ਪੰਜਾਬ ’ਚ ਭਲਕੇ ਰਾਤ 8 ਵਜੇ ਤੋਂ 15 ਮਿੰਟਾਂ ਤੱਕ ਬਲੈਕਆਊਟ ਮਾਕ ਡ੍ਰਿਲ, ਰੱਖਿਆ ਸਬੰਧੀ ਤਿਆਰੀ ਤੇ ਹੰਗਾਮੀ ਪ੍ਰਕਿਰਿਆ ਦੀ ਜਾਂਚ ਦਾ ਉਦੇਸ਼
ਹਾਲਾਂਕਿ ਹਸਪਤਾਲ, ਫਾਇਰ ਬ੍ਰਿਗੇਡ ਤੇ ਹੋਰ ਜ਼ਰੂਰੀ ਸੇਵਾਵਾਂ ਆਮ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਸਰਕਾਰ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਹ ਇਕ ਨਿਯਮਤ ਅਭਿਆਸ ਹੈ, ਇਸ ਲਈ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ। ਬਲੈਕਆਊਟ ਦੌਰਾਨ ਗ਼ੈਰ-ਜ਼ਰੂਰੀ ਲਾਈਟਾਂ ਬੰਦ ਰੱਖੋ ਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਸੂਬੇ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
Publish Date: Thu, 23 Apr 2026 08:22 AM (IST)
Updated Date: Thu, 23 Apr 2026 08:25 AM (IST)
ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ 24 ਅਪ੍ਰੈਲ ਨੂੰ ਰਾਤ 8 ਵਜੇ ਸੂਬੇ ਵਿਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮਾਕ ਡ੍ਰਿਲ ਕਰਵਾਏਗੀ। 15 ਮਿੰਟ ਲਈ ਅੱਠ ਤੋਂ ਸਵਾ ਅੱਠ ਵਜੇ ਤੱਕ ਹੋਣ ਵਾਲੀ ਮਾਕ ਡ੍ਰਿਲ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਹਦਾਇਤ ’ਤੇ ਕਰਵਾਈ ਜਾ ਰਹੀ ਹੈ। ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਸਥਿਤੀ, ਐਮਰਜੈਂਸੀ ਸਥਿਤੀ ਜਾਂ ਹਵਾਈ ਹਮਲੇ ਵਰਗੇ ਹਾਲਾਤ ਵਿਚ ਸਿਵਲ ਡਿਫੈਂਸ ਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਮੁਲੰਕਣ ਕਰਨਾ ਹੈ।
ਮਾਕ ਡ੍ਰਿਲ ਦੀ ਸ਼ੁਰੂਆਤ ‘ਏਅਰ ਰੇਡ ਵਾਰਨਿੰਗ’ ਸਾਇਰਨ ਨਾਲ ਹੋਵੇਗੀ, ਜੋ ਕਿ 2 ਮਿੰਟ ਤੱਕ ਹਾਈ-ਲੋਅ ਪਿੱਚ ਵਿਚ ਵੱਜੇਗਾ। ਸਾਇਨਰ ਵੱਜਦੇ ਹੀ ਸ਼ਨਾਖ਼ਤ ਕੀਤੇ ਗਏ ਇਲਾਕਿਆਂ ਵਿਚ ਮੁਕੰਮਲ ਬਲੈਕਆਊਟ ਲਾਗੂ ਕੀਤਾ ਜਾਵੇਗਾ। ਇਸ ਅਭਿਆਸਾਂ ਦੌਰਾਨ ਵੱਖ-ਵੱਖ ਹੰਗਾਮੀ ਕਾਰਜਾਂ ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਤੇ ਬਚਾਅ ਕਾਰਜ, ਫਸਟ ਏਡ ਤੇ ਮੈਡੀਕਲ ਮਦਦ, ਜ਼ਖ਼ਮੀ ਵਿਅਕਤੀਆਂ ਨੂੰ ਸੁਰੱਖਿਅਤ ਕੱਢਣਾ, ਨਾਲ ਹੀ ਟ੍ਰੈਫਿਕ ਤੇ ਭੀੜ ਕੰਟਰੋਲ ਉਪਾਆਂ ਦੇ ਜ਼ਰੀਏ ਨਾਲ ਫੀਲਡ ਤਾਲਮੇਲ ਦੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਹਸਪਤਾਲ, ਫਾਇਰ ਬ੍ਰਿਗੇਡ ਤੇ ਹੋਰ ਜ਼ਰੂਰੀ ਸੇਵਾਵਾਂ ਆਮ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਸਰਕਾਰ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਹ ਇਕ ਨਿਯਮਤ ਅਭਿਆਸ ਹੈ, ਇਸ ਲਈ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ। ਬਲੈਕਆਊਟ ਦੌਰਾਨ ਗ਼ੈਰ-ਜ਼ਰੂਰੀ ਲਾਈਟਾਂ ਬੰਦ ਰੱਖੋ ਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਸੂਬੇ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।