- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਲਕਾ ਦੀ ਪਛਾਣ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਵਕੀਲ ਦੇ ਤੌਰ ’ਤੇ ਰਹੀ ਹੈ। ਉਹ ਲੰਬਾ ਸਮਾਂ ਇਸ ਮਾਮਲੇ ’ਚ ਕੇਸ ਲੜਦੇ ਰਹੇ ਹਨ। ਫੂਲਕਾ ਨੇ 2014 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੁਧਿਆਣਾ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਚੋਣ ਲੜੀ ਸੀ ਪਰ ਉਹ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਹਾਰ ਗਏ ਸਨ। ਹੁਣ ਬਿੱਟੂ ਵੀ ਭਾਜਪਾ ’ਚ ਹਨ। ਫੂਲਕਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਦਾਖਾ ਹਲਕੇ ਤੋਂ ਜਿੱਤੇ ਸਨ। ਉਹ ਕਰੀਬ ਤਿੰਨ ਮਹੀਨੇ ਤੱਕ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ।

ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਐੱਚਐੱਸ ਫੂਲਕਾ ਬੁੱਧਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਫੂਲਕਾ ਨੇ ਦਿੱਲੀ ਭਾਜਪਾ ਦੀ ਮੈਂਬਰਸ਼ਿਪ ਲਈ। ਇਸ ਮੌਕੇ ਭਾਜਪਾ ਵੱਲੋਂ ਕਈ ਸਿੱਖ ਚਿਹਰੇ ਮੌਜੂਦ ਸਨ। ਇਨ੍ਹਾਂ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਸ਼ਾਮਲ ਸਨ। ਇਹੀ ਨਹੀਂ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਬੁਲਾਰੇ ਅਨਿਲ ਬਲੂਨੀ ਵੀ ਹਾਜ਼ਰ ਸਨ।
ਫੂਲਕਾ ਦੀ ਪਛਾਣ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਵਕੀਲ ਦੇ ਤੌਰ ’ਤੇ ਰਹੀ ਹੈ। ਉਹ ਲੰਬਾ ਸਮਾਂ ਇਸ ਮਾਮਲੇ ’ਚ ਕੇਸ ਲੜਦੇ ਰਹੇ ਹਨ। ਫੂਲਕਾ ਨੇ 2014 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੁਧਿਆਣਾ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਚੋਣ ਲੜੀ ਸੀ ਪਰ ਉਹ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਹਾਰ ਗਏ ਸਨ। ਹੁਣ ਬਿੱਟੂ ਵੀ ਭਾਜਪਾ ’ਚ ਹਨ। ਫੂਲਕਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਦਾਖਾ ਹਲਕੇ ਤੋਂ ਜਿੱਤੇ ਸਨ। ਉਹ ਕਰੀਬ ਤਿੰਨ ਮਹੀਨੇ ਤੱਕ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ।
ਹੁਣ ਫੂਲਕਾ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਪਿੱਛੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਕ ਸਿੱਖ ਚਿਹਰਾ ਤੇ ਉਹ ਵਿ ਦੰਗਿਆਂ ਦੇ ਵਕੀਲ ਰਹੇ ਨੇਤਾ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਫ਼ਾਇਦਾ ਮਿਲ ਸਕਦਾ ਹੈ। ਭਾਜਪਾ ਬੀਤੇ ਕਈ ਦਹਾਕਿਆਂ ਤੋਂ ਸੂਬੇ ’ਚ ਸਿੱਖਾਂ ਵਿਚਕਾਰ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ’ਚ ਫੂਲਕਾ ਦਾ ਸਵਾਗਤ ਕਰਦੇ ਹੋਏ ਹਰਦੀਪ ਸਿੰਘ ਪੁਰੀ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਤੇ ਕਿਹਾ ਕਿ ਇਸ ਨਾਲ ਭਾਜਪਾ ਨੂੰ ਪੰਜਾਬ ’ਚ ਤਾਕਤ ਮਿਲੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਪੰਜਾਬ ’ਚ ਸੰਗਠਨ ਮਜ਼ਬੂਤ ਹੋਵੇਗਾ। ਇਸ ਮੌਕੇ ਫੂਲਕਾ ਨੇ ਕਿਹਾ ਕਿ ਪੰਜਾਬ ਇਸ ਵੇਲੇ ਆਮ ਆਦਮੀ ਪਾਰਟੀ ਦੀ ਅਗਵਾਈ ’ਚ ਸਰਕਾਰ ਦੇ ਜਿਹੜੇ ਹਾਲਾਤ ਹਨ ਉਸ ਨਾਲ ਸਿਰਫ਼ ਨਰਿੰਦਰ ਮੋਦੀ ਹੀ ਨਿਪਟ ਸਕਦੇ ਹਨ। ਫੂਲਕਾ ਨੇ ਕਿਹਾ ਕਿ ਸੱਖਾਂ ਦੇ ਮੁੱਦਿਆਂ ’ਤੇ ਪੀਐੱ ਮੋਦੀ ਨੇ ਨਿੱਜੀ ਤੌਰ ’ਤੇ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਸਿੱਖ ਵਿਰੋਧੀ ਦੰਗਿਆਂ ਖ਼ਿਲਾਫ਼ ਮੇਰੇ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਭਾਜਪਾ ਨੇ ਬਹੁਤ ਕੰਮ ਕੀਤਾ ਸੀ। ਇਸ ਲਈ ਮੈਂ ਇਸ ’ਚ ਸ਼ਾਮਲ ਹੋ ਰਿਹਾ ਹਾਂ।