mon, 04 May 2026 09:32 PM (IST)
Updated Date: Mon, 04 May 2026 09:35 PM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਆਈਸੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸੇਂਟ ਸਟੀਫਨਜ਼ ਸਕੂਲ ਸੈਕਟਰ-45 ਦੇ ਵਿਦਿਆਰਥੀ ਦੀਪ ਸਿੰਘ ਸੀਰਹਾ ਨੇ 98.8 ਫ਼ੀਸਦੀ ਨੰਬਰ (494/500) ਪ੍ਰਾਪਤ ਕਰ ਕੇ ਟਰਾਈਸਿਟੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਦੀਪ ਸਿੰਘ ਸੀਰਹਾ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਮੁਹਾਲੀ ਦੇ ਸੈਕਟਰ-68 ਦੇ ਵਸਨੀਕ ਦੀਪ ਸਿੰਘ ਸੀਰਹਾ ਦੇ ਪਿਤਾ ਜਸਵਿੰਦਰ ਸਿੰਘ ਪੰਜਾਬ ਸਰਕਾਰ ਵਿਚ ਜ਼ਿਲ੍ਹਾ ਮਾਲ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਜਦੋਂਕਿ ਉਨ੍ਹਾਂ ਦੀ ਮਾਤਾ ਹਰਸਵੀਤ ਕੌਰ ਇਕ ਘਰੇਲੂ ਔਰਤ ਹਨ। ਦੀਪ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਨੂੰ ਦਿੱਤਾ ਹੈ। ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਕਿਸੇ ਵੀ ਵੱਡੇ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।