NEET ਪੇਪਰ ਲੀਕ ਨੂੰ ਲੈ ਕੇੇ CM ਮਾਨ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਇਕ ਪ੍ਰੀਖਿਆ ਲੈਣ 'ਚ ਅਸਫ਼ਲ ਹੈ ਸਰਕਾਰ
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨੌਕਰੀਆਂ ਲਈ ਜਿੰਨੀਆਂ ਵੀ ਪ੍ਰਖਿਆਵਾਂ ਹੋਈਆਂ ਹਨ, ਸਾਰੀਆਂ ਪਾਰਦਰਸ਼ਤਾ ਨਾਲ ਹੋਈਆਂ ਤੇ ਨਤੀਜੇ ਵੀ ਪਾਰਦਰਸ਼ਤਾ ਨਾਲ ਐਲਾਨੇ ਗਏ ।
Publish Date: Mon, 08 Jun 2026 12:10 PM (IST)
Updated Date: Mon, 08 Jun 2026 01:03 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੁਜ਼ਗਾਰ ਮਿਸ਼ਨ ਤਹਿਤ ਵੱਖ-ਵੱਖ ਵਿਭਾਗਾਂ ਦੇ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤੁਹਾਡੀ ਉਡਾਣ ਭਰਨ ਦੀ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨੌਕਰੀਆਂ ਲਈ ਜਿੰਨੀਆਂ ਵੀ ਪ੍ਰਖਿਆਵਾਂ ਹੋਈਆਂ ਹਨ, ਸਾਰੀਆਂ ਪਾਰਦਰਸ਼ਤਾ ਨਾਲ ਹੋਈਆਂ ਤੇ ਨਤੀਜੇ ਵੀ ਪਾਰਦਰਸ਼ਤਾ ਨਾਲ ਐਲਾਨੇ ਗਏ ।
ਪਰ ਸਾਡੀ ਕੇਂਦਰ ਸਰਕਾਰ ਤੋਂ ਨੀਟ ਦਾ ਪੇਪਰ ਨਹੀਂ ਕਰਵਾਇਆ ਜਾ ਰਿਹਾ। 2017 ਤੋਂ ਲੈ ਕੇ ਹੁਣ ਤੱਕ 93 ਪੇਪਰ ਲੀਕ ਹੋ ਚੁੱਕੇ ਹਨ । ਕੇਂਦਰ ਸਰਕਾਰ ਦੀ ਇਸ ਨਾਕਾਮੀ ਨਾਲ ਨੌਜਵਾਨ ਪੀੜ੍ਹੀ ਨਿਰਾਸ਼ ਹੈ । ਪੰਜਾਬ ਵਿਚ ਕਦੇ ਕੋਈ ਨੀਟ ਦਾ ਪੇਪਰ ਲੀਕ ਨਹੀਂ ਹੋਇਆ । ਪੰਜਾਬ ਸਰਕਾਰ ਨੌਜਵਾਨ ਨੂੰ ਰੁਜ਼ਗਾਰ ਤੇ ਸਿੱਖਿਆ ਵਧੀਆ ਢੰਗ ਨਾਲ ਪ੍ਰਦਾਨ ਕਰ ਰਹੀ ਹੈ । ਸਿੱਖਿਆ ਪ੍ਰਣਾਲੀ ਵਿਚ ਵੀ ਸੁਧਾਰ ਆਇਆ ਹੈ । ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਜੇਈਈ, ਨੀਟ ਤੇ ਹੋਰ ਕੰਪੀਟੇਟਿਵ ਪ੍ਰੀਖਿਆ ਵਿਚ ਚੰਗੇ ਰੈਂਕ ਹਾਸਲ ਕਹਰ ਰਹੇ ਹਨ ।