- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਹੈਰੀਟੇਜ ਸੁਰੱਖਿਆ ਕਮੇਟੀ ਦੇ ਮੈਂਬਰ ਐਡਵੋਕੇਟ ਅਜੈ ਜੱਗਾ ਨੇ ਕੇਂਦਰੀ ਵਿਦੇਸ਼ ਅਤੇ ਸੈਰ-ਸਪਾਟਾ ਮੰਤਰੀ ਨੂੰ ਪੱਤਰ ਲਿਖ ਕੇ ਵਿਦੇਸ਼ਾਂ ਵਿੱਚ ਹੋਣ ਵਾਲੀ ਇਸ ਨਿਲਾਮੀ ਨੂੰ ਰੁਕਵਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਜੱਗਾ ਅਨੁਸਾਰ, ਅਮਰੀਕਾ ਦੇ 'ਰਾਈਟਸ ਹਾਊਸ' ਵੱਲੋਂ ਇਹ ਨਿਲਾਮੀ ਕਰਵਾਈ ਜਾ ਰਹੀ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸ਼ਹਿਰ ਦੇ ਹੈਰੀਟੇਜ (ਵਿਰਾਸਤੀ) ਫਰਨੀਚਰ ਦੀ ਵਿਦੇਸ਼ਾਂ 'ਚ ਨਿਲਾਮੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੀ ਕਾਰਬੂਜ਼ੀਏ ਅਤੇ ਪੀਅਰੇ ਜੇਨਰੇ ਵੱਲੋਂ ਤਿਆਰ ਕੀਤੇ ਗਏ ਫਰਨੀਚਰ ਦੀ ਆਗਾਮੀ 8 ਜਨਵਰੀ ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਨਿਲਾਮੀ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ 'ਸਿਟੀ ਬਿਊਟੀਫੁੱਲ' ਦਾ ਵਿਰਾਸਤੀ ਫਰਨੀਚਰ ਵਿਦੇਸ਼ਾਂ ਵਿੱਚ ਨਿਲਾਮ ਹੋ ਚੁੱਕਾ ਹੈ।
ਚੰਡੀਗੜ੍ਹ ਹੈਰੀਟੇਜ ਸੁਰੱਖਿਆ ਕਮੇਟੀ ਦੇ ਮੈਂਬਰ ਐਡਵੋਕੇਟ ਅਜੈ ਜੱਗਾ ਨੇ ਕੇਂਦਰੀ ਵਿਦੇਸ਼ ਅਤੇ ਸੈਰ-ਸਪਾਟਾ ਮੰਤਰੀ ਨੂੰ ਪੱਤਰ ਲਿਖ ਕੇ ਵਿਦੇਸ਼ਾਂ ਵਿੱਚ ਹੋਣ ਵਾਲੀ ਇਸ ਨਿਲਾਮੀ ਨੂੰ ਰੁਕਵਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਜੱਗਾ ਅਨੁਸਾਰ, ਅਮਰੀਕਾ ਦੇ 'ਰਾਈਟਸ ਹਾਊਸ' ਵੱਲੋਂ ਇਹ ਨਿਲਾਮੀ ਕਰਵਾਈ ਜਾ ਰਹੀ ਹੈ।
ਇਸ ਨਿਲਾਮੀ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਐਮ.ਐਲ.ਏ. ਹੋਸਟਲ ਨਾਲ ਸਬੰਧਤ ਫਰਨੀਚਰ ਸ਼ਾਮਲ ਹੈ। ਨਿਲਾਮੀ ਲਈ ਜਿਹੜਾ ਫਰਨੀਚਰ ਤੈਅ ਕੀਤਾ ਗਿਆ ਹੈ, ਉਸ ਵਿਚ ਪੰਜਾਬ ਇੰਜੀਨਿਅਰਿੰਗ ਕਾਲਜ (ਪੈਕ) ਨਾਲ ਜੁੜੀ ਕੁਰਸੀ ਦੇ ਜੋੜੇ ਤੋਂ ਇਲਾਵਾ ਐੱਮਐੱਲਏ ਫਲੈਟ ਨਾਲ ਜੁੜਿਆ ਬੈਂਚ, ਪੰਜਾਬ ਯੂਨੀਵਰਸਿਟੀ ਨਾਲ ਜੁੜੇ ਤਿੰਨ ਲੱਕੜ ਦੇ ਬੈਂਚ ਤੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਰੈਜ਼ੀਡੈਂਸ (ਹੋਸਟਲ) ਨਾਲ ਜੁੜਿਆ ਸਟੂਲ ਫਰਨੀਚਰ ਸ਼ਾਮਲ ਹੈ।
ਇਹ ਸਾਰੇ ਫਰਨੀਚਰ ਹੈਰੀਟੇਜ ਆਇਟਮ 'ਚ ਸ਼ਾਮਲ ਹਨ। ਅਜੈ ਜੱਗਾ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ ਨੇ 22 ਫਰਵਰੀ 2011 ਨੂੰ ਵਿਰਾਸਤੀ ਫਰਨੀਚਰ ਦੀ ਨਿਲਾਮੀ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਹੁਕਮ ਦਿੱਤੇ ਸਨ, ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੀ ਵਿਰਾਸਤ ਲਗਾਤਾਰ ਵਿਦੇਸ਼ਾਂ 'ਚ ਵਿਕ ਰਹੀ ਹੈ।
ਸ਼ਿਕਾਗੋ 'ਚ ਹੋਣ ਵਾਲੀ ਇਸ ਨਿਲਾਮੀ ਤੋਂ ਮੋਟੀ ਕਮਾਈ ਦੀ ਉਮੀਦ ਜਤਾਈ ਜਾ ਰਹੀ ਹੈ। ਬੋਲੀ ਲਈ ਰਾਖਵੀਂ ਕੀਮਤ (Reserve Price) ਭਾਰਤੀ ਕਰੰਸੀ ਅਨੁਸਾਰ 13.28 ਲੱਖ ਤੋਂ 19.09 ਲੱਖ ਰੁਪਏ ਤੱਕ ਤੈਅ ਕੀਤੀ ਗਈ ਹੈ।
ਹਰ ਵਾਲ ਹੋਣ ਵਾਲੀ ਨਿਲਾਮੀ 'ਚ ਤੈਅ ਰਿਜ਼ਰਵ ਪ੍ਰਾਈਸ ਤੋਂ ਵੱਧ ਵਿਚ ਹੀ ਹੈਰੀਟੇਜ ਆਇਟਮਜ਼ ਵਿਕਦੀਆਂ ਹਨ। ਬੀਤੇ ਕਰੀਬ 15 ਸਾਲਾਂ 'ਚ 200 ਕਰੋੜ ਤੋਂ ਜ਼ਿਆਦਾ ਦਾ ਹੈਰੀਟੇਜ ਫਰਨੀਚਰ ਵਿਦੇਸ਼ਾਂ 'ਚ ਨੀਲਾਮ ਹੋ ਚੁੱਕਾ ਹੈ। ਯੂਟੀ ਪ੍ਰਸ਼ਾਸਨ ਤੋਂ ਲੈ ਕੇ ਕੇਂਦਰ ਸਰਕਾਰ ਇਸ ਮਾਮਲੇ 'ਚ ਅਜੇ ਤਕ ਕੋਈ ਸਖ਼ਤ ਕਾਰਵਾਈ ਨਹੀਂ ਕਰ ਸਕੀ ਹੈ।