- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ‘ਲੱਕੀ’ ਨੇ ਇਹ ਸਾਰੇ ਇਲਜ਼ਾਮ ਸਿਰੇ ਤੋਂ ਰੱਦ ਕਰ ਦਿੱਤੇ। ਉਨ੍ਹਾਂ ਨੇ ਗਠਜੋੜ ਨਾ ਬਣ ਪਾਉਣ ਲਈ ਆਪ ਨੂੰ ਜ਼ਿੰਮੇਵਾਰ ਠਹਿਰਾਇਆ। ਲੱਕੀ ਨੇ 6 ਜਨਵਰੀ 2026 ਨੂੰ ਜਰਨੈਲ ਸਿੰਘ ਵੱਲੋਂ ਦਿੱਤੇ ਗਏ ਪੁਰਾਣੇ ਬਿਆਨਾਂ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਆਪ ਨੇਤਾਵਾਂ ਦੀ ਅਪਮਾਨਜਨਕ ਭਾਸ਼ਾ ਅਤੇ ਅਹੰਕਾਰ ਕਾਰਨ ਹੀ ਵਿਰੋਧੀ ਏਕਤਾ ਸੰਭਵ ਨਹੀਂ ਹੋ ਸਕੀ।
ਤਰੁਣ ਭਜਨੀ, ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਨਤੀਜਿਆਂ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਵੀਰਵਾਰ ਨੂੰ ਹੋਈ ਚੋਣ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਾਜ਼ੀ ਮਾਰ ਲਈ, ਜਿਸ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ (ਆਪ ) ਅਤੇ ਕਾਂਗਰਸ ਦਰਮਿਆਨ ਸੋਸ਼ਲ ਮੀਡੀਆ ’ਤੇ ਤਿੱਖੇ ਦੋਸ਼–ਪ੍ਰਤੀਦੋਸ਼ ਸ਼ੁਰੂ ਹੋ ਗਏ।
ਤਿਕੋਣੀ ਮੁਕਾਬਲੇ ਵਿੱਚ ਵਿਰੋਧੀ ਧਿਰਾਂ ਵਿਚਕਾਰ ਸਾਂਝ ਨਾ ਬਣ ਸਕਣ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲਿਆ। ਭਾਜਪਾ ਦੇ ਉਮੀਦਵਾਰ ਸੌਰਭ ਜੋਸ਼ੀ ਨੇ 18 ਵੋਟ ਹਾਸਲ ਕਰਕੇ ਚੰਡੀਗੜ੍ਹ ਦੇ ਨਵੇਂ ਮੇਅਰ ਵਜੋਂ ਜਿੱਤ ਦਰਜ ਕੀਤੀ।
ਸੋਸ਼ਲ ਮੀਡੀਆ ’ਤੇ ਦੋਸ਼ਾਂ ਦੀ ਬਾਰਿਸ਼
ਚੋਣ ਨਤੀਜਿਆਂ ਦੇ ਐਲਾਨ ਮਗਰੋਂ ਆਪ ਦੇ ਨੇਤਾ ਜਰਨੈਲ ਸਿੰਘ ਨੇ ਕਾਂਗਰਸ ’ਤੇ ਭਾਜਪਾ ਨਾਲ ਮਿਲੀਭੁਗਤ ਦੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਨੇ ਇੱਕ ਵਾਰ ਫਿਰ ਭਾਜਪਾ ਨੂੰ ਲਾਭ ਪਹੁੰਚਾ ਕੇ ਚੰਡੀਗੜ੍ਹ ਦੀ ਜਨਤਾ ਦਾ ਭਰੋਸਾ ਤੋੜਿਆ ਹੈ।
ਕਾਂਗਰਸ ਦਾ ਤਿੱਖਾ ਜਵਾਬ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ‘ਲੱਕੀ’ ਨੇ ਇਹ ਸਾਰੇ ਇਲਜ਼ਾਮ ਸਿਰੇ ਤੋਂ ਰੱਦ ਕਰ ਦਿੱਤੇ। ਉਨ੍ਹਾਂ ਨੇ ਗਠਜੋੜ ਨਾ ਬਣ ਪਾਉਣ ਲਈ ਆਪ ਨੂੰ ਜ਼ਿੰਮੇਵਾਰ ਠਹਿਰਾਇਆ। ਲੱਕੀ ਨੇ 6 ਜਨਵਰੀ 2026 ਨੂੰ ਜਰਨੈਲ ਸਿੰਘ ਵੱਲੋਂ ਦਿੱਤੇ ਗਏ ਪੁਰਾਣੇ ਬਿਆਨਾਂ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਆਪ ਨੇਤਾਵਾਂ ਦੀ ਅਪਮਾਨਜਨਕ ਭਾਸ਼ਾ ਅਤੇ ਅਹੰਕਾਰ ਕਾਰਨ ਹੀ ਵਿਰੋਧੀ ਏਕਤਾ ਸੰਭਵ ਨਹੀਂ ਹੋ ਸਕੀ। ਉਨ੍ਹਾਂ ਕਿਹਾ “ਜਦੋਂ ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸ ਨੂੰ ‘ਭਾਜਪਾ ਦੀ ਬੀ-ਟੀਮ’ ਅਤੇ ‘ਲੁਟੇਰਾ’ ਕਹਿੰਦੀ ਰਹੀ, ਤਾਂ ਗਠਜੋੜ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਸੀ। ਹਾਰ ਤੋਂ ਬਾਅਦ ਦੂਜਿਆਂ ’ਤੇ ਦੋਸ਼ ਮੜ੍ਹਨਾ ਬੰਦ ਕੀਤਾ ਜਾਣਾ ਚਾਹੀਦਾ ਹੈ।”
ਨਤੀਜਾ: ਵਿਰੋਧੀ ਧਿਰ ਬਿਖਰਿਆ ,ਮਜ਼ਬੂਤ ਭਾਜਪਾ
ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਪ ਅਤੇ ਕਾਂਗਰਸ ਮਿਲ ਕੇ ਚੋਣ ਲੜਦੇ, ਤਾਂ ਉਨ੍ਹਾਂ ਦੇ ਮਿਲੇ-ਜੁਲੇ ਵੋਟ 18 ਤੱਕ ਪਹੁੰਚ ਸਕਦੇ ਸਨ ਅਤੇ ਮੁਕਾਬਲਾ ਬਹੁਤ ਹੀ ਨਜ਼ਦੀਕੀ, ਇੱਥੋਂ ਤੱਕ ਕਿ ਟਾਈ ਤੱਕ ਵੀ ਜਾ ਸਕਦਾ ਸੀ। ਪਰ ਆਪਸੀ ਖਿਚੋਤਾਣ ਨੇ ਭਾਜਪਾ ਲਈ ਰਾਹ ਸੌਖਾ ਕਰ ਦਿੱਤਾ।
ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਇਸ ਹਾਰ ਦਾ ਅਸਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਪੰਜਾਬ–ਚੰਡੀਗੜ੍ਹ ਦੀ ਰਾਜਨੀਤੀ ’ਤੇ ਕਿਹੜੇ ਰੂਪ ਵਿੱਚ ਸਾਹਮਣੇ ਆਉਂਦਾ ਹੈ।