Big News : ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਗਿੱਲ ਨੂੰ ਆਈ ਜੀ ਇੰਟੈਲੀਜੈਂਸ ਲਗਾਇਆ; ਪੜ੍ਹੋ ਪੂਰੀ ਸੂਚੀ
ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ 2003 ਬੈਚ ਦੇ ਆਈਪੀਐਸ ਅਧਿਕਾਰੀ ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਨੂੰ ਆਈਜੀਪੀ ਇੰਟੈਲੀਜੈਂਸ ਮੋਹਾਲੀ ਦਾ ਚਾਰਜ ਸੌਂਪਿਆ ਹੈ।
Publish Date: Tue, 20 Jan 2026 08:57 PM (IST)
Updated Date: Tue, 20 Jan 2026 08:59 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ 2003 ਬੈਚ ਦੇ ਆਈਪੀਐਸ ਅਧਿਕਾਰੀ ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਨੂੰ ਆਈਜੀਪੀ ਇੰਟੈਲੀਜੈਂਸ ਮੋਹਾਲੀ ਦਾ ਚਾਰਜ ਸੌਂਪਿਆ ਹੈ। ਇਸੇ ਤਰ੍ਹਾਂ 1994 ਬੈਚ ਦੇ ਆਈਪੀਐਸ ਅਧਿਕਾਰੀ ਐੱਸ.ਐੱਸ. ਸ਼੍ਰੀਵਾਸਤਵ ਨੂੰ ਸਪੈਸ਼ਲ ਡੀਜੀਪੀ ਹੈੱਡਕੁਆਰਟਰ ਨਿਯੁਕਤ ਕੀਤਾ ਗਿਆ ਹੈ। ਜਦਕਿ 2019 ਬੈਚ ਦੇ ਮਨਿੰਦਰ ਸਿੰਘ ਨੂੰ ਏਆਈਜੀ ਵੈਲਫੇਅਰ, ਪੰਜਾਬ ਦੇ ਨਾਲ-ਨਾਲ ਐੱਸਐੱਸਪੀ ਰੋਪੜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਆਈਪੀਐਸ ਪੀ.ਕੇ. ਸਿਨਹਾ ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਚਾਰਜ ਦਿੱਤਾ ਗਿਆ ਹੈ। ਆਈਪੀਐਸ ਨਰੇਸ਼ ਅਰੋੜਾ ਨੂੰ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਦੇ ਨਾਲ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। 2001 ਬੈਚ ਦੇ ਆਈਪੀਐਸ ਡਾ. ਕੌਸਤੁਭ ਸ਼ਰਮਾ ਨੂੰ ਏਡੀਜੀਪੀ ਸੁਰੱਖਿਆ ਦਾ ਚਾਰਜ ਦਿੱਤਾ ਗਿਆ ਹੈ।
2011 ਬੈਚ ਦੇ ਸੰਦੀਪ ਗੋਇਲ ਨੂੰ ਏਜੀਟੀਐੱਫ-2 ਲੁਧਿਆਣਾ ਅਤੇ ਵਾਧੂ ਤੌਰ ’ਤੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਵਲਦੀਪ ਸਿੰਘ ਨੂੰ ਏਆਈਜੀ ਪਰਸਨਲ-1, ਪੰਜਾਬ ਪੁਲਿਸ ਹੈੱਡਕੁਆਰਟਰ ਦਾ ਚਾਰਜ ਸੌਂਪਿਆ ਗਿਆ ਹੈ।