ਰੌਂਗਟੇ ਖੜ੍ਹੇ ਕਰਨ ਵਾਲਾ ਹਾਦਸਾ: ਬ੍ਰੇਕ ਨਾ ਲੱਗਣ ਕਾਰਨ ਔਰਤ ਵੱਲੋਂ ਚਲਾਈ ਜਾ ਰਹੀ ਕਾਰ ਸ਼ੋਅਰੂਮ ਦਾ ਸ਼ੀਸ਼ਾ ਤੋੜ ਕੇ ਅੰਦਰ ਵੜੀ ਕਾਰ, ਸ਼ੀਸ਼ੇ ਦੇ ਉੱਡੇ ਪਰਖੱਚੇ
ਸਥਾਨਕ ਚੰਡੀਗੜ੍ਹ-ਅੰਬਾਲਾ ਰੋਡ ’ਤੇ ਸਥਿਤ ਪੂਜਾ ਪਲਾਜ਼ਾ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ਼ ਗਿਆ, ਜਦੋਂ ਇਕ ਔਰਤ ਵੱਲੋਂ ਚਲਾਈ ਜਾ ਰਹੀ ਕਾਰ ਬੇਕਾਬੂ ਹੋ ਕੇ ਸਿੱਧੀ ਇਕ ਸ਼ੋਅਰੂਮ ਵਿਚ ਜਾ ਵੜੀ।
Publish Date: Thu, 28 May 2026 10:58 AM (IST)
Updated Date: Thu, 28 May 2026 11:02 AM (IST)
ਜੇਐੱਸ ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ। ਸਥਾਨਕ ਚੰਡੀਗੜ੍ਹ-ਅੰਬਾਲਾ ਰੋਡ ’ਤੇ ਸਥਿਤ ਪੂਜਾ ਪਲਾਜ਼ਾ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ਼ ਗਿਆ, ਜਦੋਂ ਇਕ ਔਰਤ ਵੱਲੋਂ ਚਲਾਈ ਜਾ ਰਹੀ ਕਾਰ ਬੇਕਾਬੂ ਹੋ ਕੇ ਸਿੱਧੀ ਇਕ ਸ਼ੋਅਰੂਮ ਵਿਚ ਜਾ ਵੜੀ।
ਜਾਣਕਾਰੀ ਅਨੁਸਾਰ ਮਹਿਲਾ ਚਾਲਕ ਸਮੇਂ ਸਿਰ ਬ੍ਰੇਕ ਨਹੀਂ ਲਾ ਸਕੀ, ਜਿਸ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸ਼ੋਅਰੂਮ ਦਾ ਸ਼ੀਸ਼ਾ ਤੋੜਦੀ ਹੋਈ ਅੰਦਰ ਦਾਖ਼ਲ ਹੋ ਗਈ। ਹਾਦਸੇ ਕਾਰਨ ਕਾਰ ਨੁਕਸਾਨੀ ਗਈ, ਜਦਕਿ ਸ਼ੋਅਰੂਮ ਦੇ ਸ਼ੀਸ਼ੇ ਟੁੱਟਣ ਕਰਕੇ ਕਾਫ਼ੀ ਨੁਕਸਾਨ ਹੋ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸ਼ੋਅਰੂਮ ਦੇ ਸ਼ੀਸ਼ੇ ਅਤੇ ਅੰਦਰਲਾ ਹੋਰ ਸਾਮਾਨ ਨੁਕਸਾਨਿਆ ਗਿਆ।
ਘਟਨਾ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵਿਚ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਸਥਾਨਕ ਲੋਕ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਦਕਿ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।