ਵੱਡੀ ਜਿੱਤ: DIG ਭੁੱਲਰ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਅਕਾਸ਼ ਬੱਤਾ ਦੀ ਪਤਨੀ ਨੇ ਚੋਣ ਮੈਦਾਨ 'ਚ ਮਾਰੀ ਬਾਜ਼ੀ
ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਅਕਾਸ ਬੱਤਾ ਦੀ ਪਤਨੀ ਨੇ ਨਗਰ ਕੌਂਸਲ ਚੋਣ ਜਿੱਤੀ ਲਈ ਹੈ। ਉਨ੍ਹਾਂ ਭਾਜਪਾ ਵੱਲੋਂ ਚੋਣ ਲੜੀ ਸੀ ਅਤੇ ਚੋਣ ਜਿੱਤ ਗਏ।
Publish Date: Sat, 30 May 2026 12:45 PM (IST)
Updated Date: Sat, 30 May 2026 12:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਅਕਾਸ ਬੱਤਾ ਦੀ ਪਤਨੀ ਨੇ ਨਗਰ ਕੌਂਸਲ ਚੋਣ ਜਿੱਤੀ ਲਈ ਹੈ। ਉਨ੍ਹਾਂ ਭਾਜਪਾ ਵੱਲੋਂ ਚੋਣ ਲੜੀ ਸੀ ਅਤੇ ਚੋਣ ਜਿੱਤ ਗਏ।
ਵਾਰਡ ਨੰਬਰ 17 ਤੋਂ ਉਮੀਦਵਾਰ ਵੰਦਨਾ ਬੱਤਾ ਨੇ ਦੂਜੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਵੰਦਨਾ ਬੱਤਾ ਦਾ ਚੋਣ ਪ੍ਰਚਾਰ ਮੁੱਖ ਤੌਰ ਤੇ ਉਨ੍ਹਾਂ ਦੇ ਪਤੀ ਅਕਾਸ਼ ਬੱਤਾ ਨੇ ਕੀਤਾ। ਜ਼ਿਕਰਯੋਗ ਹੈ ਕਿ ਅਕਾਸ਼ ਬੱਤਾ ਉਸ ਸਮੇਂ ਸੁਰਖੀਆਂ ਵਿਚ ਆਏ ਜਦੋ ਉਨ੍ਹਾਂ ਦੀ ਸ਼ਿਕਾਇਤ ਤੇ ਸੀਬੀਆਈ ਨੇ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ।