- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
16 ਅਪ੍ਰੈਲ ਤੋਂ 30 ਅਪ੍ਰੈਲ ਤਕ ਸਵੈ-ਗਣਨਾ (ਸੈਲਫ ਐਨੂਮਰੇਸ਼ਨ) ਦੀ ਸਹੂਲਤ ਹੋਵੇਗੀ। ਲੋਕ ਨਿਰਧਾਰਤ 33 ਬਿੰਦੂਆਂ ਨਾਲ ਸਬੰਧਤ ਜਾਣਕਾਰੀ ਖੁਦ ਭਰ ਕੇ ਵੈੱਬਸਾਈਟ 'ਤੇ ਅਪਲੋਡ ਕਰ ਸਕਣਗੇ। ਪ੍ਰਸ਼ਾਸਨ ਅਨੁਸਾਰ ਇਹ ਪਹਿਲ Census-2027 ਦੀ ਪ੍ਰਕਿਰਿਆ ਨੂੰ ਵਧੇਰੇ ਸਰਲ, ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।

ਰਾਜੇਸ਼ ਢੱਲ, ਚੰਡੀਗੜ੍ਹ : ਮਕਾਨ ਦੀ ਹਾਲਤ ਕਿਹੋ ਜਿਹੀ ਹੈ, ਇੰਟਰਨੈੱਟ ਲੱਗਾ ਹੈ ਜਾਂ ਨਹੀਂ ਅਤੇ ਤੁਸੀਂ ਕਿਹੜਾ ਅਨਾਜ ਸਭ ਤੋਂ ਵੱਧ ਖਾਂਦੇ ਹੋ? ਇਸ ਤਰ੍ਹਾਂ ਦੇ 33 ਸਵਾਲਾਂ ਦੇ ਜਵਾਬ ਦੇਣ ਲਈ ਸਮਾਰਟ ਸਿਟੀ ਦੇ ਵਾਸੀ ਤਿਆਰ ਰਹਿਣ। ਮਰਦਮਸ਼ੁਮਾਰੀ-2027 ਤਹਿਤ ਇਹ ਸਭ ਪੁੱਛਿਆ ਜਾਵੇਗਾ।
16 ਅਪ੍ਰੈਲ ਤੋਂ 30 ਅਪ੍ਰੈਲ ਤਕ ਸਵੈ-ਗਣਨਾ (ਸੈਲਫ ਐਨੂਮਰੇਸ਼ਨ) ਦੀ ਸਹੂਲਤ ਹੋਵੇਗੀ। ਲੋਕ ਨਿਰਧਾਰਤ 33 ਬਿੰਦੂਆਂ ਨਾਲ ਸਬੰਧਤ ਜਾਣਕਾਰੀ ਖੁਦ ਭਰ ਕੇ ਵੈੱਬਸਾਈਟ 'ਤੇ ਅਪਲੋਡ ਕਰ ਸਕਣਗੇ। ਪ੍ਰਸ਼ਾਸਨ ਅਨੁਸਾਰ ਇਹ ਪਹਿਲ ਮਰਦਮਸ਼ੁਮਾਰੀ-2027 ਦੀ ਪ੍ਰਕਿਰਿਆ ਨੂੰ ਵਧੇਰੇ ਸਰਲ, ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।
ਇਸ ਵਾਰ ਡਿਜੀਟਲ ਤਰੀਕੇ ਨਾਲ ਹੋ ਰਹੀ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਸੰਕਲਨ ਮੋਬਾਈਲ ਰਾਹੀਂ ਕੀਤਾ ਜਾਵੇਗਾ। ਨਾਲ ਹੀ ਗਣਨਾਕਾਰ (Enumerator) ਅਤੇ ਸੁਪਰਵਾਈਜ਼ਰ ਆਪਣੇ ਮੋਬਾਈਲ ਉਪਕਰਣਾਂ ਰਾਹੀਂ ਸਿੱਧੇ ਤੌਰ 'ਤੇ ਜਾਣਕਾਰੀ ਦਰਜ ਕਰਨਗੇ।
ਮਕਾਨ, ਪਰਿਵਾਰ, ਜਾਇਦਾਦਾਂ ਅਤੇ ਬੁਨਿਆਦੀ ਸਹੂਲਤਾਂ ਬਾਰੇ ਵੀ ਪੁੱਛਿਆ ਜਾਵੇਗਾ। ਨਾਲ ਹੀ ਰੇਡੀਓ, ਟ੍ਰਾਂਜ਼ਿਸਟਰ, ਟੈਲੀਵਿਜ਼ਨ, ਇੰਟਰਨੈੱਟ, ਲੈਪਟਾਪ, ਟੈਲੀਫੋਨ, ਮੋਬਾਈਲ ਫੋਨ, ਸਮਾਰਟਫੋਨ ਅਤੇ ਵਾਹਨਾਂ ਦੇ ਵੇਰਵੇ ਵੀ ਇਕੱਠੇ ਕੀਤੇ ਜਾਣਗੇ।
ਖੁਦ ਭਰੀ ਗਈ ਜਾਣਕਾਰੀ ਨਾਲ ਮਈ ਮਹੀਨੇ ਘਰ-ਘਰ ਜਾ ਕੇ ਸਰਵੇਖਣ ਕਰਨ ਵਾਲੇ ਗਣਨਾਕਾਰਾਂ ਨੂੰ ਤਸਦੀਕ (Verification) ਅਤੇ ਅੰਕੜਿਆਂ ਦੇ ਸੰਕਲਨ 'ਚ ਸਹੂਲਤ ਹੋਵੇਗੀ। ਇਸ ਨਾਲ ਸਮੇਂ ਦੀ ਬਚਤ ਹੋਵੇਗੀ ਤੇ ਗਲਤੀਆਂ ਦੀ ਸੰਭਾਵਨਾ ਵੀ ਘੱਟ ਹੋਵੇਗੀ। ਇਹ ਕੰਮ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ।
ਪੂਰੇ ਸ਼ਹਿਰ ਨੂੰ 10 ਹਿੱਸਿਆਂ 'ਚ ਵੰਡਿਆ ਗਿਆ ਹੈ। ਮਕਾਨਾਂ ਦੀ ਸੂਚੀ ਬਣਾਉਣ (House Listing) ਲਈ 1 ਮਈ ਤੋਂ 30 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਹਾਊਸਿੰਗ ਮਰਦਮਸ਼ੁਮਾਰੀ ਲਈ ਜਨਗਣਨਾ ਅਧਿਕਾਰੀ ਦੀ ਅਗਵਾਈ ਵਿੱਚ 10 ਚਾਰਜ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। 5 ਅਤੇ 6 ਮਾਰਚ ਨੂੰ ਇਨ੍ਹਾਂ ਦਾ ਟ੍ਰੇਨਿੰਗ ਸੈਸ਼ਨ ਕਰਵਾਇਆ ਜਾਵੇਗਾ।
ਇਮਾਰਤ ਨੰਬਰ
ਮਕਾਨ ਨੰਬਰ
ਫਰਸ਼ ਦੀ ਮੁੱਖ ਨਿਰਮਾਣ ਸਮੱਗਰੀ
ਕੰਧ ਦੀ ਮੁੱਖ ਨਿਰਮਾਣ ਸਮੱਗਰੀ
ਛੱਤ ਦੀ ਮੁੱਖ ਨਿਰਮਾਣ ਸਮੱਗਰੀ
ਮਕਾਨ ਦੀ ਵਰਤੋਂ
ਮਕਾਨ ਦੀ ਹਾਲਤ (ਵਧੀਆ/ਮੁਰੰਮਤ ਯੋਗ/ਖਸਤਾ)
ਪਰਿਵਾਰਕ ਮੈਂਬਰਾਂ ਦੀ ਗਿਣਤੀ
ਪਰਿਵਾਰ 'ਚ ਆਮ ਤੌਰ 'ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ
ਪਰਿਵਾਰ ਦੇ ਮੁਖੀ ਦਾ ਨਾਂ
ਪਰਿਵਾਰ ਕਿਸੇ ਵਰਗ ਜਾਂ ਜਾਤੀ ਨਾਲ ਸਬੰਧਤ ਹੈ
ਮਕਾਨ ਦੀ ਮਲਕੀਅਤ (ਆਪਣਾ/ਕਿਰਾਏ ਦਾ/ਹੋਰ)
ਰਿਹਾਇਸ਼ੀ ਕਮਰਿਆਂ ਦੀ ਗਿਣਤੀ
ਪਰਿਵਾਰ 'ਚ ਵਿਆਹੇ ਜੋੜਿਆਂ ਦੀ ਗਿਣਤੀ
ਪੀਣ ਵਾਲੇ ਪਾਣੀ ਦਾ ਮੁੱਖ ਸਰੋਤ
ਪੀਣ ਵਾਲੇ ਪਾਣੀ ਦੇ ਸਰੋਤ ਦੀ ਉਪਲਬਧਤਾ
ਰੌਸ਼ਨੀ (ਬਿਜਲੀ) ਦਾ ਮੁੱਖ ਸਰੋਤ
ਪਖਾਨੇ ਦੀ ਉਪਲਬਧਤਾ
ਪਖਾਨੇ ਦੀ ਕਿਸਮ
ਗੰਦੇ ਪਾਣੀ ਦੇ ਨਿਕਾਸ ਦੀ ਵਿਵਸਥਾ
ਕੰਪਲੈਕਸ ਵਿੱਚ ਇਸ਼ਨਾਨਘਰ ਦੀ ਉਪਲਬਧਤਾ
ਰਸੋਈ ਘਰ ਅਤੇ ਐਲਪੀਜੀ/ਪੀਐਨਜੀ ਕੁਨੈਕਸ਼ਨ ਦੀ ਉਪਲਬਧਤਾ
ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਮੁੱਖ ਬਾਲਣ
ਰੇਡੀਓ, ਟ੍ਰਾਂਜ਼ਿਸਟਰ
ਟੈਲੀਵਿਜ਼ਨ
ਇੰਟਰਨੈੱਟ ਦੀ ਸਹੂਲਤ
ਲੈਪਟਾਪ, ਕੰਪਿਊਟਰ
ਟੈਲੀਫੋਨ, ਮੋਬਾਈਲ ਫੋਨ, ਸਮਾਰਟਫੋਨ
ਸਾਈਕਲ ਅਤੇ ਸਕੂਟਰ, ਬਾਈਕ, ਮੋਪੇਡ
ਕਾਰ, ਜੀਪ, ਵੈਨ
ਪਰਿਵਾਰ ਵੱਲੋਂ ਵਰਤਿਆ ਜਾਣ ਵਾਲਾ ਮੁੱਖ ਅਨਾਜ
ਮੋਬਾਈਲ ਨੰਬਰ