ਇਨਸਾਫ਼ ਦੀ ਭੇਟ ਚੜ੍ਹੀ ਇੱਕ ਹੋਰ ਧੀ: 12 ਦਿਨਾਂ ਬਾਅਦ ਪੀਜੀਆਈ 'ਚ ਮੁਟਿਆਰ ਨੇ ਤੋੜਿਆ ਦਮ
ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਇਨਸਾਫ਼ ਦੀ ਉਡੀਕ ਕਰ ਰਹੀ ਇੱਕ ਮੁਟਿਆਰ ਵੱਲੋਂ ਪੁਲਿਸ ਚੌਂਕੀ ਦੇ ਬਾਹਰ ਖ਼ੁਦ ਨੂੰ ਅੱਗ ਲਗਾ ਕੇ ਆਤਮਦਾਹ ਕਰਨ ਦੇ ਮਾਮਲੇ ਵਿੱਚ ਅੱਜ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਪੀ.ਜੀ.ਆਈ. (PGI) ਵਿਖੇ ਬੀਤੇ 12 ਦਿਨਾਂ ਤੋਂ ਮੌਤ ਨਾਲ ਜੰਗ ਲੜ ਰਹੀ ਪੀੜਤਾ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ।
Publish Date: Sat, 09 May 2026 12:22 PM (IST)
Updated Date: Sat, 09 May 2026 12:24 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਇਨਸਾਫ਼ ਦੀ ਉਡੀਕ ਕਰ ਰਹੀ ਇੱਕ ਮੁਟਿਆਰ ਵੱਲੋਂ ਪੁਲਿਸ ਚੌਂਕੀ ਦੇ ਬਾਹਰ ਖ਼ੁਦ ਨੂੰ ਅੱਗ ਲਗਾ ਕੇ ਆਤਮਦਾਹ ਕਰਨ ਦੇ ਮਾਮਲੇ ਵਿੱਚ ਅੱਜ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਪੀ.ਜੀ.ਆਈ. (PGI) ਵਿਖੇ ਬੀਤੇ 12 ਦਿਨਾਂ ਤੋਂ ਮੌਤ ਨਾਲ ਜੰਗ ਲੜ ਰਹੀ ਪੀੜਤਾ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ।
ਬੀਤੇ ਦਿਨੀਂ ਬਲਟਾਣਾ ਪੁਲਿਸ ਚੌਂਕੀ ਦੇ ਬਿਲਕੁਲ ਸਾਹਮਣੇ ਉਕਤ ਮੁਟਿਆਰ ਨੇ ਆਪਣੇ ਉੱਪਰ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾ ਲਈ ਸੀ। ਪੀੜਤਾ ਦਾ ਗੰਭੀਰ ਦੋਸ਼ ਸੀ ਕਿ ਉਸ ਨਾਲ ਜਿਸਮਾਨੀ ਸ਼ੋਸ਼ਣ ਹੋਇਆ ਹੈ ਅਤੇ ਉਹ ਕਾਫੀ ਸਮੇਂ ਤੋਂ ਪੁਲਿਸ ਕੋਲ ਇਨਸਾਫ਼ ਲਈ ਚੱਕਰ ਕੱਟ ਰਹੀ ਸੀ, ਪਰ ਪੁਲਿਸ ਵੱਲੋਂ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਪ੍ਰਸ਼ਾਸਨਿਕ ਢਿੱਲ-ਮੱਠ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਸੀ।
ਪੁਲਿਸ ਦੀ ਕਾਰਵਾਈ
ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਮੁਟਿਆਰ ਦੇ ਬਿਆਨਾਂ ਦੇ ਅਧਾਰ 'ਤੇ ਇੱਕ ਨੌਜਵਾਨ ਦੇ ਖਿਲਾਫ ਜਿਸਮਾਨੀ ਸ਼ੋਸ਼ਣ ਦਾ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਅਨੁਸਾਰ, ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਟਿਆਰ ਦੀ ਮੌਤ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।