ਭਾਕਿਯੂ ਰਾਜੇਵਾਲ ਵੱਲੋਂ ਕਮੇਟੀ ਦਾ ਗਠਨ
ਭਾਕਿਯੂ ਰਾਜੇਵਾਲ ਵੱਲੋਂ ਕਮੇਟੀ ਦਾ ਗਠਨ
Publish Date: Mon, 15 Sep 2025 07:22 PM (IST)
Updated Date: Mon, 15 Sep 2025 07:23 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਮੁਹਾਲੀ ਵੱਲੋਂ ਸੋਮਵਾਰ ਨੂੰ ਪਿੰਡ ਸੁਖਗੜ੍ਹ ਵਿਚ ਕਮੇਟੀ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਿਚ ਮਨੀ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਮੁਹਾਲੀ, ਗੁਰਸੰਗਤ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਮੁਹਾਲੀ, ਜਗਤਾਰ ਸਿੰਘ ਲਾਡੀ ਨੂੰ ਜਨਰਲ ਸਕੱਤਰ ਬਲਾਕ ਮੁਹਾਲੀ, ਅਤਿੰਦਰ ਸਿੰਘ ਨੂੰ ਸਕੱਤਰ ਬਲਾਕ ਮੁਹਾਲੀ, ਗਗਨਦੀਪ ਸਿੰਘ ਮੈਂਬਰ ਬਲਾਕ ਮੁਹਾਲੀ, ਜਸਵਿੰਦਰ ਸਿੰਘ, ਜਸਪਾਲ ਸਿੰਘ, ਗੁਰਨਾਮ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੂੰ ਕਿਸਾਨ ਯੂਨੀਅਨ ਰਾਜੇਵਾਲ ਵਿਚ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ ਪੰਜਾਬ, ਕਿਰਪਾਲ ਸਿੰਘ ਸਿਆਉ ਜ਼ਿਲ੍ਹਾ ਪ੍ਰਧਾਨ ਮੁਹਾਲੀ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮੁਹਾਲੀ ਨੇ ਸਿਰਪਾਓ ਪਾ ਕੇ ਸ਼ਾਮਲ ਕੀਤਾ। ਸੋਮਵਾਰ ਨੂੰ ਇਨ੍ਹਾਂ ਨੂੰ ਅਮਰਜੀਤ ਸਿੰਘ ਸੁਗੜ ਮੀਤ ਪ੍ਰਧਾਨ ਦੀ ਅਗਵਾਈ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਗੱਲ ਕਰਦੇ ਹੋਏ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਪਿੰਡਾਂ ਵਿਚ ਕਮੇਟੀਆਂ ਬਣਾਉਣ ਦਾ ਕਾਰਨ ਹੜ੍ਹ ਪੀੜਤ ਇਲਾਕਿਆਂ ਦੀ ਮਦਦ ਕਰਨਾ ਹੈ ਤਾਂ ਜੋ ਹਰੇਕ ਪਿੰਡ ਤੋਂ ਮਦਦ ਪਹੁੰਚ ਸਕੇ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿਚ ਕਣਕ ਦੀ ਬਿਜਾਈ ਅਤੇ ਹੋਰ ਚੀਜ਼ਾਂ ਲਈ ਮਦਦ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਆਪਣੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਬਚਾਉਣ ਲਈ ਵੀ ਕੰਮ ਕਰਨਗੀਆਂ। ਇਸ ਮੌਕੇ ਤੇਜਿੰਦਰ ਸਿੰਘ ਪੂਨੀਆ ਮੀਤ ਪ੍ਰਧਾਨ ਮੁਹਾਲੀ, ਲਖਵਿੰਦਰ ਸਿੰਘ ਜਨਰਲ ਸਕੱਤਰ, ਗਰਵਿੰਦਰ ਸਿੰਘ ਸਿਆਉ, ਸਰਜੀਤ ਸਿੰਘ ਮਾਣਕਪਰ ਕੱਲਰ, ਹਰਜੀਤ ਸਿੰਘ ਸਿਆਉ ਆਦਿ ਹਾਜ਼ਰ ਸਨ।