ਉਰਸ-ਮੇਲੇ ਮੌਕੇ ਚੌਧਰੀ ਸ਼ਿਆਮ ਲਾਲ ਮਾਜਰੀਆ ਨੇ ਭਰੀ ਹਾਜ਼ਰੀ
ਉਰਸ-ਮੇਲੇ ਮੌਕੇ ਚੌਧਰੀ ਸ਼ਿਆਮ ਲਾਲ ਮਾਜਰੀਆ ਨੇ ਭਰੀ ਹਾਜ਼ਰ
Publish Date: Tue, 05 May 2026 09:30 PM (IST)
Updated Date: Wed, 06 May 2026 04:18 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਨੇੜਲੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਹਜ਼ਰਤ ਹਾਫ਼ਿਜ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਜੀ ਦੇ ਦਰਬਾਰ ਵਿਚ 200ਵਾਂ ਸਾਲਾਨਾ ਉਰਸ-ਮੇਲਾ ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜ਼ਾ ਕਮੇਟੀ ਮਾਣਕਪੁਰ ਸ਼ਰੀਫ ਵੱਲੋਂ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਜ਼ਿਲ੍ਹੇ ਦੇ ਬੀਸੀ ਵਿੰਗ ਦੇ ਪ੍ਰਧਾਨ ਚੌਧਰੀ ਸ਼ਿਆਮ ਲਾਲ ਮਾਜਰੀਆ ਨੇ ਸ਼ਿਰਕਤ ਕੀਤੀ। ਸੰਗਤ ਨੂੰ ਉਰਸ ਦੀ ਮੁਬਾਰਕਬਾਦ ਦਿੰਦੇ ਹੋਏ ਚੌਧਰੀ ਨੇ ਕਿਹਾ ਕਿ ਹਰ ਸਾਲ ਵੱਡੇ ਪੱਧਰ ’ਤੇ ਪੀਰਾਂ ਦੇ ਦਰਬਾਰ ’ਤੇ ਲੱਖਾਂ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲੇ ਪੁਰਾਣੇ ਸਮਿਆਂ ਤੋਂ ਲੱਗਦੇ ਆ ਰਹੇ ਹਨ। ਚੌਧਰੀ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਜਿਥੇ ਮਨੁੱਖ ਨੂੰ ਆਪਸ ਵਿਚ ਜੋੜ ਕੇ ਰੱਖਦੇ ਹਨ, ਉਥੇ ਹੀ ਸਭਿਆਚਾਰ ਵਿਰਸੇ ਨਾਲ ਜੁੜਨ ਦਾ ਵੀ ਅਵਸਰ ਮਿਲਦਾ ਹੈ। ਪ੍ਰਬੰਧਕਾਂ ਵੱਲੋਂ ਚੌਧਰੀ ਸ਼ਿਆਮ ਲਾਲ ਮਾਜਰੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਦੀ ਨਸ਼ੀਨ ਤੇ ਸਕੱਤਰ ਖਲੀਫ਼ਾ ਫ਼ਕੀਰ ਮੁਹੰਮਦ ਸਾਬਰੀ, ਬਾਬਾ ਅਬਦੁਲ ਸਤਾਰ, ਕਮੇਟੀ ਪ੍ਰਧਾਨ ਮੰਗਤ ਖ਼ਾਨ ਅਤੇ ਹੋਰ ਹਾਜ਼ਰ ਸਨ।