ਸਮੂਹ ਸਟਾਫ਼ ਨੇ ਅੱਗ ਸੁਰੱਖਿਆ ਸਬੰਧੀ ਚੁੱਕੀ ਸਹੁੰ
ਸਮੂਹ ਸਟਾਫ਼ ਨੇ ਅੱਗ ਸੁਰੱਖਿਆ ਸਬੰਧੀ ਸਹੁੰ ਚੁੱਕੀ
Publish Date: Mon, 04 May 2026 06:27 PM (IST)
Updated Date: Mon, 04 May 2026 06:29 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਫਾਇਰ ਸੇਫਟੀ ਹਫ਼ਤੇ ਦੇ ਮੌਕੇ ’ਤੇ ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਮਵਾਰ ਨੂੰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਸਮੂਹ ਸਟਾਫ਼ ਵੱਲੋਂ ਅੱਗ ਸੁਰੱਖਿਆ ਸਬੰਧੀ ਸਹੁੰ ਚੁੱਕੀ ਗਈ। ਇਸ ਮੌਕੇ ਐੱਸਐੱਮਓ ਡੇਰਾਬੱਸੀ ਡਾ. ਧਰਮਿੰਦਰ ਸਿੰਘ ਸਮੇਤ ਹੋਰ ਡਾਕਟਰ, ਫੈਸਿਲਟੀ ਮੈਨੇਜਰ ਡਾ. ਓਮੀਸ਼ਾ, ਸਟਾਫ਼ ਨਰਸ ਨੀਨਾ ਸਮੇਤ ਹੋਰ ਸਟਾਫ਼ ਨਰਸਾਂ ਅਤੇ ਹੋਰ ਕਰਮਚਾਰੀ ਹਾਜ਼ਰ ਸਨ। ਹਸਪਤਾਲ ਪ੍ਰਬੰਧਕਾਂ ਵੱਲੋਂ ਇਸ ਮੌਕੇ ’ਤੇ ਸਾਰੇ ਸਟਾਫ਼ ਨੂੰ ਫਾਇਰ ਸੇਫਟੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਹਰ ਸਮੇਂ ਸਾਵਧਾਨ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਗ ਸੁਰੱਖਿਆ ਸਬੰਧੀ ਜਾਗਰੂਕਤਾ ਅਤੇ ਤਿਆਰੀ ਨਾਲ ਹੀ ਅਣਚਾਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।