- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਪੀਐੱਮਏ ਵਾਈ ਏ ਵਾਈ ਗਰੁੱਪ ਦੀ ਡਾਇਰੈਕਟਰ ਡਾਕਟਰ ਪਰਵਿੰਦਰ ਕੌਰ ਨੇ ਕਿਹਾ ਕਿ ਇਹ ਸਾਂਝ ਚੰਡੀਗੜ੍ਹ ਅਤੇ ਪੰਜਾਬ ਵਿੱਚ ਭਰੋਸੇਯੋਗ ਅਤੇ ਉਦਯੋਗ ਸੰਬੰਧਿਤ ਸਿੱਖਿਆ ਲਿਆਉਣ ਪ੍ਰਤੀ ਗਰੁੱਪ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਉੱਤਰੀ ਭਾਰਤ ਵਿੱਚ ਏਗਜ਼ਿਕਿਊਟਿਵ ਸਿੱਖਿਆ ਨੂੰ ਨਵੀਂ ਮਜ਼ਬੂਤੀ ਦੇਣ ਵੱਲ ਇੱਕ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ਐਸਪੀ ਐਮ ਏ ਵਾਈ ਏ ਵਾਈ ਗਰੁੱਪ ਵੱਲੋਂ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਨਾਲ ਪੰਜਾਬ ਰਾਜ ਲਈ ਇੱਕ ਵਿਸ਼ੇਸ਼ ਰਣਨੀਤਕ ਸਾਂਝ ਕੀਤੀ ਗਈ ਹੈ। ਇਸ ਸਾਂਝ ਦੇ ਅਧੀਨ ਚੰਡੀਗੜ੍ਹ ਵਿੱਚ ਪਹਿਲੀ ਵਾਰ ਏਗਜ਼ਿਕਿਊਟਿਵ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਨੂੰ ਅੱਗੇ ਚੱਲ ਕੇ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਕੇਂਦਰਾਂ ਤੱਕ ਫੈਲਾਉਣ ਦੀ ਯੋਜਨਾ ਹੈ।
ਇਹ ਪ੍ਰੋਗਰਾਮ ਆਲ ਇੰਡੀਆ ਤਕਨੀਕੀ ਸਿੱਖਿਆ ਪਰਿਸ਼ਦ ਵੱਲੋਂ ਮਨਜ਼ੂਰਸ਼ੁਦਾ ਹੈ ਅਤੇ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਹ ਖ਼ਾਸ ਤੌਰ ’ਤੇ ਕੰਮ ਕਰ ਰਹੇ ਪੇਸ਼ਾਵਰ ਲੋਕਾਂ, ਉਦਯੋਗਪਤੀਆਂ ਅਤੇ ਮੱਧ ਤੋਂ ਉੱਚ ਪੱਧਰ ਦੇ ਪ੍ਰਬੰਧਕਾਂ ਲਈ ਤਿਆਰ ਕੀਤਾ ਗਿਆ ਹੈ, ਤਾਂ ਜੋ ਉਹ ਆਪਣੇ ਕਰੀਅਰ ਨੂੰ ਬਿਨਾਂ ਰੋਕੇ ਆਪਣੀਆਂ ਨੇਤ੍ਰਿਤਵ ਅਤੇ ਪ੍ਰਬੰਧਕੀ ਸਮਰੱਥਾਵਾਂ ਨੂੰ ਨਿਖਾਰ ਸਕਣ।
ਇਸ ਮੌਕੇ ਉੱਤੇ ਸਮਝੌਤਾ ਪੱਤਰ ਉਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ ਪੰਜਾਬ ਦੇ ਸੰਸਥਾਪਕ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਦੀ ਹਾਜ਼ਰੀ ਵਿੱਚ ਸਾਇਨ ਕੀਤਾ ਗਿਆ। ਡਾਕਟਰ ਸੰਦੀਪ ਸਿੰਘ ਕੌੜਾ ਨੇ ਇਸ ਪਹਿਲ ਦੀ ਸ਼ਲਘਾ ਕਰਦਿਆਂ ਕਿਹਾ ਕਿ ਇਹ ਕਦਮ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੌਰ ’ਤੇ ਮੰਨੀ ਹੋਈ ਅਕਾਦਮਿਕ ਸ਼੍ਰੇਸ਼ਠਤਾ ਨੂੰ ਐਸਪੀ ਐਮ ਏ ਵਾਈ ਏ ਵਾਈ ਗਰੁੱਪ ਦੀ ਮਜ਼ਬੂਤ ਸੰਸਥਾਗਤ ਮੌਜੂਦਗੀ ਅਤੇ ਭਵਿੱਖ-ਤਿਆਰ ਸਿੱਖਿਆ ਦੇ ਵਿਜ਼ਨ ਨਾਲ ਜੋੜਦਾ ਹੈ।
ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਡਿਪਟੀ ਡਾਇਰੈਕਟਰ ਰਾਹੁਲ ਭਾਟੀਆ ਨੇ ਕਿਹਾ ਕਿ ਸੰਸਥਾ ਹਮੇਸ਼ਾ ਪ੍ਰਬੰਧਕੀ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਲਈ ਵਚਨਬੱਧ ਰਹੀ ਹੈ ਅਤੇ ਐਸਪੀ ਐਮ ਏ ਵਾਈ ਏ ਵਾਈ ਗਰੁੱਪ ਨਾਲ ਇਹ ਸਾਂਝ ਚੰਡੀਗੜ੍ਹ ਅਤੇ ਪੰਜਾਬ ਦੇ ਪੇਸ਼ਾਵਰ ਲੋਕਾਂ ਤੱਕ ਵਿਸ਼ਵ ਪੱਧਰੀ ਸਿੱਖਿਆ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਐੱਸਪੀਐੱਮਏ ਵਾਈ ਏ ਵਾਈ ਗਰੁੱਪ ਦੀ ਡਾਇਰੈਕਟਰ ਡਾਕਟਰ ਪਰਵਿੰਦਰ ਕੌਰ ਨੇ ਕਿਹਾ ਕਿ ਇਹ ਸਾਂਝ ਚੰਡੀਗੜ੍ਹ ਅਤੇ ਪੰਜਾਬ ਵਿੱਚ ਭਰੋਸੇਯੋਗ ਅਤੇ ਉਦਯੋਗ ਸੰਬੰਧਿਤ ਸਿੱਖਿਆ ਲਿਆਉਣ ਪ੍ਰਤੀ ਗਰੁੱਪ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਹੋਰ ਹਾਜ਼ਰ ਸ਼ਖ਼ਸੀਅਤਾਂ ਵਿੱਚ ਬੀ ਐਸ ਧੰਜੂ, ਡਾਕਟਰ ਸੁਨੀਲ ਮੱਲਾਨ, ਅਸ਼ੁਤੋਸ਼ ਆਨੰਦ ਅਤੇ ਹਰਪ੍ਰੀਤ ਕੌਰ ਵੀ ਸ਼ਾਮਲ ਸਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਚੰਡੀਗੜ੍ਹ ਅਤੇ ਪੰਜਾਬ ਏਗਜ਼ਿਕਿਊਟਿਵ ਮੈਨੇਜਮੈਂਟ ਸਿੱਖਿਆ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਹੇ ਹਨ।