ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ 'ਚ ਦਾਖਲੇ ਸ਼ੁਰੂ: ਇਸ ਤਰੀਕ ਤਕ ਕਰੋ ਅਪਲਾਈ
ਅਰਜ਼ੀ ਫਾਰਮ, ਇੱਕ ਡਿਮਾਂਡ ਡਰਾਫਟ, ਜੋ ‘ਦ ਕਮਾਂਡੈਂਟ ਆਰ.ਆਈ.ਐਮ.ਸੀ. ਫੰਡ’ ਦੇ ਹੱਕ ਵਿੱਚ ਅਤੇ ਦੇਹਰਾਦੂਨ ਵਿਖੇ ਭੁਗਤਾਨਯੋਗ ਹੋਵੇਗਾ ਸਮੇਤ ਲਿਖਤੀ ਬੇਨਤੀ ਭੇਜ ਕੇ ਵੀ ਮੰਗਵਾਇਆ ਜਾ ਸਕਦਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਕੰਮਲ ਅਰਜ਼ੀ ਫਾਰਮ, ਲੋੜੀਂਦੇ ਦਸਤਾਵੇਜ਼ਾਂ ਦੇ ਨਾਲ 5 ਅਪ੍ਰੈਲ ਤੱਕ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਸੈਨਿਕ ਭਵਨ, ਸੈਕਟਰ-21-ਡੀ, ਚੰਡੀਗੜ੍ਹ ਭੇਜੇ ਜਾਣ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ।
Publish Date: Sun, 22 Feb 2026 09:57 AM (IST)
Updated Date: Sun, 22 Feb 2026 11:03 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰਆਈਐੱਮਸੀ), ਦੇਹਰਾਦੂਨ ਵੱਲੋਂ ਜਨਵਰੀ 2027 ਟਰਮ ’ਚ ਦਾਖਲੇ ਲਈ ਯੋਗ ਲੜਕੇ ਅਤੇ ਲੜਕੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲਿਖਤੀ ਦਾਖਲਾ ਪ੍ਰੀਖਿਆ 7 ਜੂਨ, 2026 (ਐਤਵਾਰ) ਨੂੰ ਲਾਲਾ ਲਾਜਪਤ ਰਾਏ ਭਵਨ ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਦਾਖਲੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦਾ ਜਨਮ 2 ਜਨਵਰੀ, 2014 ਤੋਂ ਪਹਿਲਾਂ ਅਤੇ 1 ਜੁਲਾਈ, 2015 ਤੋਂ ਬਾਅਦ ਨਾ ਹੋਇਆ ਹੋਵੇ ਅਤੇ ਉਹ ਜਾਂ ਤਾਂ 7ਵੀਂ ਜਮਾਤ ਵਿਚ ਪੜ੍ਹ ਰਹੇ ਹੋਣ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ 7ਵੀਂ ਜਮਾਤ ਪਾਸ ਕੀਤੀ ਹੋਵੇ। ਚੁਣੇ ਗਏ ਉਮੀਦਵਾਰਾਂ ਨੂੰ ਅੱਠਵੀਂ ਜਮਾਤ ’ਚ ਦਾਖਲਾ ਦਿੱਤਾ ਜਾਵੇਗਾ। ਲਿਖਤੀ ਪ੍ਰੀਖਿਆ ’ਚ ਤਿੰਨ ਪੇਪਰ ਹੋਣਗੇ—ਅੰਗਰੇਜ਼ੀ, ਗਣਿਤ ਅਤੇ ਆਮ ਗਿਆਨ। ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਸਮੇਤ ਵਧੇਰੇ ਜਾਣਾਕਰੀ ਆਰਆਈਐੱਮਸੀ ਦੀ ਵੈੱਬਸਾਈਟ ਤੋਂ ਨਿਰਧਾਰਤ ਫੀਸ 600 ਰੁਪਏ (ਜਨਰਲ ਸ਼੍ਰੇਣੀ ਲਈ) ਅਤੇ 555 ਰੁਪਏ (ਐੱਸਸੀ/ਐੱਸਟੀ ਲਈ) ਜਮ੍ਹਾਂ ਕਰਵਾ ਕੇ ਔਨਲਾਈਨ ਪ੍ਰਾਪਤ ਕੀਤੀ ਜਾ ਸਕਦੀ ਹੈ। ਅਰਜ਼ੀ ਫਾਰਮ, ਇੱਕ ਡਿਮਾਂਡ ਡਰਾਫਟ, ਜੋ ‘ਦ ਕਮਾਂਡੈਂਟ ਆਰ.ਆਈ.ਐਮ.ਸੀ. ਫੰਡ’ ਦੇ ਹੱਕ ਵਿੱਚ ਅਤੇ ਦੇਹਰਾਦੂਨ ਵਿਖੇ ਭੁਗਤਾਨਯੋਗ ਹੋਵੇਗਾ ਸਮੇਤ ਲਿਖਤੀ ਬੇਨਤੀ ਭੇਜ ਕੇ ਵੀ ਮੰਗਵਾਇਆ ਜਾ ਸਕਦਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਕੰਮਲ ਅਰਜ਼ੀ ਫਾਰਮ, ਲੋੜੀਂਦੇ ਦਸਤਾਵੇਜ਼ਾਂ ਦੇ ਨਾਲ 5 ਅਪ੍ਰੈਲ ਤੱਕ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਸੈਨਿਕ ਭਵਨ, ਸੈਕਟਰ-21-ਡੀ, ਚੰਡੀਗੜ੍ਹ ਭੇਜੇ ਜਾਣ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ।